*ਮਹਾਨ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ*    ਕੈਨੇਡਾ ਸਰਕਾਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਤੇ ਮੁੜ ਵਿਚਾਰ ਕਰੇ: ਸੁਨੀਲ ਜਾਖੜ    ਸੰਸਦ ਦਾ ਭਾਸ਼ਣ ਇੰਸਟਾਗ੍ਰਾਮ ਤੇ ਬੈਨ ਕਰਨ ਤੇ ਮੀਤ ਹੇਅਰ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਬੋਲਿਆ ਹਮਲਾ ਕਿਹਾ- ਇਹ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਦਾ ਘਾਣ ਤਾਨਾਸ਼ਾਹੀ ਦੀ ਸਭ ਤੋਂ ਵੱਡੀ ਮਿਸਾਲ    ਪੰਜਾਬ ਡ.ਰੱ/ਗ ਮਾਮਲੇ ਦਾ ਵਧਿਆ ਦਾਇਰਾ, SC ਨੇ ਹਰਿਆਣਾ ਤੇ ਹਿਮਾਚਲ ਨੂੰ ਵੀ ਬਣਾਇਆ ਧਿਰ    ਅੰਮ੍ਰਿਤਸਰ ਵਿੱਚ ਪੁਲਿਸ ਚੌਂਕੀ ਚਮਿਆਰੀ ਤੇ ਹੋਏ ਹਮਲੇ ਵਿੱਚ ਸ਼ਾਮਲ ਨਾਬਾਲਗ ਸਮੇਤ ਚਾਰ ਮੁਲਜ਼ਮ ਕਾਬੂ    ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ    ਕਾਂਗਰਸੀ ਆਗੂ ਦੇ ਪੁੱਤਰ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦਾ ਕੇਸ ਦਰਜ    ਸ਼ਾਹਕੋਟ 'ਚ ਫ਼ੌਜ ਦੇ ਟਰੱਕ ਦੀ ਟੱਕਰ ਨਾਲ ਕਿਸਾਨ ਦੀ ਮੌਤ, ਪੀੜਤ ਪਰਿਵਾਰ ਨੂੰ 10 ਸਾਲ ਬਾਅਦ ਮਿਲਿਆ ਇਨਸਾਫ਼; ਹੁਣ ਮਿਲੇਗਾ 35 ਲੱਖ ਦਾ ਮੁਆਵਜ਼ਾ    ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼    ਡੇਰਾ ਬਾਬਾ ਨਾਨਕ ਵਿਖੇ ਘਰੋਂ ਸਕੂਲ ਪੜਨ ਗਿਆ ਦਸਵੀਂ ਜਮਾਤ ਦਾ ਵਿਦਿਆਰਥੀ ਲਾਪਤਾ   

ਵੱਡਾ ਧਮਾਕਾ! ਤੇਲ ਰਿਫਾਇਨਰੀ 'ਚ ਅੱਗ ਨਾਲ ਮਚਿਆ ਹਾਹਾਕਾਰ, ਆਸਮਾਨ 'ਚ ਫੈਲਿਆ ਕਾਲਾ ਧੂੰਆਂ

November 1, 2025
Big-Explosion-Fire-In-Oil-Refine
New Maxico

ਵੱਡਾ ਧਮਾਕਾ! ਤੇਲ ਰਿਫਾਇਨਰੀ 'ਚ ਅੱਗ ਨਾਲ ਮਚਿਆ ਹਾਹਾਕਾਰ, ਆਸਮਾਨ 'ਚ ਫੈਲਿਆ ਕਾਲਾ ਧੂੰਆਂ

ਵਾਸ਼ਿੰਗਟਨ/ਨਿਊ ਮੈਕਸੀਕੋ, 1 ਨਵੰਬਰ 2025 : ਅਮਰੀਕਾ ਦੇ ਨਿਊ ਮੈਕਸੀਕੋ ਰਾਜ ਤੋਂ ਸ਼ੁੱਕਰਵਾਰ ਨੂੰ ਇਕ ਭਿਆਨਕ ਉਦਯੋਗਿਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਆਰਟੇਸੀਆ ਸ਼ਹਿਰ 'ਚ ਸਥਿਤ ਮਸ਼ਹੂਰ HF ਸਿੰਕਲੇਅਰ ਨਵਾਜੋ ਰਿਫਾਇਨਰੀ 'ਚ ਸ਼ਕਤੀਸ਼ਾਲੀ ਧਮਾਕਾ ਹੋਇਆ, ਜਿਸ ਦੇ ਤੁਰੰਤ ਬਾਅਦ ਲੱਗੀ ਅੱਗ ਨੇ ਪੂਰੇ ਖੇਤਰ ਨੂੰ ਦਹਿਸ਼ਤ 'ਚ ਗੇਰ ਦਿੱਤਾ।

ਧਮਾਕੇ ਤੋਂ ਬਾਅਦ ਰਿਫਾਇਨਰੀ ਵਿੱਚੋਂ ਉੱਠੇ ਕਾਲੇ ਤੇ ਘਣੇ ਧੂੰਏਂ ਦੇ ਗੁਬਾਰੇ ਆਸਮਾਨ ਵਿਚ ਚੜ੍ਹ ਗਏ, ਜੋ ਕੁਝ ਹੀ ਸਮੇਂ 'ਚ ਸ਼ਹਿਰ ਦੇ ਕਈ ਹਿੱਸਿਆਂ ਤੱਕ ਪਹੁੰਚ ਗਏ। ਇਸ ਕਾਰਨ ਸਥਾਨਕ ਨਿਵਾਸੀਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ ਅਤੇ ਲੋਕਾਂ ਵਿਚ ਘਬਰਾਹਟ ਦਾ ਮਾਹੌਲ ਬਣ ਗਿਆ।

ਜ਼ਖਮੀ ਕਈ, ਪਰ ਮੌਤਾਂ ਦੀ ਪੁਸ਼ਟੀ ਨਹੀਂ

ਘਟਨਾ ਦੀ ਸੂਚਨਾ ਮਿਲਦਿਆਂ ਹੀ ਬਚਾਅ ਦਲ ਅਤੇ ਅੱਗ ਬੁਝਾਊ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਕਮਾਂਡਰ ਪੀਟ ਕਿਨੋਨੇਸ ਨੇ ਦੱਸਿਆ ਕਿ ਧਮਾਕੇ ਵਿੱਚ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ, ਹਾਲਾਂਕਿ ਕੁਝ ਲੋਕ ਜ਼ਖਮੀ ਹੋਏ ਹਨ। ਐਡੀ ਕਾਉਂਟੀ ਦੀ ਐਮਰਜੈਂਸੀ ਮੈਨੇਜਰ ਜੈਨੀਫਰ ਆਰਮੇਂਡਾਰਿਜ਼ ਨੇ ਵੀ ਪੁਸ਼ਟੀ ਕੀਤੀ ਕਿ ਕੁਝ ਲੋਕ ਹਲਕੇ ਤੇ ਗੰਭੀਰ ਜ਼ਖਮਾਂ ਨਾਲ ਹਸਪਤਾਲ ਭੇਜੇ ਗਏ ਹਨ, ਪਰ ਉਨ੍ਹਾਂ ਦੀ ਗਿਣਤੀ ਸਪਸ਼ਟ ਨਹੀਂ ਕੀਤੀ ਗਈ।

ਹੈਲੀਕਾਪਟਰ ਲੈਂਡਿੰਗ ਲਈ ਚੌਰਾਹਾ ਕੀਤਾ ਬੰਦ

ਜ਼ਖਮੀਆਂ ਨੂੰ ਜਲਦ ਚਿਕਿਤਸਾ ਸਹਾਇਤਾ ਦੇਣ ਲਈ ਪ੍ਰਸ਼ਾਸਨ ਨੇ ਰਿਫਾਇਨਰੀ ਦੇ ਨੇੜਲੇ ਮੁੱਖ ਚੌਰਾਹੇ ਨੂੰ ਕੁਝ ਸਮੇਂ ਲਈ ਬੰਦ ਕਰਕੇ ਮੈਡੀਕਲ ਹੈਲੀਕਾਪਟਰ ਲੈਂਡਿੰਗ ਜ਼ੋਨ ਵਜੋਂ ਤਬਦੀਲ ਕੀਤਾ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕੰਟਰੋਲ ਪਾ ਲਿਆ ਗਿਆ ਅਤੇ ਦੁਪਹਿਰ ਤੱਕ ਧੂੰਆਂ ਵੀ ਛਟ ਗਿਆ, ਜਿਸ ਤੋਂ ਬਾਅਦ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਗਈ।

HF Sinclair ਰਿਫਾਇਨਰੀ ਬਾਰੇ ਜਾਣਕਾਰੀ

  • ਇਹ ਰਿਫਾਇਨਰੀ ਪ੍ਰਤੀ ਦਿਨ ਕਰੀਬ 1 ਲੱਖ ਬੈਰਲ ਕੱਚਾ ਤੇਲ ਪ੍ਰੋਸੈਸ ਕਰਨ ਦੀ ਸਮਰੱਥਾ ਰੱਖਦੀ ਹੈ।

  • ਪਲਾਂਟ ਵੱਲੋਂ ਦੱਖਣ-ਪੱਛਮੀ ਅਮਰੀਕਾ ਦੇ ਖੇਤਰਾਂ ਨੂੰ ਸਪਲਾਈ ਪ੍ਰਦਾਨ ਕੀਤੀ ਜਾਂਦੀ ਹੈ।

  • ਇਹ ਰਿਫਾਇਨਰੀ ਲਵਿੰਗਟਨ ਵਿਖੇ ਸਥਿਤ ਹੋਰ ਇਕ ਯੂਨਿਟ ਨਾਲ ਮਿਲ ਕੇ ਸੰਚਾਲਿਤ ਹੁੰਦੀ ਹੈ, ਜੋ ਲਗਭਗ 105 ਕਿਲੋਮੀਟਰ ਦੀ ਦੂਰੀ 'ਤੇ ਹੈ।

ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਾਦਸੇ ਦੇ ਸਮੇਂ ਪਲਾਂਟ ਪੂਰੀ ਸਮਰੱਥਾ ਨਾਲ ਚੱਲ ਰਿਹਾ ਸੀ ਜਾਂ ਨਹੀਂ। ਘਟਨਾ ਦੀ ਜਾਂਚ ਜਾਰੀ ਹੈ ਅਤੇ ਅਮਰੀਕੀ ਪ੍ਰਸ਼ਾਸਨ ਨੇ ਸੁਰੱਖਿਆ ਪ੍ਰੋਟੋਕਾਲ ਮੁੜ ਖੰਗਾਲਣ ਦੇ ਆਦੇਸ਼ ਜਾਰੀ ਕੀਤੇ ਹਨ।

Powered by Froala Editor

Big Explosion Fire In Oil Refinery Causes Commotion Black Smoke Spreads In The Sky

Recommended News
Popular Posts
Just Now