ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

Hong Kong Fire - ਮੌਤਾਂ 'ਚ ਹੋਇਆ ਵਾਧਾ! ਜਾਣੋ ਹੁਣ ਤੱਕ ਕਿੰਨੇ ਲੋਕਾਂ ਦੀ ਗਈ ਜਾਨ?

Hong Kong Fire - ਮੌਤਾਂ 'ਚ ਹੋਇਆ ਵਾਧਾ! ਜਾਣੋ ਹੁਣ ਤੱਕ ਕਿੰਨੇ ਲੋਕਾ


Hong Kong

Hong Kong Fire : ਮੌਤਾਂ 'ਚ ਹੋਇਆ ਵਾਧਾ! ਜਾਣੋ ਹੁਣ ਤੱਕ ਕਿੰਨੇ ਲੋਕਾਂ ਦੀ ਗਈ ਜਾਨ?

ਬਾਬੂਸ਼ਾਹੀ ਬਿਊਰੋ

ਹਾਂਗਕਾਂਗ/ਬੀਜਿੰਗ, 27 ਨਵੰਬਰ, 2025: ਹਾਂਗਕਾਂਗ (Hong Kong) ਦੇ ਤਾਈ ਪੋ (Tai Po) ਇਲਾਕੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਲੱਗੀ ਭਿਆਨਕ ਅੱਗ ਨੇ ਤਬਾਹੀ ਦੇ ਨਜ਼ਾਰੇ ਪੈਦਾ ਕਰ ਦਿੱਤੇ ਹਨ। ਤਾਜ਼ਾ ਅੱਪਡੇਟ ਮੁਤਾਬਕ ਇਸ ਦੁੱਖਦਾਈ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 94 ਹੋ ਗਈ ਹੈ, ਜਦਕਿ 70 ਤੋਂ ਵੱਧ ਜ਼ਖਮੀ ਹਸਪਤਾਲ ਵਿੱਚ ਇਲਾਜਧੀਨ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਅੱਗ ਹਾਂਗਕਾਂਗ ਦੇ ਇਤਿਹਾਸ ਦੀਆਂ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ ਬਣ ਗਈ ਹੈ।

ਪਲਾਸਟਿਕ, ਕੈਨਵਸ ਅਤੇ ਫੋਮ ਨੇ ਅੱਗ ਨੂੰ ਦਿਤਾ ਹੋਰ ਭਿਆਨਕ ਰੂਪ

ਤਫ਼ਤੀਸ਼ ਦੌਰਾਨ ਇਹ ਚੌਕਾਉਣ ਵਾਲੀ ਜਾਣਕਾਰੀ ਸਾਹਮਣੇ ਆਈ ਕਿ ਇਮਾਰਤਾਂ ਦੇ ਬਾਹਰ ਲੱਗੇ:

  • ਸੇਫ਼ਟੀ ਨੈੱਟ

  • ਵਾਟਰਪ੍ਰੂਫ ਕੈਨਵਸ

  • ਪਲਾਸਟਿਕ ਸ਼ੀਟਾਂ

  • ਅਤੇ ਖਿੜਕੀਆਂ 'ਚ ਵਰਤਿਆ ਗਿਆ ਪੌਲੀਯੂਰੀਥੇਨ ਫੋਮ

ਇਹ ਸਾਰੇ ਤੱਤ ਬਹੁਤ ਜਲਣਸ਼ੀਲ ਸੀ, ਜਿਸ ਕਾਰਨ ਅੱਗ ਇੱਕ ਇਮਾਰਤ ਤੋਂ ਛਲਾਂ ਮਾਰਦੇ ਹੋਏ ਕੁਝ ਘੰਟਿਆਂ ਵਿੱਚ ਸੱਤ ਹੋਰ ਇਮਾਰਤਾਂ ਤੱਕ ਫੈਲ ਗਈ। ਇਮਾਰਤਾਂ ਦੇ ਬਾਹਰ ਬਣੇ ਬਾਂਸ ਦੇ ਮਚਾਨ ਨੇ ਇਸਨੂੰ ਹੋਰ ਖਤਰਨਾਕ ਬਣਾ ਦਿੱਤਾ।

ਨਿਰਮਾਣ ਲਾਪਰਵਾਹੀ 'ਤੇ 3 ਲੋਕ ਗ੍ਰਿਫ਼ਤਾਰ, ਰਾਸ਼ਟਰਪਤੀ ਨੇ ਮੰਗੀ ਰਿਪੋਰਟ

ਪੁਲਿਸ ਨੇ ਅੱਗ ਲੱਗਣ ਵਿੱਚ ਨਿਰਮਾਣ ਸਬੰਧੀ ਲਾਪਰਵਾਹੀ ਦੇ ਦੋਸ਼ਾਂ ਦੇ ਆਧਾਰ 'ਤੇ ਇੱਕ ਕੰਸਟਰਕਸ਼ਨ ਕੰਪਨੀ ਦੇ ਡਾਇਰੈਕਟਰ ਅਤੇ ਦੋ ਸਲਾਹਕਾਰਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ (Xi Jinping) ਨੇ ਇਸ ਘਟਨਾ 'ਤੇ ਗਹਿਰਾ ਦੁੱਖ ਜਤਾਉਂਦਿਆਂ ਅਧਿਕਾਰੀਆਂ ਤੋਂ ਹਾਦਸੇ ਦੀ ਵਿਸਤ੍ਰਿਤ ਰਿਪੋਰਟ ਤਲਬ ਕੀਤੀ ਹੈ। ਸਰਕਾਰ ਨੇ ਅੱਗ ਦੇ ਕਾਰਣਾਂ ਦੀ ਡੂੰਘਾਈ ਨਾਲ ਜਾਂਚ ਲਈ ਇੱਕ ਵਿਸ਼ੇਸ਼ ਕਮੇਟੀ ਵੀ ਬਣਾਈ ਹੈ।

900 ਲੋਕਾਂ ਦੀ ਰੈਸਕਿਊ, ਫਾਇਰ ਫਾਈਟਰ ਨੇ ਦਿੱਤੀ ਸ਼ਹਾਦਤ

ਚੀਨੀ ਮੀਡੀਆ ਅਨੁਸਾਰ:

  • 900 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਰੈਸਕਿਊ ਕਰਕੇ ਅਸਥਾਈ ਕੈਂਪਾਂ ਵਿੱਚ ਭੇਜਿਆ ਗਿਆ

  • 68 ਜ਼ਖਮੀ ਹਸਪਤਾਲ ਵਿੱਚ ਭਰਤੀ

  • 16 ਦੀ ਹਾਲਤ ਗੰਭੀਰ

  • ਅੱਗ ਬੁਝਾਉਣ ਲਈ 140 ਫਾਇਰ ਟਰੱਕ ਅਤੇ 60 ਐਂਬੂਲੈਂਸ ਲਗਾਈਆਂ ਗਈਆਂ

ਕਾਰਵਾਈ ਦੌਰਾਨ ਇੱਕ ਬਹਾਦਰ ਫਾਇਰ ਫਾਈਟਰ ਦੀ ਮੌਤ ਹੋ ਗਈ, ਜਿਸ ਨਾਲ ਰੈਸਕਿਊ ਆਪ੍ਰੇਸ਼ਨ ਹੋਰ ਵੀ ਦਿਲ ਦਹਿਲਾ ਦੇਣ ਵਾਲਾ ਬਣ ਗਿਆ।

Hong Kong Fire Death Toll Rises Know How Many People Have Lost Their Lives So Far


Popular Posts
Just Now