Budget 2026- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੁੱਝ ਹੀ ਦੇਰ ‘ਚ ਬਜਟ ਕਰਨਗੇ ਪੇਸ਼, ਇਹ ਵੱਡੇ ਐਲਾਨ ਸੰਭਵ
New Delhi
- ਸਰਕਾਰ ਦਾ ਮੁੱਖ ਜ਼ੋਰ ਸੜਕਾਂ, ਰੇਲਵੇ ਅਤੇ ਰੱਖਿਆ ਖੇਤਰ 'ਤੇ ਹੋਵੇਗਾ।
- ਸਰਕਾਰੀ ਨਿਵੇਸ਼ (Capital Expenditure) ਰਾਹੀਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
- ਟੈਕਸਦਾਤਾਵਾਂ ਨੂੰ ਸਟੈਂਡਰਡ ਡਿਡਕਸ਼ਨ ਵਿੱਚ ਮਾਮੂਲੀ ਵਾਧੇ ਦੀ ਉਮੀਦ ਹੈ।
- ਟੈਕਸ ਸਲੈਬਾਂ ਵਿੱਚ ਬਦਲਾਅ ਕਰਕੇ ਮੱਧ ਵਰਗ ਨੂੰ ਮਹਿੰਗਾਈ ਤੋਂ ਕੁਝ ਰਾਹਤ ਦਿੱਤੀ ਜਾ ਸਕਦੀ ਹੈ।
- ਸੀਨੀਅਰ ਸਿਟੀਜ਼ਨਾਂ ਲਈ ਸਿਹਤ ਸੇਵਾਵਾਂ ਅਤੇ ਪੈਨਸ਼ਨ ਸਬੰਧੀ ਨਵੇਂ ਐਲਾਨ ਹੋ ਸਕਦੇ ਹਨ।
- ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਵਿਸ਼ੇਸ਼ ਸਕੀਮਾਂ 'ਤੇ ਕੇਂਦਰਿਤ ਬਜਟ ਹੋਣ ਦੀ ਸੰਭਾਵਨਾ ਹੈ।
- ਸਰਕਾਰ ਈਵੀ (EV), ਸੋਲਰ ਐਨਰਜੀ ਅਤੇ ਗ੍ਰੀਨ ਹਾਈਡ੍ਰੋਜਨ ਵਰਗੇ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਫੰਡ ਜਾਰੀ ਕਰ ਸਕਦੀ ਹੈ।
- ਫਿਨਟੈਕ ਅਤੇ ਇਲੈਕਟ੍ਰਾਨਿਕਸ ਨਿਰਮਾਣ 'ਤੇ ਵਿਸ਼ੇਸ਼ ਛੋਟ ਮਿਲ ਸਕਦੀ ਹੈ।
- ਨਿਵੇਸ਼ਕਾਂ ਨੂੰ ਉਮੀਦ ਹੈ ਕਿ ਸਰਕਾਰ ਕੈਪੀਟਲ ਗੇਨ ਟੈਕਸ ਵਿੱਚ ਕੋਈ ਨਕਾਰਾਤਮਕ ਬਦਲਾਅ ਨਹੀਂ ਕਰੇਗੀ।
- ਬਾਜ਼ਾਰ ਦੇ ਸੈਂਟੀਮੈਂਟ ਨੂੰ ਸਕਾਰਾਤਮਕ ਰੱਖਣ ਲਈ ਸਰਕਾਰ ਸੰਤੁਲਿਤ ਪਹੁੰਚ ਅਪਣਾ ਸਕਦੀ ਹੈ।
- ਵਿੱਤ ਮੰਤਰੀ ਖਰਚਾ ਵਧਾਉਣ ਦੇ ਨਾਲ-ਨਾਲ ਵਿੱਤੀ ਘਾਟੇ (Fiscal Deficit) ਨੂੰ 4 ਤੋਂ 4.5 ਫੀਸਦੀ ਦੇ ਦਾਇਰੇ ਵਿੱਚ ਰੱਖਣ ਦੀ ਕੋਸ਼ਿਸ਼ ਕਰਨਗੇ।
Budget 2026 finance minister nirmala sitharaman will present the budget soon these big announcements are possible