ਅੱਤ ਦੀ ਗਰਮੀ ਕਾਰਨ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ
ਅੱਤ ਦੀ ਗਰਮੀ ਕਾਰਨ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ
ਭਾਰਤ ਦਾ ਵੱਡਾ ਹਿੱਸਾ ਇਸ ਸਮੇਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਕੁਝ ਰਾਜਾਂ ਵਿੱਚ ਸਕੂਲ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤੇ ਗਏ ਹਨ। ਵਧਦੇ ਤਾਪਮਾਨ ਕਾਰਨ ਕੁਝ ਰਾਜਾਂ ਨੇ ਜਾਂ ਤਾਂ ਸਕੂਲ ਦੇ ਸਮੇਂ ਵਿੱਚ ਸੋਧ ਕੀਤੀ ਹੈ ਜਾਂ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਜਲਦੀ ਸ਼ੁਰੂ ਕਰ ਦਿੱਤੀਆਂ ਹਨ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਬਾਰੇ ਵੱਡੀ ਭਵਿੱਖਬਾਣੀ ਕੀਤੀ ਹੈ। ਪੰਜਾਬ ਵਿੱਚ ਵੀ ਮੌਸਮ ਦੇ ਤੇਵਰ ਲਗਾਤਾਰ ਬਦਲ ਰਹੇ ਹਨ। ਮੌਸਮ ਵਿਭਾਗ ਨੇ ਆਖਿਆ ਹੈ ਕਿ ਅਗਲੇ ਹਫਤੇ ਤੋਂ ਮੌਸਮ ਵਿਚ ਵੱਡਾ ਬਦਲਾਅ ਆਉਣ ਵਾਲਾ ਹੈ। ਪਾਰਾ ਇਕਦਮ ਸਿਖਰ ਵੱਲ ਜਾਵੇਗਾ। ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਸਿੱਖਿਆ ਡਾਇਰੈਕਟੋਰੇਟ ਦੇ ਅਕਾਦਮਿਕ ਕੈਲੰਡਰ ਦੇ ਅਨੁਸਾਰ ਦਿੱਲੀ ਦੇ ਸਕੂਲ 11 ਮਈ ਤੋਂ 30 ਜੂਨ 2026 ਤੱਕ 50 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ, ਅਤੇ 1 ਜੁਲਾਈ 2026 ਨੂੰ ਦੁਬਾਰਾ ਖੁੱਲ੍ਹਣਗੇ।
ਕਿਹੜੇ ਰਾਜ ਵਿੱਚ ਛੁੱਟੀਆਂ, ਕਦੋਂ ਸ਼ੁਰੂ ਹੋਣਗੀਆਂ?
ਉੱਤਰ ਪ੍ਰਦੇਸ਼ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ 20 ਮਈ ਤੋਂ 15 ਜੂਨ ਤੱਕ ਸ਼ੁਰੂ ਹੋਣਗੀਆਂ। ਤੇਜ਼ ਗਰਮੀ ਦੇ ਕਾਰਨ ਕਈ ਰਾਜਾਂ ਨੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ: ਨੋਇਡਾ ਅਤੇ ਗਾਜ਼ੀਆਬਾਦ: ਸਵੇਰੇ 7:30 ਵਜੇ ਤੋਂ ਦੁਪਹਿਰ 12:00 ਵਜੇ, ਝਾਰਖੰਡ: ਸਵੇਰੇ 7:00 ਵਜੇ ਤੋਂ 11:30 ਵਜੇ, ਪਟਨਾ (ਬਿਹਾਰ): ਸਵੇਰੇ 11:30 ਵਜੇ, ਮਹਾਰਾਸ਼ਟਰ: ਸਵੇਰੇ 7:00 ਵਜੇ ਤੋਂ 11:15 ਵਜੇ, ਰਾਜਸਥਾਨ: ਸਵੇਰੇ 7:30 ਵਜੇ ਤੋਂ ਦੁਪਹਿਰ 12:00 ਵਜੇ ਤੱਕ।
advertisement
ਕੁਝ ਰਾਜਾਂ ਨੇ ਪਹਿਲਾਂ ਹੀ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਓਡੀਸ਼ਾ ਵਿਚ 27 ਅਪ੍ਰੈਲ ਤੋਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਛੱਤੀਸਗੜ੍ਹ ਵਿਚ 20 ਅਪ੍ਰੈਲ ਤੋਂ 15 ਜੂਨ ਅਤੇ ਪੱਛਮੀ ਬੰਗਾਲ ਵਿਚ 22 ਅਪ੍ਰੈਲ (ਦਾਰਜੀਲਿੰਗ ਜ਼ਿਲ੍ਹੇ ਨੂੰ ਛੱਡ ਕੇ) ਤੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।
School holiday schedule