ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਨੇਡਾ ‘ਚ ਸਿੱਖਾਂ ਦਾ ਵਧਿਆ ਮਾਣ, ਕਰਮਬੀਰ ਸਿੰਘ ਸਿੱਖ ਦਿੱਖ ਬਰਕਰਾਰ ਰੱਖਦੇ ਬਣੇ ਪਹਿਲੇ ਸਿੱਖ ਮਰੀਨ ਇੰਜੀਨੀਅਰ

ਨੇਡਾ ‘ਚ ਸਿੱਖਾਂ ਦਾ ਵਧਿਆ ਮਾਣ, ਕਰਮਬੀਰ ਸਿੰਘ ਸਿੱਖ ਦਿੱਖ ਬਰਕਰਾਰ ਰੱਖ


ਨੇਡਾ ‘ਚ ਸਿੱਖਾਂ ਦਾ ਵਧਿਆ ਮਾਣ, ਕਰਮਬੀਰ ਸਿੰਘ ਸਿੱਖ ਦਿੱਖ ਬਰਕਰਾਰ ਰੱਖਦੇ ਬਣੇ ਪਹਿਲੇ ਸਿੱਖ ਮਰੀਨ ਇੰਜੀਨੀਅਰ


ਬੀ.ਸੀ. ਫੈਰੀਜ਼ ਨੇ ਅਪਣੀ ਕਲੀਨ-ਸ਼ੇਵ ਨੀਤੀ ਵਿਚ ਵੱਡਾ ਬਦਲਾਅ ਕਰਦਿਆਂ ਸਿੱਖ ਕਰਮਚਾਰੀਆਂ ਲਈ ਅਹਿਮ ਅਹੁਦਿਆਂ ਦੇ ਦਰਵਾਜ਼ੇ ਖੋਲ੍ਹ ਦਿਤੇ ਹਨ। ਹੁਣ ਦਾਹੜੀ ਰੱਖਣ ਵਾਲੇ ਸਿੱਖ ਅਧਿਕਾਰੀ ਵੀ ਡੈੱਕ ਅਫਸਰ, ਮੁੱਖ ਇੰਜੀਨੀਅਰ ਅਤੇ ਪਹਿਲੇ ਇੰਜੀਨੀਅਰ ਵਰਗੀਆਂ ਭੂਮਿਕਾਵਾਂ ਨਿਭਾ ਸਕਣਗੇ। ਪਹਿਲਾਂ, ਐੱਸ.ਸੀ.ਬੀ.ਏ. (ਸਾਹ ਲੈਣ ਵਾਲੇ ਉਪਕਰਣ) ਨੀਤੀਆਂ ਕਾਰਨ ‘‘ਨੋ ਸ਼ੇਵ, ਨੋ ਸ਼ਿਫਟ’’ ਪਾਲਿਸੀ ਲਾਗੂ ਸੀ, ਜਿਸ ਨਾਲ ਯੋਗ ਸਿੱਖ ਕਰਮਚਾਰੀਆਂ ਨੂੰ ਸਿਰਫ਼ ਧਾਰਮਕ ਪਾਲਣਾ ਦੇ ਆਧਾਰ ’ਤੇ ਰੁਜ਼ਗਾਰ ਤੋਂ ਵਾਂਝਾ ਕੀਤਾ ਜਾ ਰਿਹਾ ਸੀ।

ਇਸ ਫ਼ੈਸਲੇ ਨਾਲ ਕਰਮਬੀਰ ਸਿੰਘ ਬੀ.ਸੀ. ਫੈਰੀਜ਼ ਵਿਚ ਅਹੁਦਾ ਹਾਸਲ ਕਰਨ ਵਾਲਾ ਪਹਿਲਾ ਸਿੱਖ ਮਰੀਨ ਇੰਜੀਨੀਅਰ ਬਣ ਗਿਆ ਹੈ। ਉਸ ਨੇ ਕਿਹਾ, ‘‘ਮੇਰੇ ਕੋਲ ਲੋੜੀਂਦੇ ਪ੍ਰਮਾਣ ਸਨ ਪਰ ਹਰ ਵਾਰ ਮੈਨੂੰ ਕਿਹਾ ਜਾਂਦਾ ਸੀ ਕਿ ਮੈਨੂੰ ਕਲੀਨ-ਸ਼ੇਵ ਕਰਨਾ ਪਵੇਗਾ। ਇਹ ਮੇਰੇ ਅਕੀਦੇ ਕਾਰਨ ਸੰਭਵ ਨਹੀਂ ਸੀ। ਹੁਣ ਇਹ ਇਕ ਮਾਣ ਵਾਲਾ ਪਲ ਹੈ।’’ ਕਰਮਬੀਰ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਕਸਬੇ ਦੇ ਕੰਗ ਪਿੰਡ ਨਾਲ ਸੰਬੰਧਤ ਹੈ।

ਇਸੇ ਤਰ੍ਹਾਂ, ਗੁਰਪ੍ਰੀਤ ਸਿੰਘ ਬਾਜਵਾ ਬੀ.ਸੀ. ਫੈਰੀਜ਼ ਦਾ ਪਹਿਲਾ ਦਸਤਾਰਧਾਰੀ ਡੈੱਕ ਅਫਸਰ ਅਤੇ ਕੈਪਟਨ ਬਣਿਆ ਹੈ। ਉਸ ਨੇ ਯੂਨੀਅਨ ਵਰਕਰਾਂ ਦੀ ਨੁਮਾਇੰਦਗੀ ਕਰਦਿਆਂ ਨੀਤੀ ਦੇ ਵਿਕਲਪਾਂ ਦੀ ਵਕਾਲਤ ਕੀਤੀ। ਵਿਸ਼ਵ ਸਿੱਖ ਸੰਗਠਨ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ, ‘‘ਲੰਮੇ ਸਮੇਂ ਤੋਂ ਸਿੱਖ ਕਰਮਚਾਰੀਆਂ ਨੂੰ ਅਪਣੇ ਵਿਸ਼ਵਾਸ ਅਤੇ ਕਰੀਅਰ ’ਚੋਂ ਇਕ ਦੀ ਚੋਣ ਕਰਨੀ ਪੈਂਦੀ ਸੀ।

ਇਹ ਬਿ੍ਰਟਿਸ਼ ਕੋਲੰਬੀਆ ਵਿਚ ਸਮਾਨਤਾ ਵਲ ਮਹੱਤਵਪੂਰਨ ਕਦਮ ਹੈ।’’ ਬੀਸੀ ਫੈਰੀਜ਼ ਨੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਕਰਮਚਾਰੀਆਂ ਲਈ ਸਕਾਰਾਤਮਕ ਪ੍ਰਭਾਵ ਲਿਆਵੇਗਾ ਜੋ ਧਾਰਮਕ ਜਾਂ ਨਿੱਜੀ ਕਾਰਨਾਂ ਕਰ ਕੇ ਦਾੜ੍ਹੀ ਰਖਦੇ ਹਨ ਪਰ ਸੁਰੱਖਿਆ ਦੇ ਉੱਚ ਮਿਆਰ ਨੂੰ ਬਣਾਈ ਰਖਦੇ ਹਨ।

First sikh marine engineer


Popular Posts
Just Now