ਹੁਸ਼ਿਆਰਪੁਰ ਨੇੜੇ ਬੋਰਵੈੱਲ ‘ਚ ਫਸਿਆ ਮਾਸੂਮ, ਰੈਸਕਿਊ ਜਾਰੀ
ਹੁਸ਼ਿਆਰਪੁਰ ਨੇੜੇ ਬੋਰਵੈੱਲ ‘ਚ ਫਸਿਆ ਮਾਸੂਮ, ਰੈਸਕਿਊ ਜਾਰੀ
ਹੁਸ਼ਿਆਰਪੁਰ-ਦਸੂਹਾ ਮਾਰਗ ‘ਤੇ ਸਥਿਤ ਭੂਖੋਵਾਲ ਦੇ ਨੇੜਲੇ ਪਿੰਡ ਚੱਕ ਸਮਾਣਾ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਕ ਨਿੱਕਾ ਬੱਚਾ ਅਚਾਨਕ ਬੋਰਵੈੱਲ ਵਿੱਚ ਡਿੱਗ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਵਾਸੀਆਂ ਵੱਲੋਂ ਤੁਰੰਤ ਬਚਾਵ ਕਾਰਜ ਸ਼ੁਰੂ ਕਰ ਦਿੱਤੇ ਗਏ।
ਮੌਕੇ ‘ਤੇ ਪੁਲਿਸ ਟੀਮ ਵੀ ਪਹੁੰਚ ਗਈ ਹੈ ਅਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਯਤਨ ਜਾਰੀ ਹਨ। ਇਸ ਦੇ ਨਾਲ ਹੀ ਹੁਸ਼ਿਆਰਪੁਰ ਤੋਂ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਲਈ ਰਵਾਨਾ ਹੋ ਚੁੱਕੀ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸਾਡੀ ਟੀਮ ਵੀ ਮੌਕੇ ਵੱਲ ਰਵਾਨਾ ਹੋ ਗਈ ਹੈ ਅਤੇ ਇਸ ਸਬੰਧੀ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਈ ਜਾਵੇਗੀ। ਫਿਲਹਾਲ ਮੌਕੇ ‘ਤੇ ਰਾਹਤ ਅਤੇ ਬਚਾਵ ਕਾਰਜ ਜਾਰੀ ਹਨ।
Child Falls Into Borewell