ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਸੁਨੰਦਾ ਸ਼ਰਮਾ ਦੇ ਨਵੇਂ ਗੀਤ ‘ਜੋਗੀ’ ‘ਤੇ ਵਿਵਾਦ, 1.8m ਵਿਊਜ਼ ਮਗਰੋਂ ਯੂਟਿਊਬ ਤੋਂ ਹਟਾਇਆ ਗਿਆ ਸੌਂਗ

ਸੁਨੰਦਾ ਸ਼ਰਮਾ ਦੇ ਨਵੇਂ ਗੀਤ ‘ਜੋਗੀ’ ‘ਤੇ ਵਿਵਾਦ, 1.8m ਵਿਊਜ਼ ਮਗਰੋਂ ਯੂ


ਸੁਨੰਦਾ ਸ਼ਰਮਾ ਦੇ ਨਵੇਂ ਗੀਤ ‘ਜੋਗੀ’ ‘ਤੇ ਵਿਵਾਦ, 1.8m ਵਿਊਜ਼ ਮਗਰੋਂ ਯੂਟਿਊਬ ਤੋਂ ਹਟਾਇਆ ਗਿਆ ਸੌਂਗ



 

ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ ਪਰ ਇਸ ਵਾਰ ਵਜ੍ਹਾ ਉਸ ਦਾ ਕੋਈ ਨਵਾਂ ਲੁਕ ਜਾਂ ਸ਼ੋਅ ਨਹੀਂ ਸਗੋਂ ਉਨ੍ਹਾਂ ਦੇ ਨਵੇਂ ਗਾਣੇ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ ਹੈ। ਆਪਣੇ ਖੁਦ ਦੇ ਮਿਊਜ਼ਿਕ ਲੇਬਲ ‘ਤੇ ਕੰਮ ਕਰ ਰਹੀ ਸੁਨੰਦਾ ਸ਼ਰਮਾ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦਾ ਹੁਣੇ ਜਿਹੇ ਰਿਲੀਜ਼ ਹੋਇਆ ਨਵਾਂ ਗਾਣਾ ‘ਜੋਗੀ’ ਅਚਾਨਕ ਯੂਟਿਊਬ ਤੋਂ ਗਾਇਬ ਹੋ ਗਿਆ।

ਕਾਪੀਰਾਈਟ ਤੇ ਫਰਜ਼ੀ ਦਸਤਾਵੇਜ਼ਾਂ ਦੇ ਇਕ ਆਪਸੀ ਵਿਵਾਦ ਦੇ ਚੱਲਦੇ ਯੂਟਿਊਬ ਨੇ ਇਸ ਗਾਣੇ ਨੂੰ 26 ਮਈ ਤੋਂ ਫਿਲਹਾਲ ਲਈ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇਸ ਵੱਡੀ ਕਾਰਵਾਈ ਦੇ ਬਾਅਦ ਸੁੰਦਾ ਸ਼ਰਮਾ ਨੇ ਖੁਦ ਸੋਸ਼ਲ ਮੀਡੀਆ ‘ਤੇ ਆ ਕੇ ਆਪਣੇ ਫੈਨਸ ਨਾਲ ਪੂਰਾ ਸੱਚ ਸਾਂਝਾ ਕੀਤਾ ਹੈ।

ਸੁੰਨਦਾ ਸ਼ਰਮਾ ਨੇ ਕਿਹਾ ਕਿ ਜਦੋਂ ਵੀ ਕੋਈ ਬਿਜ਼ਨੈੱਸ ਡੀਲਰ ਕਰੋ ਤਾਂ ਕਾਗਜ਼ੀ ਕਾਰਵਾਈ ਕਰੋ ਤਾਂ ਕਿ ਕੋਈ ਤੁਹਾਡੇ ਰਸਤੇ ਨੂੰ ਰੋਕ ਨਾ ਸਕੇ। ਸੁਨੰਦਾ ਨੇ ਕਿਹਾ ਕਿ ਉਸ ਦਾ ਨਵਾਂ ਗੀਤ ‘ਜੋਗੀ’ ਫੇਕ ਡਾਕੂਮੈਂਟ ਜ਼ਰੀਏ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਹੀ ‘ਜੋਗੀ’ ਯੂ ਟਿਊਬ ‘ਤੇ ਸੁਣਨ ਨੂੰ ਮਿਲੇਗਾ।

ਸੁਨੰਦਾ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਪਿਛਲੇ ਕੁਝ ਸਮੇਂ ਵਿਚ ਇਹ ਚੰਗੀ ਤਰ੍ਹਾਂ ਸਿੱਖ ਲਿਆ ਹੈ ਕਿ ਇੰਡਸਟਰੀ ਵਿਚ ਸਾਰਾ ਕੰਮ ਪੂਰੇ ਦਸਤਾਵੇਜ਼ਾਂ ਦੇ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ‘ਜੋਗੀ’ ਗਾਣਾ ਵੀ ਪੂਰੇ ਐਗਰੀਮੈਂਟਸ ਦੇ ਨਾਲ ਰਿਲੀਜ਼ ਕੀਤਾ ਸੀ। ਸੁਨੰਦਾ ਮੁਤਾਬਕ ਗਾਣੇ ਦੇ ਲੇਖਕ ‘ਰਾਜਾ’ ਦੇ ਜੋ ਪਹਿਲਾਂ ਪ੍ਰਮੋਟਰ ਸਨ, ਉਨ੍ਹਾਂ ਕੋਲ ਕੁਝ ਨਕਲੀ ਕਾਗਜ਼ਾਤ ਸੀ। ਉਨ੍ਹਾਂ ਨੇ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਸ ਨੂੰ ਯੂਟਿਊਬ ‘ਤੇ ਸ਼ਿਕਾਇਤ ਕੀਤੀ ਤੇ ਗਾਣੇ ਨੂੰ ਹੋਲਡ ਕਰਵਾ ਦਿੱਤਾ। ਗਾਇਕਾ ਨੇ ਕਿਹਾ ਕਿ ਗਾਣਾ ਤਾਂ ਕਾਨੂੰਨੀ ਤੌਰ ‘ਤੇ ਵਾਪਸ ਆ ਹੀ ਜਾਵੇਗਾ ਪਰ ਇਸ ਤਰ੍ਹਾਂ ਦੀਆਂ ਅੜਚਣਾਂ ਨਾਲ ਪੂਰੀ ਟੀਮ ਦਾ ਹੌਸਲਾ ਟੁੱਟਦਾ ਹੈ। ਖਾਸ ਕਰਕੇ ਗਾਣਾ ਲਿਖਣ ਵਾਲੇ ਲੇਖਕ ਰਾਜਾ ਇਸ ਗੱਲ ਤੋਂ ਕਾਫੀ ਡੀਮੋਟਿਵੇਟ ਹੋ ਜਾਂਦੇ ਹਨ।

sunanda sharmas


Popular Posts
Just Now