ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ 5 ਨੌਜਵਾਨਾਂ ਦੀ ਹਾਦਸੇ ਵਿਚ ਮੌਤ
ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ 5 ਨੌਜਵਾਨਾਂ ਦੀ ਹਾਦਸੇ ਵਿਚ ਮੌਤ
ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ 5 ਨੌਜਵਾਨਾਂ ਦੀ ਹਾਦਸੇ ਵਿਚ ਮੌਤ
ਰਾਜਸਥਾਨ ਦੋ ਬਲੋਤਰਾ ਵਿਚ ਇਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇੱਕ ਤੇਜ਼ ਰਫ਼ਤਾਰ ਸਕਾਰਪੀਓ ਆਪਣੇ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਪੂਰੀ ਤਰ੍ਹਾਂ ਨੁਕਸਾਨੀ ਗਈ।
ਇਹ ਹਾਦਸਾ ਬਾੜਮੇਰ-ਜੋਧਪੁਰ ਰਾਸ਼ਟਰੀ ਰਾਜਮਾਰਗ 'ਤੇ ਰਾਤ 11:30 ਵਜੇ ਦੇ ਕਰੀਬ ਪਚਪਦਰਾ ਥਾਣਾ ਖੇਤਰ ਦੇ ਅਧੀਨ ਆਉਂਦੇ ਭਾਡੀਆਵਾਸ ਪਿੰਡ ਨੇੜੇ ਵਾਪਰਿਆ।
ਮ੍ਰਿਤਕਾਂ ਦੀ ਪਛਾਣ ਰੇਵੰਤਰਾਮ (26), ਸਵਰੂਪਰਾਮ (27), ਭਰਤ (25), ਕਿਸ਼ਨ (27) ਅਤੇ ਭਾਵੇਸ਼ ਜਾਟ ਵਜੋਂ ਹੋਈ ਹੈ। ਇਹ ਸਾਰੇ ਬਲੋਤਰਾ ਜ਼ਿਲ੍ਹੇ ਦੇ ਕਨੋਦ ਪਿੰਡ ਦੇ ਰਹਿਣ ਵਾਲੇ ਸਨ। ਗੰਭੀਰ ਜ਼ਖ਼ਮੀ ਬਾਬੂ, ਮੁਕੇਸ਼ ਅਤੇ ਹੇਮਾਰਾਮ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜੋਧਪੁਰ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਕਾਰ ਸਵਾਰ ਜੋਧਪੁਰ ਦੇ ਭੋਮੀਆਜੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਇੱਕ ਸਕਾਰਪੀਓ ਐਸਯੂਵੀ ਵਿੱਚ ਆਪਣੇ ਪਿੰਡ ਵਾਪਸ ਆ ਰਹੇ ਸਨ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਜ਼ਖ਼ਮੀਆਂ ਨੂੰ ਕਾਰ ਤੋਂ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਿਆ।
5 Death In Road Accident