ਪੰਜਾਬ ਡ.ਰੱ/ਗ ਮਾਮਲੇ ਦਾ ਵਧਿਆ ਦਾਇਰਾ, SC ਨੇ ਹਰਿਆਣਾ ਤੇ ਹਿਮਾਚਲ ਨੂੰ ਵੀ ਬਣਾਇਆ ਧਿਰ    ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ    ਕਾਂਗਰਸੀ ਆਗੂ ਦੇ ਪੁੱਤਰ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦਾ ਕੇਸ ਦਰਜ    ਸ਼ਾਹਕੋਟ 'ਚ ਫ਼ੌਜ ਦੇ ਟਰੱਕ ਦੀ ਟੱਕਰ ਨਾਲ ਕਿਸਾਨ ਦੀ ਮੌਤ, ਪੀੜਤ ਪਰਿਵਾਰ ਨੂੰ 10 ਸਾਲ ਬਾਅਦ ਮਿਲਿਆ ਇਨਸਾਫ਼; ਹੁਣ ਮਿਲੇਗਾ 35 ਲੱਖ ਦਾ ਮੁਆਵਜ਼ਾ    ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼    ਡੇਰਾ ਬਾਬਾ ਨਾਨਕ ਵਿਖੇ ਘਰੋਂ ਸਕੂਲ ਪੜਨ ਗਿਆ ਦਸਵੀਂ ਜਮਾਤ ਦਾ ਵਿਦਿਆਰਥੀ ਲਾਪਤਾ    Canada ਰਹਿ ਰਹੇ ਵਿਦਿਆਰਥੀਆਂ ‘ਤੇ ਲਟਕੀ Deport ਦੀ ਤਲਵਾਰ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਰਜ਼ੀਆਂ ਰੱਦ    ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ਸਫ਼ਾਈ ਸੇਵਕਾਂ ਵੱਲੋਂ ਅੱਜ ‘ਪੰਜਾਬ ਬੰਦ’, ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ ਕਰਨ ਦੀ ਅਪੀਲ    ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦੀ ਦੋ-ਟੂਕ – ‘ਗੁਰੂ ਗ੍ਰੰਥ ਸਾਹਿਬ ’ਤੇ ਕਾਨੂੰਨ ਬਣਾਉਣ ਦਾ ਹੱਕ ਕਿਸੇ ਨੂੰ ਨਹੀਂ’    ਸਿਆਟਲ ਦੇ ‘ਬਾਈਟ ਆਫ਼ ਸਿਆਟਲ ’ ਮੇਲੇ ਵਿੱਚ ਗੋਲੀਬਾਰੀ: ਤਿੰਨ ਮੌਤਾਂ, ਚਾਰ ਜ਼ਖ਼ਮੀ, ਗੈਂਗ ਰੰਜਿਸ਼ ਦਾ ਸ਼ੱਕ   
ਲੋਕਾਂ ਦੀ ਸੁਰੱਖਿਆ ਧਿਆਨ ਵਿਚ ਰੱਖਦਿਆਂ ਸੰਤ ਸੀਚੇਵਾਲ ਨੇ 6 ਗੰਨਮੈਨ ਥਾਣਿਆਂ ਨੂੰ ਦੇਣ ਦੀ ਕੀਤੀ ਪੇਸ਼ਕਸ਼
July 28, 2026
Balbir-Singh-Seechewaal

ਲੋਕਾਂ ਦੀ ਸੁਰੱਖਿਆ ਧਿਆਨ ਵਿਚ ਰੱਖਦਿਆਂ ਸੰਤ ਸੀਚੇਵਾਲ ਨੇ 6 ਗੰਨਮੈਨ ਥਾਣਿਆਂ ਨੂੰ ਦੇਣ ਦੀ ਕੀਤੀ ਪੇਸ਼ਕਸ਼


ਪੰਜਾਬ ਵਿਚ ਵੱਧ ਰਹੀਆਂ ਚੋਰੀਆਂ, ਲੁੱਟ-ਖੋਹ, ਨਸ਼ਿਆਂ ਅਤੇ ਅਪਰਾਧਿਕ ਘਟਨਾਵਾਂ ਦੇ ਮੱਦੇਨਜ਼ਰ ਰਾਜ ਸਭਾ ਮੈਂਬਰ ਅਤੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਕ ਵਾਰ ਫਿਰ ਇਤਿਹਾਸਕ ਅਤੇ ਮਿਸਾਲੀ ਫ਼ੈਸਲਾ ਲੈਂਦਿਆਂ ਆਪਣੀ ਸੁਰੱਖਿਆ ਲਈ ਤਾਇਨਾਤ6 ਗੰਨਮੈਨ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ।

ਉਨ੍ਹਾਂ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਲਿਖਤੀ ਰੂਪ ਵਿਚ ਅਪੀਲ ਕੀਤੀ ਹੈ ਕਿ ਇਹ ਛੇ ਜਵਾਨ ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ ਥਾਣਿਆਂ ਵਿੱਚ ਤਿੰਨ-ਤਿੰਨ ਦੀ ਗਿਣਤੀ ਵਿਚ ਤਾਇਨਾਤ ਕੀਤੇ ਜਾਣ, ਤਾਂ ਜੋ ਉਹ ਆਮ ਲੋਕਾਂ ਦੀ ਸੁਰੱਖਿਆ ਕਰ ਸਕਣ।ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿਚ ਸਪੱਸ਼ਟ ਲਿਖਿਆ ਹੈ ਕਿ "ਸਾਨੂੰ ਨਹੀਂ, ਸਾਡੇ ਲੋਕਾਂ ਨੂੰ ਸੁਰੱਖਿਆ ਦੀ ਵੱਧ ਲੋੜ ਹੈ।

ਉਨ੍ਹਾਂ ਕਿਹਾ ਕਿ ਜਦੋਂ ਪਵਿੱਤਰ ਕਾਲੀ ਵੇਈਂ ਦੇ ਆਲੇ-ਦੁਆਲੇ ਅਤੇ ਪੂਰੇ ਇਲਾਕੇ ਵਿਚ ਲਗਾਤਾਰ ਚੋਰੀਆਂ, ਲੁੱਟ-ਖੋਹ, ਨਸ਼ਿਆਂ ਅਤੇ ਹੋਰ ਅਪਰਾਧ ਵੱਧ ਰਹੇ ਹਨ, ਤਾਂ ਪੁਲਿਸ ਬਲ ਦਾ ਪਹਿਲਾ ਹੱਕ ਆਮ ਲੋਕਾਂ ਦਾ ਬਣਦਾ ਹੈ। ਸਰਕਾਰ ਲਈ ਔਖੇ ਸਵਾਲ। ਇਹ ਫ਼ੈਸਲਾ ਪੰਜਾਬ ਦੀ ਕਾਨੂੰਨ-ਵਿਵਸਥਾ'ਤੇ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਕੀ ਪੰਜਾਬ ਦੇ ਥਾਣਿਆਂ ਵਿਚ ਪੁਲਿਸ ਮੁਲਾਜ਼ਮਾਂ ਦੀ ਇੰਨੀ ਘਾਟ ਹੋ ਚੁੱਕੀ ਹੈ ਕਿ ਇਕ ਸੰਸਦ ਮੈਂਬਰ ਦੇ ਗੰਨਮੈਨ ਵੀ ਥਾਣਿਆਂ ਦੀ ਡਿਊਟੀ ਲਈ ਲੋੜੀਂਦੇ ਹੋ ਗਏ ਹਨ? ਜੇ ਪੁਲਿਸ ਬਲ ਪੂਰਾ ਹੈ ਤਾਂ ਲੋਕ ਅਪਰਾਧ ਦੇ ਡਰ ਹੇਠ ਕਿਉਂ ਜੀ ਰਹੇ ਹਨ? ਜੇ ਪੁਲਿਸ ਬਲ ਘੱਟ ਹੈ ਤਾਂ ਹਜ਼ਾਰਾਂ ਸੁਰੱਖਿਆ ਕਰਮੀ ਵੀ.ਆਈ.ਪੀ. ਡਿਊਟੀਆਂ'ਤੇ ਕਿਉਂ ਲੱਗੇ ਹੋਏ ਹਨ?

Balbir Singh Seechewaal

local advertisement banners
Comments


Recommended News
Popular Posts
Just Now