ਰਿਲਾਇੰਸ ਜੀਓ ਨੇ 5G ਨੀਲਾਮੀ ‘ਚ ਲਾਈ 88,078 ਕਰੋੜ ਰੁਪਏ ਦੀ ਸਭ ਤੋਂ ਵੱਡੀ ਬੋਲੀ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਦੇਸ਼ ਵਿਚ 5G ਦੇ ਸਪੈਕਟਰਮ ਦੀ ਨੀਲਾਮੀ ਵਿਚ ਸੋਮਵਾਰ ਨੂੰ ਰਿਲਾਇੰਸ ਜੀਓ ਸਭ ਤੋਂ ਵੱਡੀ ਬੋਲੀਦਾਤਾ ਵਜੋਂ ਉਭਰੀ ਹੈ। ਕੰਪਨੀ ਨੇ 88,078 ਕਰੋੜ ਰੁਪਏ ਦੀ ਬੋਲੀ ਦੇ ਨਾਲ ਨੀਲਾਮੀ ਵਿਚ ਵਿਕੇ ਕੁੱਲ ਸਪੈਕਟਰਮ ਵਿਚੋਂ ਲਗਪਗ ਅੱਧਾ ਹਿੱਸਾ ਹਾਸਲ ਕੀਤਾ ਹੈ।
ਦੂਰ ਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਮੁਤਾਬਕ ਅਡਵਾਨੀ ਸਮੂਹ ਨੇ 212 ਕਰੋੜ ਰੁਪਏ ਵਿਚ 400 ਮੈਗਾਹਾਰਟਜ਼ ਸਪੈਕਟਰਮ ਖ਼ਰੀਦਿਆ ਹੈ। ਅਡਾਨੀ ਸਮੂਹ ਨੇ 26 ਮੈਗਾਹਾਟਜ ਬੈਂਡ ਵਿਚ ਸਪੈਕਟਰਮ ਖ਼ਰੀਦਿਆ ਹੈ। ਇਹ ਜਨਤਕ ਨੈਟਵਰਕ ਨਹੀਂ ਹੈ, ਜਦੋਂ ਕਿ ਜੀਓ ਨੇ 700 ਮੈਗਾਹਰਟਜ਼ ਬੈਂਡ ਸਮੇਤ ਵੱਖ-ਵੱਖ ਬੈਂਡਾਂ ‘ਚ ਸਪੈਕਟਰਮ ਖਰੀਦਿਆ ਹੈ, ਜਿਸ ਨੂੰ ਚੰਗਾ ਮੰਨਿਆ ਜਾਂਦਾ ਹੈ। ਇਹ 6-10 ਕਿਲੋਮੀਟਰ ‘ਸਿਗਨਲ’ ਰੇਂਜ ਪ੍ਰਦਾਨ ਕਰ ਸਕਦਾ ਹੈ ਅਤੇ ਦੇਸ਼ ਦੇ ਸਾਰੇ 22 ਸਰਕਲਾਂ ਵਿੱਚ ਪੰਜਵੀਂ ਪੀੜ੍ਹੀ ਲਈ ਇੱਕ ਚੰਗਾ ਅਧਾਰ ਬਣਾਉਂਦਾ ਹੈ।ਜੇਕਰ 700 MHz ਬੈਂਡ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਿਰਫ਼ ਇੱਕ ਟਾਵਰ ਕਾਫ਼ੀ ਖੇਤਰ ਨੂੰ ਕਵਰ ਕਰ ਸਕਦਾ ਹੈ। ਦੂਰਸੰਚਾਰ ਦਿੱਗਜ ਸੁਨੀਲ ਮਿੱਤਲ ਦੀ ਭਾਰਤੀ ਏਅਰਟੈੱਲ ਨੇ 43,084 ਕਰੋੜ ਰੁਪਏ ਵਿੱਚ 19,867 ਮੈਗਾਹਰਟਜ਼ ਸਪੈਕਟਰਮ ਖਰੀਦਿਆ ਹੈ। ਵੋਡਾਫੋਨ ਆਈਡੀਆ ਨੇ 18,784 ਕਰੋੜ ਰੁਪਏ ਦਾ ਸਪੈਕਟ੍ਰਮ ਖਰੀਦਿਆ ਹੈ।
Sad News A terrible fire broke out in a truck in Canada a Punjabi youth was burnt alive