ਜਲ ਸੈਨਾ ਦੀਆਂ 5 ਮਹਿਲਾ ਅਧਿਕਾਰੀਆਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਪੂਰਾ ਕੀਤਾ ਸਮੁੰਦਰ ਨਿਗਰਾਨੀ ਮਿਸ਼ਨ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਮਹਿਲਾਵਾਂ ਹੁਣ ਕਿਸੇ ਵੀ ਖੇਤਰ ਹੁਣ ਪੁਰਸ਼ਾਂ ਤੋਂ ਪਿੱਛੇ ਨਹੀਂ ਹਨ। ਭਾਰਤੀ ਜਲ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਨੇ ਪਹਿਲੀ ਵਾਰ ਉੱਤਰੀ ਅਰਬ ਸਾਗਰ ਵਿੱਚ ਆਤਮ-ਨਿਰਭਰ ਹੋ ਕੇ ਸਮੁੰਦਰੀ ਨਿਗਰਾਨੀ ਮਿਸ਼ਨ ਨੂੰ ਪੂਰਾ ਕੀਤਾ ਹੈ। ਨੇਵਲ ਏਅਰ ਐਕਲੇਵ ਪੋਰਬੰਦਰ ਵਿੱਚ ਸਥਿਤ ਭਾਰਤੀ ਜਲ ਸੈਨਾ ਆਈਐੱਨਐੱਸ 314 ਦੀਆਂ ਪੰਜ ਮਹਿਲਾ ਅਧਿਕਾਰੀਆਂ ਨੇ ਇਹ ਮਿਸ਼ਨ ਪੂਰਾ ਕੀਤਾ ਹੈ।
ਇਸ ਮਿਸ਼ਨ ਦੀ ਕੈਪਟਨ ਪਾਇਲਟ ਮਿਸ਼ਨ ਕਮਾਂਡਰ ਲੈਫਟੀਨੈਂਟ ਕੋਮੋਡੋਰ ਆਂਚਲ ਸ਼ਰਮਾ ਦੀ ਅਗਵਾਈ ਵਿੱਚ ਪਾਇਲਟ ਲੈਫਟੀਨੈਂਟ ਸ਼ਿਵਾਂਗੀ ਤੇ ਲੈਫਟੀਨੈਂਟ ਅਪੂਰਵਾ ਗੀਤੇ ਵੀ ਸੀ। ਇਸ ਟੀਮ ਦਾ ਅਹਿਮ ਹਿੱਸਾ ਟੈਕਟਿਕਲ ਅਤੇ ਸੈਂਸਰ ਅਧਿਕਾਰੀ ਲੈਫਟੀਨੈਂਟ ਪੂਜਾ ਅਤੇ ਲੈਫਟੀਨੈਂਟ ਪੂਜਾ ਸ਼ੇਖਾਵਤ ਵੀ ਰਹੀ। ਭਾਰਤੀ ਜਲ ਸੈਨਾ ਮੁਤਾਬਕ ਜਲ ਸੈਨਾ ਵਿੱਚ ਪੋਰਬੰਦਰ ਸਥਿਤ ਨੇਵਲ ਏਅਰ ਐਨਕਲੇਵ ਦੀਆਂ ਪੰਜ ਮਹਿਲਾ ਅਧਿਕਾਰੀਆਂ ਨੇ ਉੱਤਰੀ ਅਰਬ ਸਾਗਰ ਵਿੱਚ ਡੋਰਨੀਅਰ 228 ਤੋਂ ਨਿਗਰਾਨੀ ਮਿਸ਼ਨ ਦਾ ਪਹਿਲਾ ਇਤਿਹਾਸਿਕ ਮਿਸ਼ਨ ਪੂਰਾ ਕੀਤਾ ਹੈ। ਇਨ੍ਹਾਂ ਮਹਿਲਾ ਅਧਿਕਾਰੀਆਂ ਨੇ 3 ਅਗਸਤ 2022 ਨੂੰ ਇਹ ਮਿਸ਼ਨ ਪੂਰਾ ਕੀਤਾ ਹੈ।
5 women officers of the Navy created history and completed the first sea surveillance mission