ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਰੋਜ਼ਾਨਾ 1612 ਕਰੋੜ ਰੁਪਏ ਕਮਾ ਰਹੇ ਗੌਤਮ ਅਡਾਨੀ, ਇਕ ਸਾਲ ਵਿਚ ਸੰਪੱਤੀ ਹੋਈ ਦੁੱਗਣੀ ਤੋਂ ਵੀ ਵੱਧ, ਪੜ੍ਹੋ ਪੂਰਾ ਵੇਰਵਾ

ਰੋਜ਼ਾਨਾ 1612 ਕਰੋੜ ਰੁਪਏ ਕਮਾ ਰਹੇ ਗੌਤਮ ਅਡਾਨੀ, ਇਕ ਸਾਲ ਵਿਚ ਸੰਪੱਤੀ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ: ਗੌਤਮ ਅਡਾਨੀ ਜੈਫ ਬੇਜੋਫ ਨੂੰ ਪਛਾੜ ਕੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਚੁੱਕੇ ਹਨ। ਹੈਰਾਨੀ ਦੀ ਗੱਲ ਹੈ ਕਿ ਬੀਤੇ ਇਕ ਸਾਲ ਵਿਚ ਉਨ੍ਹਾਂ ਦੀ ਸੰਪੱਤੀ ਵਿਚ ਰੋਜ਼ਾਨਾ 1612 ਕਰੋੜ ਦਾ ਵਾਧਾ ਹੋਇਆ, ਜਿਸ ਦੇ ਚੱਲਦੇ ਉਹ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ। IIFL Wealth Hurun India Rich List 2022 ਦੇ ਮੁਤਾਬਕ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਆਈ ਇਸ ਤੇਜ਼ੀ ਦੇ ਚੱਲਦੇ ਗੌਤਮ ਅਡਾਨੀ ਦੀ ਸੰਪੱਤੀ ਵਿਚ 116 ਫੀਸਦੀ ਉਛਾਲ ਆਇਆ ਹੈ। ਬੀਤੇ ਇਕ ਸਾਲ ਵਿਚ ਉਨ੍ਹਾਂ ਨੇ ਆਪਣੀ ਸੰਪੱਤੀ 5,88,500 ਕਰੋੜ ਰੁਪਏ ਜੋੜੇ ਹਨ। ਗੌਤਮ ਅਡਾਨੀ ਦੀ ਕੁੱਲ ਸੰਪੱਤੀ ਮੌਜੂਦਾ ਸਮੇਂ ਵਿਚ 10,94,400 ਕਰੋੜ ਰੁਪਏ ਹੋ ਚੁੱਕੀ ਹੈ। ਬੀਤੇ ਪੰਜ ਸਾਲਾਂ ਦੀ ਗੱਲ ਕਰੀਏ ਤਾਂ ਗੌਤਮ ਅਡਾਨੀ ਦੀ ਸੰਪੱਤੀ ਵਿਚ ਜ਼ਬਰਦਸਤ ਵਾਧਾ ਹੋਇਆ ਹੈ। ਹਰੂਨ ਇੰਡੀਆ ਦੇ ਐੱਮਡੀ ਤੇ ਚੀਫ ਰਿਸਰਚਰ ਰਹਿਮਾਨ ਜੁਨੈਦ ਦੇ ਮੁਤਾਬਕ ਕਿਸੀ ਭਾਰਤੀ ਵਲੋਂ ਸੰਪੱਤੀ ਜੋੜਨ ਦੇ ਲਿਹਾਜ਼ ਨਾਲ 2022 ਨੂੰ ਅਡਾਨੀ ਸਮੂਹ ਦੇ ਇਸ ਸ਼ਾਨਦਾਰ ਉਦੈ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਰਫ ਗੌਤਮ ਅਡਾਨੀ ਇਕਲੌਤੇ ਅਜਿਹੇ ਭਾਰਤੀ ਨੇ, ਜਿਨ੍ਹਾਂ ਦੀਆਂ ਸਾਰੀਆਂ ਸੱਤ ਕੰਪਨੀਆਂ ਦਾ ਮਾਰਕੀਟ ਕੈਪ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ। ਤੁਹਾਨੂੰ ਦੱਸ ਦੇਈਏ ਕਿ ਗੌਤਮ ਅਡਾਨੀ ਲਈ ਅਡਾਨੀ ਗਰੁਪ ਨੇ ਹਾਲ ਹੀ ਵਿਚ ਅੰਬੂਜਾ ਸੀਮੈਂਟ ਤੇ ਏਸੀਸੀ ਨੂੰ ਖਰੀਦ ਕੇ ਸੀਮੈਂਟ ਸੈਕਟਰ ਵਿਚ ਪੈਰ ਜਮ੍ਹਾਂ ਲਏ ਹਨ ਤੇ ਦੇਸ਼ ਦੀ ਦੂਜੀ ਸਭ ਤੋਂ ਵੱਡੀ ਉਤਪਾਦਕ ਕੰਪਨੀ ਬਣ ਗਈ ਹੈ।
ਗੌਤਮ ਅਡਾਨੀ ਅੱਜ ਚਾਹੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਚੁੱਕੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਕਾਫੀ ਗਰੀਬੀ ਵੀ ਦੇਖੀ ਹੈ। ਇਕ ਸਮਾਂ ਸੀ ਜਦੋਂ ਆਪਣੇ ਮਾਤਾ-ਪਿਤਾ ਤੇ 6 ਭੈਣ ਭਰਾਵਾਂ ਦੇ ਨਾਲ ਉਹ ਇਕ ਛੋਟੇ ਜਿਹੇ ਘਰ ਵਿਚ ਰਿਹਾ ਕਰਦੇ ਸੀ। ਗੌਤਮ ਅਡਾਨੀ ਬਚਪਨ ਵਿਚ ਹੀ ਵੱਖਰੀ ਸੋਚ ਰੱਖਦੇ ਸੀ। ਇਸੇ ਦੇ ਚੱਲ਼ਦੇ ਉਹ ਸਿਰਫ 17 ਸਾਲ ਦੀ ਉਮਰ ਵਿਚ ਆਪਣੇ ਪਿਤਾ ਨਾਲ ਬਿਜ਼ਨੈੱਸ ਵਿਚ ਹੱਥ ਵੰਡਾਉਣ ਲਈ ਮੁੰਬਈ ਚਲੇ ਗਏ ਸੀ। ਉਥੇ ਗੌਤਮ ਅਡਾਨੀ ਨੇ ਦੋ ਸਾਲ ਤੱਕ ਹੀਰਾ ਵਪਾਰੀ ਮਹਿੰਦਰਾ ਬ੍ਰਦਰਸ ਨਾਲ ਕੰਮ ਕੀਤਾ। 20 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਮੁੰਬਈ ਵਿਚ ਖੁਦ ਦਾ ਡਾਇਮੰਡ ਬਰੋਕਰੇਜ਼ ਦਾ ਬਿਜਨੈੱਸ਼ ਸ਼ੁਰੂ ਕੀਤਾ ਤੇ ਪਹਿਲੇ ਹੀ ਸਾਲ ਵਿਚ ਲੱਖਾਂ ਦੀ ਕਮਾਈ ਕੀਤੀ।
ਗੌਤਮ ਅਡਾਨੀ ਦੇ ਵੱਡੇ ਭਰਾ ਨੇ ਅਹਿਮਦਾਬਾਦ ਵਿਚ ਇਕ ਪਲਾਸਟਿਕ ਯੂਨਿਟ ਖਰੀਦਿਆ ਤੇ ਗੌਤਮ ਨੂੰ ਵਾਪਸ ਮੁੰਬਈ ਬੁਲਾ ਲਿਆ। ਅਡਾਨੀ ਨੇ ਪੀਵੀਸੀ ਇੰਪੋਰਟ ਦੇ ਰਾਹੀਂ ਵੈਸ਼ਵਿਕ ਬਾਜ਼ਾਰ ਵਿਚ ਕਦਮ ਰੱਖਿਆ ਤੇ ਅੱਗੇ ਵਧਣ ਲੰਘੇ। 1988 ਵਿਚ ਉਨ੍ਹਾਂ ਨੇ ਅਡਾਨੀ ਐਕਸਪੋਰਟਸ ਲਿਮਟਿਡ ਕੰਪਨੀ ਦੀ ਸ਼ੁਰੂਆਤ ਕੀਤੀ, ਜੋ ਪਾਵਰ, ਐਗਰੀਕਲਚਰ ਕਮੋਡੀਟਿਜ਼ ਵਿਤ ਕੰਮ ਕਰਦੀ ਹੈ। ਅੱਜ ਦੇ ਸਮੇਂ ਵਿਚ ਏਅਰਪੋਰਟ, ਬੰਦਰਗਾਹ, ਗ੍ਰੀਨ ਐਨਰਜ਼ੀ, ਖਾਨ, ਕੋਲਾ, ਪਾਵਰ, ਰੀਅਲ ਅਸਟੇਟ, ਐਗਰੀ ਪ੍ਰੋਡਕਟਸ, ਤੇਲ ਤੇ ਗੈਸ, ਵਿੱਤੀ ਸੇਵਾਵਾਂ, ਡਾਟਾ ਸੈਂਟਰ ਸਮੇਤ ਹੁਣ ਸੀਮੈਂਟ ਕਾਰੋਬਾਰ ਵਿਚ ਅਡਾਨੀ ਤਗੜਾ ਕੰਮ ਕਰ ਰਹੇ ਹਨ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਹਨ।

Gautam Adani Earning Rs 1612 Crores Daily More Than Doubled In One Year Read Full Details


Popular Posts
Just Now