ਮੀਕਾ ਸਿੰਘ ਖ਼ੁਦ ਦਾ 'ਪ੍ਰਾਈਵੇਟ ਆਈਲੈਂਡ' ਖ਼ਰੀਦਣ ਵਾਲੇ ਬਣੇ ਪਹਿਲੇ ਭਾਰਤੀ ਗਾਇਕ, ਦੇਖੋ ਵੀਡੀਓ
LPTV / Chandigarh
ਮਨੋਰੰਜਨ ਡੈਸਕ, ਪ੍ਰਿਆ ਪਰਮਾਰ: ਬਾਲੀਵੁੱਡ ਗਾਇਕ ਮੀਕਾ ਸਿੰਘ ਅਕਸਰ ਕਿਸੇ ਨਾ ਕਿਸੇ ਕਾਰਨ ਦੇ ਚਲਦਿਆਂ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹਾਲ ਹੀ ਵਿੱਚ ਉਹ ਅਕਾਂਸ਼ਾ ਪੂਰੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਸੀ। ਅੱਜ ਮੀਕਾ ਸਿੰਘ ਉਸ ਮੁਕਾਮ ਤੇ ਪਹੁੰਚ ਚੁੱਕੇ ਨੇ ਕੀ ਉਹ ਆਪਣੇ ਦਮ ਤੇ ਮਹਿੰਗੀਆਂ ਚੀਜ਼ਾਂ ਖਰੀਦਣ ਦੇ ਕਾਬਿਲ ਹਨ। ਅਕਸਰ ਚਰਚਾ ਦਾ ਵਿਸ਼ਾ ਰਹਿਣ ਵਾਲੇ ਗਾਇਕ ਹੁਣ ਇਕ ਪ੍ਰਾਈਵੇਟ ਆਈਲੈਂਡ ਖਰੀਦਣ ਨੂੰ ਲੈ ਕੇ ਸੁਰਖੀਆਂ 'ਚ ਹੈ ਤੇ ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕਰਕੇ ਆਪਣੇ ਚਾਹੁਣ ਵਾਲਿਆਂ ਨਾਲ ਇਹ ਗੱਲ ਸਾਂਝੀ ਕੀਤੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਗਾਇਕ ਮੀਕਾ ਸਿੰਘ ਕਿਸ਼ਤੀ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ। ਮੀਕਾ ਦੇ ਬਾਡੀਗਾਰਡ ਕੰਢੇ 'ਤੇ ਖੜ੍ਹੇ ਹੋਏ ਨੇ ।
ਕਿਸ਼ਤੀ 'ਤੇ MS ਲਿਖਿਆ ਹੋਇਆ ਹੈ ਜਿਸਦਾ ਮਤਲਬ ਹੈ ਮੀਕਾ ਸਿੰਘ। ਮੀਕਾ ਸਿੰਘ ਆਪਣੇ ਛੋਟੇ ਜਿਹੇ ਪੈਰਾਡਾਈਜ਼ 'ਤੇ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਨੇ। ਮੀਕਾ ਸਿੰਘ ਪਹਿਲੇ ਭਾਰਤੀ ਗਾਇਕ ਹਨ, ਜਿਨ੍ਹਾਂ ਨੇ ਖ਼ੁਦ ਦਾ ਪ੍ਰਾਈਵੇਟ ਆਈਲੈਂਡ ਖਰੀਦਿਆ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ 7 ਕਿਸ਼ਤੀਆਂ ਅਤੇ 10 ਘੋੜੇ ਵੀ ਖਰੀਦੇ ਹਨ। ਮੀਕਾ ਸਿੰਘ ਦੀ ਇਸ ਵੀਡੀਓ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਤੇ ਇਸ ਵੀਡੀਓ ਨੂੰ ਲੋਕਾਂ ਦੀਆਂ ਪ੍ਰੀਤਿਕਿਰਿਆਵਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਉਨ੍ਹਾਂ ਵਲੋਂ ਪ੍ਰਾਈਵੇਟ ਆਈਲੈਂਡ ਖਰੀਦਣ ਦੀ ਖੁਸ਼ੀ ਵਿੱਚ ਲੋਕਾਂ ਵਲੋਂ ਮੀਕਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜੇ ਗੱਲ ਕਰੀਏ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਦੀ ਉਹ ਲਾਇਮਲਾਈਟ ਵਿੱਚ ਆਉਣ ਤੇ ਉਨ੍ਹਾਂ ਦਾ ਮਜ਼ਾਕ ਨਾ ਉਡਾਇਆ ਜਾਵੇ ਅਜਿਹਾ ਤਾ ਨਹੀਂ ਹੋ ਸਕਦਾ। ਜਿੱਥੇ ਉਨ੍ਹਾਂ ਦੀ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਹੀ ਕੁੱਝ ਲੋਕਾਂ ਵਲੋਂ ਉਨ੍ਹਾਂ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ। ਮਜ਼ਾਕ ਉਡਾਂਦੇ ਹੋਏ ਇਕ ਯੂਜ਼ਰ ਨੇ ਲਿਖਿਆ ਕੀ ਇਹ ਹਰਿਆਣਾ ਖੇਤਰ ਦੀ ਝੀਲ ਹੈ, ਆਈਲੈਂਡ ਨਹੀਂ'। ਖੇਰ ਤੁਸੀਂ ਵੀ ਦੇਖੋ ਉਨ੍ਹਾਂ ਦੀ ਆਪਣੇ ਨਵੇਂ ਖਰੀਦੇ ਗਏ ਪ੍ਰਾਈਵੇਟ ਆਈਲੈਂਡ ਵਿੱਚ ਮਸਤੀ ਕਰਦਿਆਂ ਦੀ ਵੀਡੀਓ ਜਿਸ ਵਿੱਚ ਮਿਲਦੇ ਹੋਏ ਨੇਗਟਿਵ ਕਮੇੰਟ੍ਸ ਨੂੰ ਇਗਨੋਰ ਕਰ ਬੇਹੱਦ ਖੁਸ਼ ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
Mika Singh became the first Indian singer to buy his own private island Watch the video