ਅੱਜ ਮੱਧ ਪ੍ਰਦੇਸ਼ ਜਾਣਗੇ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ, ਹੋ ਸਕਦੇ ਵੱਡੇ ਐਲਾਨ
LPTV / Chandigarh
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭੋਪਾਲ ਸਥਿਤ ਭੇਲ ਦੁਸ਼ਹਿਰਾ ਮੈਦਾਨ ਵਿਚ ਕਰਵਾਏ ਜਾ ਰਹੀ ਆਮ ਆਦਮੀ ਪਾਰਟੀ (ਆਪ) ਦੀ ਰੈਲੀ ਵਿਚ ਪਹੁੰਚ ਰਹੇ ਹਨ। ਇਸ ਦੌਰਾਨ ਉਹ ਸੂਬੇ ਵਿਚ ਇਸ ਸਾਲ ਦੇ ਅਖ਼ੀਰ ਤਕ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੁੱਝ ਵੱਡੇ ਐਲਾਨ ਕਰ ਸਕਦੇ ਹਨ। ਇਹ ਜਾਣਕਾਰੀ ਪਾਰਟੀ ਦੇ ਇਕ ਅਹੁਦੇਦਾਰ ਨੇ ਦਿੱਤੀ।
ਇਕ ਆਪ ਆਗੂ ਨੇ ਕਿਹਾ ਕਿ ਇਸ ਰੈਲੀ ਨਾਲ ਕੇਜਰੀਵਾਲ ਮੱਧ ਪ੍ਰਦੇਸ਼ ਵਿਧਾਨਸਭਾ ਚੋਣਾਂ ਲਈ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਰੈਲੀ ਵਿਚ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਣਗੇ। ਇਸ ਰੈਲੀ ਵਿਚ ਕੇਜਰੀਵਾਲ ਤੋਂ ਕੁੱਝ ਵੱਡੇ ਐਲਾਨਾਂ ਦੀ ਆਸ ਹੈ। ਅਸੀਂ ਦਿੱਲੀ ਵਿਚ ਬਹੁਤ ਸਸਤੀ ਬਿਜਲੀ, ਗਰੀਬਾਂ ਨੂੰ ਮੁਫ਼ਤ ਗੁਣਵੰਤਾ ਵਾਲੀ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਰਹੇ ਹਾਂ।
CM Bhagwant Mann and Arvind Kejriwal will go to Madhya Pradesh today and there may be big announcements