ਬਾਬਾ ਰਾਮ ਦੇਵ ਨੂੰ ਝਟਕਾ, ਕੰਪਨੀ ਦੇ 29 ਕਰੋੜ ਸ਼ੇਅਰ ਫਰੀਜ਼
LPTV / Chandigarh
ਬਾਬਾ ਰਾਮ ਦੇਵ ਨੂੰ ਵੱਡਾ ਝਟਕਾ ਲੱਗਾ ਹੈ। ਸ਼ੇਅਰ ਬਾਜ਼ਾਰ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਉਤੇ ਬੰਬੇ ਸਟਾਕ ਐਕਸਚੇਂਜ (BSE) ਅਤੇ ਨੈਸ਼ਨਲ ਸਟਾਕ ਐਕਸਚੇਂਜ (NSE) ਨੇ ਪੰਤਜਲੀ ਫੂਡ ਦੇ ਕਰੀਬ 29.25 ਕਰੋੜ ਸ਼ੇਅਰਾਂ ਨੂੰ ਫਰੀਜ ਕਰ ਦਿੱਤਾ ਹੈ। ਅੱਜ ਇਨ੍ਹਾਂ ਸ਼ੇਅਰਾਂ ਵਿੱਚ ਟਰੇਡਿੰਗ ਨਹੀ ਹੋ ਰਹੀ ਹੈ। ਐਕਸਚੇਂਜ ਵਲੋਂ ਫ੍ਰੀਜ਼ ਕੀਤੇ ਗਏ ਸ਼ੇਅਰ ਕੰਪਨੀ ਦੇ ਪ੍ਰਮੋਟਰ ਸਮੂਹ ਦੇ ਹਨ। ਇਸ ਵਿੱਚ ਪਤੰਜਲੀ ਆਯੁਰਵੇਦ ਦਾ ਸਟਾਕ ਵੀ ਸ਼ਾਮਲ ਹੈ।
ਸੇਬੀ ਦੇ ਨਿਯਮ ਅਨੁਸਾਰ ਮਾਰਕੀਟ ਵਿੱਚ ਸੂਚੀਬੱਧ ਕਿਸੇ ਵੀ ਕੰਪਨੀ ਦੇ ਸਟਾਕ ਦਾ 25 ਪ੍ਰਤੀਸ਼ਤ ਜਨਤਾ ਕੋਲ ਹੋਣਾ ਚਾਹੀਦਾ ਹੈ। ਦਸੰਬਰ 2022 ਦੇ ਅੰਤ ਤੱਕ, ਪਤੰਜਲੀ ਫੂਡ ਨੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਇਸਦੇ ਸ਼ੇਅਰਾਂ ਵਿੱਚ ਜਨਤਕ ਹਿੱਸੇਦਾਰੀ ਸਿਰਫ 19.18 ਪ੍ਰਤੀਸ਼ਤ ਰਹੀ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਿਆਂ ਕੰਪਨੀ ਨੇ ਆਪਣੇ ਪ੍ਰਮੋਟਰਾਂ ਕੋਲ ਜ਼ਿਆਦਾਤਰ ਹਿੱਸੇਦਾਰੀ ਬਰਕਰਾਰ ਰੱਖੀ ਹੈ ਅਤੇ ਇਹੀ ਕਾਰਨ ਹੈ ਕਿ ਸਿਰਫ ਦੋ ਸਟਾਕ ਐਕਸਚੇਂਜਾਂ ਨੇ ਪ੍ਰਮੋਟਰਾਂ ਦੇ ਸ਼ੇਅਰਾਂ ਨੂੰ ਫ੍ਰੀਜ਼ ਕੀਤਾ ਹੈ। ਇਸ ਕਾਰਨ ਅੱਜ ਸਵੇਰ ਤੋਂ ਹੀ ਕੰਪਨੀ ਦੇ 29 ਕਰੋੜ ਤੋਂ ਵੱਧ ਸ਼ੇਅਰਾਂ ਦਾ ਕਾਰੋਬਾਰ ਬੰਦ ਹੋ ਗਿਆ।
A shock to Baba Ram Dev 29 crore shares of the company are frozen