ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਤੋਂ ਹੋਏਗੀ ਸ਼ੁਰੂ

The-Yatra-of-Hemkunt-Sahib-will-


LPTV / Chandigarh

ਉੱਤਰਾਖੰਡ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ 20 ਮਈ ਨੂੰ ਖੁੱਲ੍ਹਣਗੇ ਤੇ 20 ਅਪਰੈਲ ਤੋਂ ਗੁਰਦੁਆਰੇ ਨੂੰ ਜਾਂਦੇ ਰਾਹ ਤੋਂ ਜੰਮੀ ਬਰਫ਼ ਹਟਾਉਣ ਦਾ ਕੰਮ ਆਰੰਭ ਕੀਤਾ ਜਾਵੇਗਾ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸਾਲਾਨਾ ਯਾਤਰਾ ਸ਼ੁਰੂ ਕਰਨ ਸਬੰਧੀ ਉਤਰਾਖੰਡ ਸਰਕਾਰ ਦੇ ਮੁੱਖ ਸਕੱਤਰ ਡਾ. ਐਸਐਸ ਸੰਧੂ ਨਾਲ ਮੁਲਾਕਾਤ ਕੀਤੀ ਗਈ ਹੈ।

ਇਸ ਮੁਲਾਕਾਤ ਦੌਰਾਨ ਉਨ੍ਹਾਂ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 20 ਮਈ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਗੁਰਦੁਆਰਾ ਹੇਮਕੁੰਟ ਸਾਹਿਬ ਨੂੰ ਜਾਂਦੇ ਪਹਾੜੀ ਰਸਤੇ ਤੇ ਗੁਰਦੁਆਰੇ ਦੇ ਆਲੇ-ਦੁਆਲੇ ਦੇ ਵਧੇਰੇ ਹਿੱਸੇ ਵਿਚ ਬਰਫ਼ ਜੰਮੀ ਹੋਈ ਹੈ, ਜਿਸ ਨੂੰ ਹਟਾਉਣ ਦਾ ਕੰਮ ਭਾਰਤੀ ਫੌਜ ਦੇ ਜਵਾਨਾਂ ਵੱਲੋਂ 20 ਅਪਰੈਲ ਤੋਂ ਸ਼ੁਰੂ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਵਾਸਤੇ ਹਰ ਸਾਲ ਸ਼ਰਧਾਲੂਆਂ ਦੀ ਗਿਣਤੀ ਵਧ ਰਹੀ ਹੈ ਤੇ ਇਸ ਵਾਸਤੇ ਰਿਹਾਇਸ਼ ਲਈ ਕਮਰਿਆਂ ਦਾ ਪ੍ਰਬੰਧ ਕਰ ਦਿੱਤਾ ਹੈ। ਇਸ ਤੋਂ ਇਲਾਵਾ ਲੰਗਰ ਤੇ ਡਾਕਟਰੀ ਸਹਾਇਤਾ ਦੇ ਪ੍ਰਬੰਧਾਂ ਵਾਸਤੇ ਵੀ ਟਰੱਸਟ ਵੱਲੋਂ ਤਿਆਰੀਆਂ ਜ਼ੋਰਾਂ ’ਤੇ ਹਨ।

ਉਨ੍ਹਾਂ ਹੇਮਕੁੰਟ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਯਾਤਰਾ ਦੇ ਸਬੰਧ ’ਚ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਭਰੋਸਾ ਨਾ ਕੀਤਾ ਜਾਵੇ। ਜੇਕਰ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਤਾਂ ਗੁਰਦੁਆਰਾ ਟਰੱਸਟ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉੱਤਰਾਖੰਡ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵੀ ਕੀਤੀ ਜਾਵੇ।

The Yatra of Hemkunt Sahib will start from May 20


Popular Posts
Just Now