ਕਸ਼ਮੀਰ ਵਿੱਚ ਲਸ਼ਕਰ ਕਮਾਂਡਰ ਢੇਰ, ਮਸਜਿਦ ਵਿੱਚ ਛਿਪਾ ਸੀ ਅੱਤਵਾਦੀ ਜੌਹਰੀ ਸ਼ੋਰੂਮ ਤੋਂ 30-40 ਕਰੋੜ ਦੇ ਗਹਿਣੇ ਲੈ ਕੇ ਫ਼ਰਾਰ ਹੋਏ ਬਦਮਾਸ਼ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ ਮੋਦੀ ਸਰਕਾਰ ਦੇ ਮੰਤਰੀ ਨੇ ਮੰਨਿਆ, ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਇਤਿਹਾਸਕ ਕਮੀ ਆਈ - ਕੇਜਰੀਵਾਲ ਦਾਊਦ ਇਬਰਾਹਿਮ ਦੇ ਪੁਰਾਣੇ ਟਿਕਾਣੇ 'ਤੇ ਚੱਲੇਗਾ ਬੁਲਡੋਜ਼ਰ ਜਾਤੀਗਤ ਭੇਦਭਾਵ ਤੋਂ ਤੰਗ ਆ ਕੇ ਦਲਿਤ ਨੌਜਵਾਨ 3 ਘੰਟੇ ਤੱਕ ਪਾਣੀ ਦੀ ਟੈਂਕੀ 'ਤੇ ਚੜ੍ਹਿਆ, 'ਸਿੱਖਿਆ ਕ੍ਰਾਂਤੀ' ਦਾ ਪੁਲਿਸ ਅਫ਼ਸਰਾਂ ਸਾਹਮਣੇ ਪਰਦਾਫਾਸ਼! ਬੁਲੇਟ ਮੋਟਰਸਾਈਕਲ ਚੋਰੀ ਕਰਦੇ ਦੋ ਨੌਜਵਾਨਾਂ ਦੀ ਵੀਡੀਓ ਵਾਇਰਲ, ਪੁਲਿਸ ਨੇ ਕੀਤਾ ਮਾਮਲਾ ਦਰਜ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 19-11-2026 05:30 AM ਨਿਤੇਸ਼ ਤਿਵਾੜੀ ਦੀ ਰਾਮਾਇਣ ਨੇ ਭਾਰਤ ਵਿੱਚ 12 ਦਿਨਾਂ ਵਿੱਚ ₹792.60 ਕਰੋੜ ਸ਼ੁੱਧ ਕਮਾਏ।

ਦਾਊਦ ਇਬਰਾਹਿਮ ਦੇ ਪੁਰਾਣੇ ਟਿਕਾਣੇ 'ਤੇ ਚੱਲੇਗਾ ਬੁਲਡੋਜ਼ਰ

ਦਾਊਦ ਇਬਰਾਹਿਮ ਦੇ ਪੁਰਾਣੇ ਟਿਕਾਣੇ 'ਤੇ ਚੱਲੇਗਾ ਬੁਲਡੋਜ਼ਰ


Live Punjabi TV / Mumbai

ਬੀਐਮਸੀ ਨੇ ਜਾਰੀ ਕੀਤਾ ਨਵਾਂ ਨੋਟਿਸ

ਏਆਈਐਮਆਈਐਮ ਆਗੂ ਵਾਰਿਸ ਪਠਾਨ ਨੇ ਦਾਅਵਾ ਕੀਤਾ ਕਿ ਇਹ 140 ਸਾਲ ਪੁਰਾਣੀ ਮਸਜਿਦ ਹੈ

ਮੁੰਬਈ: ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਪੁਰਾਣੇ ਪਰਿਵਾਰਕ ਟਿਕਾਣੇ ਅਤੇ ਗਿਰੋਹ ਦੇ ਅੱਡੇ ਵਜੋਂ ਜਾਣੀ ਜਾਂਦੀ ਮੁੰਬਈ ਦੇ ਭਿੰਡੀ ਬਾਜ਼ਾਰ ਸਥਿਤ 'ਹਾਜੀ ਇਸਮਾਈਲ ਹਬੀਬ ਮੁਸਾਫਿਰਖਾਨਾ' ਦੇ ਬਚੇ ਹੋਏ ਹਿੱਸਿਆਂ ਨੂੰ ਢਾਹੁਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਬ੍ਰਿਹਨਮੁੰਬਈ ਨਗਰ ਨਿਗਮ (ਬੀਐਮਸੀ) ਨੇ 16 ਨਵੰਬਰ ਨੂੰ ਨਵਾਂ ਨੋਟਿਸ ਜਾਰੀ ਕਰਦਿਆਂ ਇਮਾਰਤ ਦੇ ਗਰਾਊਂਡ ਫਲੋਰ 'ਤੇ ਸਥਿਤ ਪ੍ਰਾਰਥਨਾ ਸਥਾਨ ਦੀ ਵਰਤੋਂ ਕਰਨ ਵਾਲਿਆਂ ਨੂੰ ਜਗ੍ਹਾ ਖਾਲੀ ਕਰਨ ਲਈ ਕਿਹਾ ਹੈ। ਹਾਲਾਂਕਿ, ਇਸ ਕਾਰਵਾਈ ਦਾ ਸਥਾਨਕ ਵਸਨੀਕਾਂ, ਕਾਂਗਰਸ ਅਤੇ ਏਆਈਐਮਆਈਐਮ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਏਆਈਐਮਆਈਐਮ ਆਗੂ ਵਾਰਿਸ ਪਠਾਨ ਨੇ ਦਾਅਵਾ ਕੀਤਾ ਕਿ ਇਹ 140 ਸਾਲ ਪੁਰਾਣੀ ਮਸਜਿਦ ਹੈ ਅਤੇ ਸੁਪਰੀਮ ਕੋਰਟ ਤੇ ਵਕਫ਼ ਟ੍ਰਿਬਿਊਨਲ ਦੇ ਰੋਕ ਦੇ ਹੁਕਮਾਂ ਦੇ ਬਾਵਜੂਦ ਨੋਟਿਸ ਜਾਰੀ ਕਰਨਾ ਗ਼ੈਰ-ਕਾਨੂੰਨੀ ਹੈ। ਉਨ੍ਹਾਂ ਨੇ ਕਾਨੂੰਨੀ ਪੱਖ ਰੱਖਣ ਲਈ 15 ਦਿਨਾਂ ਦਾ ਸਮਾਂ ਮੰਗਿਆ ਹੈ। ਉੱਧਰ, ਕਾਂਗਰਸੀ ਵਿਧਾਇਕ ਅਮੀਨ ਪਟੇਲ ਨੇ ਬੀਐਮਸੀ ਅਤੇ ਇਕ ਟਰੱਸਟ 'ਤੇ ਮਿਲੀਭੁਗਤ ਨਾਲ ਇਮਾਰਤ ਢਾਹੁਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ। ਵਿਰੋਧੀ ਆਗੂਆਂ ਨੇ ਕਾਰਵਾਈ ਰੋਕਣ ਲਈ ਅਦਾਲਤ ਦਾ ਰੁਖ਼ ਕਰਨ ਦੀ ਗੱਲ ਵੀ ਕਹੀ ਹੈ।

ਭਿੰਡੀ ਬਾਜ਼ਾਰ ਦੀ ਇਹ ਇਮਾਰਤ 1980 ਦੇ ਦਹਾਕੇ ਤੱਕ ਦਾਊਦ ਇਬਰਾਹਿਮ ਅਤੇ ਉਸ ਦੇ ਗਿਰੋਹ ਦਾ ਮੁੱਖ ਟਿਕਾਣਾ ਰਹੀ ਸੀ। ਦਾਅਵਾ ਕੀਤਾ ਜਾਂਦਾ ਹੈ ਕਿ ਭਾਰਤ ਛੱਡਣ ਤੋਂ ਪਹਿਲਾਂ ਦਾਊਦ ਆਪਣੇ ਪਰਿਵਾਰ ਨਾਲ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਰਹਿੰਦਾ ਸੀ। ਇੱਥੇ ਉਸ ਦਾ ਨਿੱਜੀ ਕਮਰਾ ਅਤੇ ਦਫ਼ਤਰ ਵੀ ਸੀ। ਇਸ ਇਮਾਰਤ ਨੂੰ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੀ ਸਾਜ਼ਿਸ਼ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ।

ਇਮਾਰਤ ਨੂੰ ਅਗਸਤ 2020 ਵਿੱਚ ਬੰਬੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬੇਹੱਦ ਖ਼ਤਰਨਾਕ ਸੀ-1 ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਬੀਐਮਸੀ ਨੇ ਇਮਾਰਤ ਖਾਲੀ ਕਰਵਾ ਕੇ ਉੱਪਰਲੀਆਂ ਮੰਜ਼ਿਲਾਂ ਦੇ ਕੁਝ ਹਿੱਸੇ ਢਾਹ ਦਿੱਤੇ ਸਨ। ਹੁਣ ਇਮਾਰਤ ਵਿੱਚ ਗਰਾਊਂਡ ਫਲੋਰ ਦਾ ਵਿਵਾਦਤ ਹਿੱਸਾ ਅਤੇ ਪਹਿਲੀ ਮੰਜ਼ਿਲ ਦੇ ਕਰੀਬ 10 ਕਮਰੇ ਬਾਕੀ ਹਨ। ਦਾਊਦ ਦੇ ਪਰਿਵਾਰ ਨਾਲ ਜੁੜੇ ਕਈ ਮੁੱਖ ਕਮਰੇ ਪਹਿਲਾਂ ਹੀ ਢਾਹੇ ਜਾ ਚੁੱਕੇ ਹਨ। ਹੁਣ ਨਵੇਂ ਨੋਟਿਸ ਤੋਂ ਬਾਅਦ ਇਮਾਰਤ ਨੂੰ ਲੈ ਕੇ ਸਿਆਸੀ ਅਤੇ ਕਾਨੂੰਨੀ ਵਿਵਾਦ ਹੋਰ ਵਧਣ ਦੇ ਆਸਾਰ ਹਨ।

Bulldozer To Roll Over Dawood Ibrahim s Former Hideout


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now