ਕਰਨਾਲ ‘ਚ ਡਿੱਗੀ 3 ਮੰਜ਼ਿਲਾ ਰਾਈਸ ਮਿੱਲ, 3 ਮਜ਼ਦੂਰਾਂ ਦੀ ਮੌ.ਤ
LPTV / Chandigarh
ਹਰਿਆਣਾ ਦੇ ਕਰਨਾਲ ਦੇ ਤਰਾਵੜੀ ਵਿੱਚ ਮੰਗਲਵਾਰ ਤੜਕੇ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਸਥਿਤ ਸ਼ਿਵ ਸ਼ਕਤੀ ਨਾਮਕ ਰਾਈਸ ਮਿੱਲ ਦੀ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ਵੇਲੇ ਇਮਾਰਤ ‘ਚ ਕਈ ਮਜ਼ਦੂਰ ਸੁੱਤੇ ਹੋਏ ਸਨ, ਜੋ ਮਲਬੇ ਹੇਠਾਂ ਦੱਬ ਗਏ। ਇਸ ਹਾਦਸੇ ‘ਚ ਘੱਟੋ-ਘੱਟ 4 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖਮੀ ਹੋ ਗਏ।
ਇਸ ਰਾਈਸ ਮਿੱਲ ਦਾ ਨਾਂ ਸ਼ਿਵ ਸ਼ਕਤੀ ਮਿੱਲ ਹੈ। ਦੱਸਿਆ ਜਾ ਰਿਹਾ ਹੈ ਕਿ ਮਿੱਲ ਦੀ ਇਸ ਇਮਾਰਤ ਵਿੱਚ 200 ਮਜ਼ਦੂਰ ਰਹਿੰਦੇ ਸਨ, ਜਿਨ੍ਹਾਂ ਵਿੱਚੋਂ ਕੁਝ ਮਜ਼ਦੂਰ ਰਾਤ ਨੂੰ ਕੰਮ ‘ਤੇ ਗਏ ਹੋਏ ਸਨ, ਜਦਕਿ ਬਾਕੀ ਬਿਲਡਿੰਗ ਵਿੱਚ ਸੌਂ ਰਹੇ ਸਨ। ਹਾਦਸਾ ਮੰਗਲਵਾਰ ਤੜਕੇ 3.30 ਵਜੇ ਦੇ ਕਰੀਬ ਵਾਪਰਿਆ, ਜਦੋਂ ਮਜ਼ਦੂਰ ਸੁੱਤੇ ਹੋਏ ਸਨ ਤੇ ਬਿਲਡਿੰਗ ਡਿੱਗ ਗਈ। ਹਾਦਸੇ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ, ਪੁਲਿਸ, ਐਂਬੂਲੈਂਸ ਅਤੇ ਸਮਾਜਿਕ ਸੰਸਥਾਵਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ‘ਚ ਜੁਟ ਗਏ ਅਤੇ ਮਜ਼ਦੂਰਾਂ ਨੂੰ ਮਲਬੇ ‘ਚੋਂ ਬਾਹਰ ਕੱਢਿਆ।
ਇਸ ਇਮਾਰਤ ਦੇ ਅਚਾਨਕ ਡਿੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਮਿੱਲ ਮਾਲਕ ਤੋਂ ਪੁੱਛਗਿੱਛ ਕਰ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਕਰਨਾਲ ਦੇ ਐੱਸਪੀ ਸ਼ਸ਼ਾਂਕ ਸਾਵਨ ਵੀ ਮੌਕੇ ‘ਤੇ ਪਹੁੰਚ ਗਏ। ਇਸ ਹਾਦਸੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸਪੀ ਸਾਵਨ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਕੁੱਲ 157 ਮਜ਼ਦੂਰ ਸੌਂ ਰਹੇ ਸਨ। ਫਿਲਹਾਲ ਇੱਥੇ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਦੋ ਟੀਮਾਂ ਬਣਾਈਆਂ ਜਾਣਗੀਆਂ ਅਤੇ ਮਿੱਲ ਮਾਲਕ ਖ਼ਿਲਾਫ਼ ਵੀ ਜਾਂਚ ਕੀਤੀ ਜਾਵੇਗੀ।
3 storey rice mill collapsed in Karnal killing 3 workers