ਪ੍ਰਧਾਨ ਮੰਤਰੀ ਮੋਦੀ 22 ਜੂਨ ਨੂੰ ਅਮਰੀਕੀ ਸੰਸਦ ਨੂੰ ਕਰਨਗੇ ਸੰਬੋਧਨ, ਅਹਿਮ ਮੁੱਦਿਆ 'ਤੇ ਹੋਵੇਗੀ ਚਰਚਾ
LPTV / Chandigarh
ਵਿਦੇਸ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੂਨ ਦੇ ਅੰਤ 'ਚ ਅਮਰੀਕਾ ਦਾ ਦੌਰਾ ਕਰਨਗੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਪੀਐੱਮ ਮੋਦੀ ਲਈ ਡਿਨਰ ਦਾ ਆਯੋਜਨ ਕੀਤਾ ਹੈ। ਇਸ ਦੌਰਾਨ ਪੀਐੱਮ ਮੋਦੀ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦਾ ਇਹ ਸੰਬੋਧਨ 22 ਜੂਨ ਨੂੰ ਹੋਵੇਗਾ। ਕੈਰੀਨ ਜੀਨ-ਪੀਅਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜੂਨ ਨੂੰ ਅਮਰੀਕਾ ਦਾ ਦੌਰਾ ਕਰਨਗੇ ਤੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪ੍ਰਥਮ ਮਹਿਲਾ ਜਿਲ ਬਾਈਡੇਨ ਇਕ ਸਰਕਾਰੀ ਰਾਤ ਦੇ ਖਾਣੇ 'ਤੇ ਉਨ੍ਹਾਂ ਦੀ ਮੇਜ਼ਬਾਨੀ ਕਰਨਗੇ। ਵ੍ਹਾਈਟ ਹਾਊਸ ਨੇ ਕਿਹਾ, "ਆਗਾਮੀ ਯਾਤਰਾ ਸੰਯੁਕਤ ਰਾਜ ਅਤੇ ਭਾਰਤ ਵਿਚਾਲੇ ਡੂੰਘੀ ਅਤੇ ਨਜ਼ਦੀਕੀ ਸਾਂਝੇਦਾਰੀ ਤੇ ਪਰਿਵਾਰਕ ਅਤੇ ਦੋਸਤੀ ਦੇ ਨਿੱਘੇ ਬੰਧਨ ਦੀ ਪੁਸ਼ਟੀ ਕਰੇਗੀ, ਜੋ ਅਮਰੀਕੀਆਂ ਤੇ ਭਾਰਤੀਆਂ ਨੂੰ ਆਪਸ ਵਿੱਚ ਬੰਨ੍ਹਦੇ ਹਨ।" ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਹ ਫੇਰੀ ਇਕ ਆਜ਼ਾਦ, ਖੁੱਲ੍ਹੇ, ਖੁਸ਼ਹਾਲ ਅਤੇ ਸੁਰੱਖਿਅਤ ਇੰਡੋ-ਪੈਸੀਫਿਕ ਖੇਤਰ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ।ਵ੍ਹਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਬਾਈਡੇਨ ਨਾਲ ਮੁਲਾਕਾਤ ਦੌਰਾਨ ਦੋਵੇਂ ਨੇਤਾ ਸਾਡੇ ਵਿਦਿਅਕ ਅਦਾਨ-ਪ੍ਰਦਾਨ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਨੂੰ ਹੋਰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕਰਨਗੇ।

Prime Minister Modi will address the US Parliament on June 22 there will be a discussion on important issues