ਕੈਨੇਡੀਅਨ ਸਰਕਾਰ ਨੇ ਨਵੇਂ ਡਿਜੀਟਲ ਨੋਮੈਡ ਪ੍ਰੋਗਰਾਮ ਦਾ ਕੀਤਾ ਐਲਾਨ
LPTV / Chandigarh
ਵਿਦੇਸ਼ ਡੈਸਕ: ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਡਿਜੀਟਲ ਟੇਲੈਂਟ ਨੂੰ ਕੈਨੇਡਾ ਆਕਰਸ਼ਿਤ ਕਰਨ ਲਈ ਨਵੀਂ ਰਣਨੀਤੀ ਪੇਸ਼ ਕੀਤੀ ਗਈ ਹੈ। ਇਸ ਵਿੱਚ ਡਿਜੀਟਲ ਨੋਮੈਡ ਪ੍ਰੋਗਰਾਮ ਨੂੰ ਸ਼ਾਮਲ ਕੀਤਾ ਗਿਆ ਹੈ, ਜਿਹੜਾ ਵਿਦੇਸ਼ੀਆਂ ਨੂੰ ਕੈਨੇਡਾ ਵਿੱਚ ਰਹਿ ਕੇ ਕੰਮ ਕਰਨ ਦੀ ਖੁੱਲ੍ਹ ਦੇਵੇਗਾ।
ਮੰਗਲਵਾਰ ਨੂੰ ਟੋਰਾਂਟੋ ਵਿੱਚ ਕੌਲੀਜ਼ਨ ਕਾਨਫਰੰਸ ਵਿਖੇ ਸਪੈਸ਼ਲ ਐਲਾਨ ਕਰਦਿਆਂ ਫਰੇਜ਼ਰ ਨੇ ਆਖਿਆ ਕਿ ਡਿਜੀਟਲ ਨੋਮੈਡ ਰਣਨੀਤੀ ਤਹਿਤ ਵਿਦੇਸ਼ੀ ਇੰਪਲੌਇਰ ਨਾਲ ਕੰਮ ਕਰ ਰਹੇ ਲੋਕਾਂ ਨੂੰ ਛੇ ਮਹੀਨਿਆਂ ਲਈ ਕੈਨੇਡਾ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਫਰੇਜ਼ਰ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਆਖਿਆ ਕਿ ਇੱਥੇ ਰਹਿੰਦਿਆਂ ਜੇ ਇਨ੍ਹਾਂ ਲੋਕਾਂ ਨੂੰ ਜੌਬ ਆਫਰ ਹੁੰਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਕੈਨੇਡਾ ਵਿੱਚ ਰਹਿ ਕੇ ਕੰਮ ਕਰਨਾ ਜਾਰੀ ਰੱਖਣ ਦੀ ਖੁੱਲ੍ਹ ਦੇਵਾਂਗੇ।
ਜਿ਼ਕਰਯੋਗ ਹੈ ਕਿ ਪਹਿਲਾਂ ਤੋਂ ਹੀ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਤਹਿਤ ਵਿਦੇਸ਼ੀਆਂ ਨੂੰ ਆਪਣੇ ਜੌਬ ਆਫਰ ਨੂੰ ਕੈਨੇਡੀਅਨ ਵਰਕ ਪਰਮਿਟ ਵਿੱਚ ਤਬਦੀਲ ਕਰਨ ਦੀ ਖੁੱਲ੍ਹ ਹੈ। ਫਰੇਜ਼ਰ ਨੇ ਆਖਿਆ ਕਿ ਅਜੇ ਇਹ ਤੈਅ ਨਹੀਂ ਕੀਤਾ ਗਿਆ ਹੈ ਕਿ ਕਿੰਨੇ ਲੋਕ ਇਸ ਪ੍ਰੋਗਰਾਮ ਦਾ ਲਾਹਾ ਲੈ ਸਕਣਗੇ।
The Canadian government announced the new Digital Nomad program