ਗੁਰੂ ਪੂਰਨਿਮਾ ਉਤਸਵ ’ਤੇ ਜਲੰਧਰ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਕਹੀਆਂ ਇਹ ਗੱਲਾਂ
LPTV / Chandigarh
ਨੈਸ਼ਨਲ ਡੈਸਕ: ਗੁਰੂ ਪੂਰਨਿਮਾ ਉਤਸਵ ’ਤੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਜਲੰਧਰ ’ਚ ਪਹੁੰਚੇ ਹਨ।ਇਸ ਦੌਰਾਨ ਉਹ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ 'ਚ ਹੋਏ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਗੁਰੂ ਇਸ ਸੰਸਾਰ ’ਚ ਸਾਡੇ ਲਈ ਮਾਰਗ ਦਰਸ਼ਕ ਵਜੋਂ ਕੰਮ ਕਰਦਾ ਹੈ। ਗੁਰੂ ਸਾਨੂੰ ਸਾਡੇ ਵਾਹਿਗੁਰੂ ਦਾ ਰਸਤਾ ਦਿਖਾਉਂਦੇ ਹਨ। ਸਹੀ ਅਰਥਾਂ ’ਚ ਗੁਰੂ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਨ ਲਈ ਇਕ ਪੁਲ ਦਾ ਕੰਮ ਕਰਦਾ ਹੈ। ਗੁਰੂ ਸਾਨੂੰ ਆਪਣੇ ਧਰਮ ਦੀ ਪਾਲਣਾ ਕਰਨਾ ਸਿਖਾਉਂਦਾ ਹੈ। ਧਰਮ ਤੋਂ ਮਤਲਬ ਸਾਡਾ ਫਰਜ਼ ਹੈ। ਧਰਮ ਸਾਡੇ ਜੀਵਨ ਦੇ ਹਰ ਪੜਾਅ ਅਤੇ ਹਰ ਭੂਮਿਕਾ ’ਚ ਜ਼ਰੂਰੀ ਹੈ।
Defense Minister Rajnath Singh who reached Jalandhar on Guru Purnima festival said these things