ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਮੁੜ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਲਿਆਏਗਾ ਟਮਾਟਰ, ਇਸ ਤਰੀਕ ਤੋਂ ਮਿਲਣਗੇ ਸਸਤੇ ਟਮਾਟਰ

ਮੁੜ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਲਿਆਏਗਾ ਟਮਾਟਰ, ਇਸ ਤਰੀਕ ਤੋਂ ਮਿਲਣਗੇ


LPTV / Chandigarh

ਨਵੀਂ ਦਿੱਲੀ : ਮੀਂਹ ਪੈਣ ਕਾਰਨ ਸਬਜ਼ੀਆ ਦੀਆ ਕੀਮਤਾਂ ਦਿਨੋਂ ਦਿਨ ਵੱਧਦੀਆ ਜਾ ਰਹੀਆ ਹਨ। ਕਈ ਦਿਨਾਂ ਤੋਂ ਟਮਾਟਰਾਂ ਦੇ ਭਾਅ ਆਸਮਾਨੀ ਚੜ੍ਹੇ ਹੋਏ ਹਨ, ਜਿਸ ਕਾਰਨ ਲੋਕਾਂ ਕਾਫੀ ਨਿਰਾਸ਼ ਸਨ। ਰੋਜ਼ਾਨਾ ਸਬਜ਼ੀ ਦਾ ਸੁਵਾਦ ਬਣਾਉਣ ਵਾਲੇ ਟਮਾਟਰ ਨੇ ਲੋਕਾਂ ਦਾ ਸੁਵਾਦ ਖਰਾਬ ਕੀਤਾ ਹੋਇਆ ਸੀ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਸ਼ਾਹਡੋਲ ਤੋਂ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਟਮਾਟਰ ਨੂੰ ਲੈ ਕੇ ਪਤੀ-ਪਤਨੀ 'ਚ ਅਜਿਹੀ ਲੜਾਈ ਹੋਈ ਕਿ ਗੁੱਸੇ 'ਚ ਪਤਨੀ ਘਰ ਛੱਡ ਕੇ ਚਲੀ ਗਈ। ਅਜਿਹੇ ਕਈ ਤਰ੍ਹਾਂ ਦੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆਏ।
ਹੁਣ ਇਸ ਮਾਮਲੇ ਨੂੰ ਲੈ ਕੇ ਟਮਾਟਰ ਦੀਆਂ ਵਧਦੀਆਂ ਕੀਮਤਾਂ ’ਤੇ ਕੰਟਰੋਲ ਲਈ ਕੇਂਦਰ ਸਰਕਾਰ ਨੇ ਪਹਿਲੀ ਵਾਰ ਵੱਡਾ ਕਦਮ ਚੁੱਕਿਆ ਹੈ। ਜ਼ਿਆਦਾ ਖਪਤ ਵਾਲੀਆਂ ਥਾਵਾਂ ’ਤੇ ਸਪਲਾਈ ਲਈ ਆਂਧਰ ਪ੍ਰਦੇਸ਼, ਕਰਨਾਟਕ ਤੇ ਮਹਾਰਾਸ਼ਟਰ ਤੋਂ ਟਮਾਟਰ ਦੀ ਸਿੱਧੀ ਖ਼ਰੀਦ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਤੋਂ ਦਿੱਲੀ ਅਤੇ ਐੱਨਸੀਆਰ ਸਮੇਤ ਵੱਖ-ਵੱਖ ਸੂਬਿਆਂ ਦੇ ਜਿਨ੍ਹਾਂ ਕੇਂਦਰਾਂ ’ਤੇ ਮਹੀਨੇ ਭਰ ਤੋਂ ਕੀਮਤ ’ਚ ਵਾਧਾ ਹੋ ਰਿਹਾ ਹੈ, ਉੱਥੇ ਘੱਟ ਕੀਮਤ ’ਤੇ ਟਮਾਟਰ ਮਿਲਣ ਲੱਗੇਗਾ। ਇਸ ਲਈ ਨੇਫੈੱਡ ਅਤੇ ਐੱਨਸੀਸੀਐੱਫ ਨੂੰ ਉਤਪਾਦਨ ਵਾਲੇ ਸੂਬਿਆਂ ਤੋਂ ਸਿੱਧੀ ਖ਼ਰੀਦਦਾਰੀ ਕਰ ਕੇ ਬਹੁਤ ਜ਼ਿਆਦਾ ਖਪਤ ਵਾਲੇ ਕੇਂਦਰਾਂ ’ਚ ਵੰਡ ਦਾ ਹੁਕਮ ਦਿੱਤਾ ਗਿਆ ਹੈ। ਇਹ ਹਾਲੇ ਤੈਅ ਨਹੀਂ ਕਿ ਇਸ ਦੀ ਕੀਮਤ ਕਿੰਨੀ ਹੋਵੇਗੀ ਪਰ ਮੌਜੂਦਾ ਕੀਮਤ ਕਾਫ਼ੀ ਘੱਟ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।

Tomatoes will bring happiness to peoples faces again Cheap tomatoes will be available from this date


Popular Posts
Just Now