ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਧੌਣ ਤੋਂ ਲਗਭਗ ਵੱਖ ਹੋ ਚੁੱਕਿਆ ਸਿਰ ਦੁਬਾਰਾ ਜੋੜ ਕੇ ਡਾਕਟਰਾਂ ਨੇ ਕੀਤਾ ਚਮਤਕਾਰ!

ਧੌਣ ਤੋਂ ਲਗਭਗ ਵੱਖ ਹੋ ਚੁੱਕਿਆ ਸਿਰ ਦੁਬਾਰਾ ਜੋੜ ਕੇ ਡਾਕਟਰਾਂ ਨੇ ਕੀਤਾ


LPTV / Chandigarh

ਅਜਬ ਗਜਬ : ਕਈ ਵਾਰ ਡਾਕਟਰਾਂ ਕੋਲ ਅਜਿਹੇ ਕੇਸ ਸਾਹਮਣੇ ਆ ਜਾਂਦੇ ਜਿਸ ਨੂੰ ਦੇਖ ਕੇ ਇਕ ਵਾਰ ਤਾਂ ਉਨ੍ਹਾਂ ਦੀ ਵੀ ਰੂਹ ਕੰਬ ਜਾਂਦੀ ਹੈ। ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਕਈ ਵਾਰ ਡਾਕਟਰ ਅਜਿਹੇ ਚਮਤਕਾਰ ਕਰ ਦਿੰਦੇ ਹਨ ਕਿ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਇਜ਼ਰਾਈਲ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਡਾਕਟਰਾਂ ਨੇ ਇੱਕ 12 ਸਾਲ ਦੇ ਮੁੰਡੇ ਦੇ ਸਿਰ ਨੂੰ ਉਸ ਦੀ ਧੌਣ ਨਾਲ ਦੁਬਾਰਾ ਜੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ।


ਇਸ ਤਰ੍ਹਾਂ ਵਾਪਰਿਆ ਸੀ ਬੱਚੇ ਨਾਲ ਹਾਦਸਾ


ਇੱਕ ਰਿਪੋਰਟ ਮੁਤਾਬਕ ਸੁਲੇਮਾਨ ਹਸਨ ਨਾਂ ਦਾ 12 ਸਾਲਾਂ ਲੜਕਾ ਹਾਦਸੇ ਦਾ ਸ਼ਿਕਾਰ ਹੋਇਆ। ਜਿਸ ਵਿੱਚ ਬੱਚੇ ਦਾ ਸਿਰ ਉਸ ਦੀ ਗਰਦਨ ਤੋਂ ਵੱਖ ਹੋ ਗਿਆ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚੇ ਨੂੰ ਸਾਈਕਲ ਚਲਾਉਂਦੇ ਸਮੇਂ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਬੱਚੇ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਵਾਈ ਜਹਾਜ਼ ਰਾਹੀਂ ਹਦਸਾਹ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਨੂੰ ਐਮਰਜੈਂਸੀ ਸਰਜਰੀ ਲਈ ਭੇਜਿਆ ਗਿਆ।

ਬਹੁਤ ਹੀ ਗੁੰਝਲਦਾਰ ਸੀ ਸਰਜਰੀ


ਡਾਕਟਰਾਂ ਮੁਤਾਬਕ ਉਸ ਦਾ ਸਿਰ ਗਰਦਨ ਦੇ ਹੇਠਲੇ ਹਿੱਸੇ ਤੋਂ ਲਗਭਗ ਪੂਰੀ ਤਰ੍ਹਾਂ ਕੱਟਿਆ ਗਿਆ ਸੀ। ਡਾਕਟਰ ਓਹਦ ਇਨਾਵ, ਇੱਕ ਆਰਥੋਪੀਡਿਕ ਸਰਜਨ ਜੋ ਬੱਚੇ ਦੀ ਸਰਜਰੀ ਟੀਮ ਦਾ ਹਿੱਸਾ ਸੀ, ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਹ ਇੱਕ ਬਹੁਤ ਹੀ ਗੁੰਝਲਦਾਰ ਸਰਜਰੀ ਸੀ। ਸਾਨੂੰ ਬਿਲਕੁਲ ਨਹੀਂ ਪਤਾ ਸੀ ਕਿ ਅਸੀਂ ਇਸ ਵਿੱਚ ਕਾਮਯਾਬ ਹੋ ਸਕਾਂਗੇ ਜਾਂ ਨਹੀਂ। ਪਰ ਅਸੀਂ ਹਾਰ ਨਹੀਂ ਮੰਨੀ, ਇਸ ਗੁੰਝਲਦਾਰ ਸਰਜਰੀ ਨੂੰ ਕਈ ਘੰਟੇ ਲੱਗ ਗਏ। ਪਰ ਹੁਣ ਨਤੀਜਾ ਦੇਖ ਕੇ ਪੂਰੀ ਟੀਮ ਬਹੁਤ ਖੁਸ਼ ਹੈ।

ਪਿਛਲੇ ਮਹੀਨੇ ਯਾਨੀ ਜੂਨ ਮਹੀਨੇ ਦੀ ਇਹ ਘਟਨਾ


ਰਿਪੋਰਟ ਮੁਤਾਬਕ ਇਹ ਘਟਨਾ ਪਿਛਲੇ ਮਹੀਨੇ ਯਾਨੀ ਜੂਨ ਮਹੀਨੇ ਦੀ ਹੈ ਪਰ ਡਾਕਟਰਾਂ ਨੇ ਇਸ ਘਟਨਾ ਨੂੰ ਜੁਲਾਈ ਤੱਕ ਜਨਤਕ ਨਹੀਂ ਕੀਤਾ। ਸਰਜਨਾਂ ਦਾ ਇਹ ਵੀ ਮੰਨਣਾ ਹੈ ਕਿ ਉਸ ਦਾ ਠੀਕ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਕਿਉਂਕਿ ਲੜਕੇ ਦੇ ਬਚਣ ਦੀ ਸੰਭਾਵਨਾ ਘੱਟ ਸੀ। ਰਿਪੋਰਟ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਬੱਚੇ ਨੂੰ ਹੁਣ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਾਲਾਂਕਿ, ਹਸਪਤਾਲ ਬੱਚੇ ਦੀ ਸਿਹਤਯਾਬੀ ਦੀ ਨਿਗਰਾਨੀ ਕਰਨਾ ਜਾਰੀ ਰੱਖਦਾ ਹੈ।

The doctors performed a miracle by reattaching the head that was almost separated from Dhaun


Popular Posts
Just Now