ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

Bigg Boss 17 winner- ਮੁਨੱਵਰ ਫਾਰੂਕੀ ਬਣੇ ਜੇਤੂ, ਸਲਮਾਨ ਖਾਨ ਨੇ ਨਾਮ ਦਾ ਕੀਤਾ ਐਲਾਨ

live-punjabi-tv


raghuvanshi /

"

ਮਨੋਰੰਜਨ ਡੈਸਕ : ਆਖਿਰਕਾਰ ਬਿੱਗ ਬੌਸ 17 ਦੇ ਜੇਤੂ ਦਾ ਐਲਾਨ ਹੋ ਗਿਆ ਹੈ। ਮੁਨੱਵਰ ਫਾਰੂਕੀ ਨੂੰ ਪ੍ਰਸਿੱਧ ਰਿਐਲਿਟੀ ਸ਼ੋਅ ਦੇ 17ਵੇਂ ਸੀਜ਼ਨ ਦੇ ਜੇਤੂ ਦਾ ਤਾਜ ਪਹਿਨਾਇਆ ਗਿਆ ਹੈ। ਸਲਮਾਨ ਖਾਨ ਨੇ ਆਪਣੇ ਨਾਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਬਿੱਗ ਬੌਸ 17 ਦਾ ਸਫਰ ਹੁਣ ਖਤਮ ਹੋ ਗਿਆ ਹੈ। ਅਭਿਸ਼ੇਕ ਕੁਮਾਰ ਸ਼ੋਅ ਦੇ ਰਨਰ ਅੱਪ ਬਣੇ ਹਨ।

ਪੰਜ ਜਣਿਆਂ ਵਿਚਕਾਰ ਮੁਕਾਬਲਾ ਸੀ
ਬਿੱਗ ਬੌਸ ਪੰਜ ਫਾਈਨਲਿਸਟ - ਮੁਨੱਵਰ ਫਾਰੂਕੀ, ਅੰਕਿਤਾ ਲੋਖੰਡੇ, ਅਭਿਸ਼ੇਕ ਕੁਮਾਰ, ਮਨਾਰਾ ਚੋਪੜਾ ਅਤੇ ਅਰੁਣ ਮਾਸ਼ੇਟੀ ਵਿਚਕਾਰ ਮੁਕਾਬਲਾ ਸੀ। ਅਰੁਣ ਮਾਸ਼ੇਟੀ ਨੂੰ ਸ਼ੋਅ ਤੋਂ ਬਾਹਰ ਕੀਤਾ ਗਿਆ ਸੀ। ਉਸ ਤੋਂ ਬਾਅਦ ਅੰਕਿਤਾ ਲੋਖੰਡੇ ਨੂੰ ਛੁੱਟੀ ਦੇ ਦਿੱਤੀ ਗਈ। ਫਿਰ ਪ੍ਰਿਅੰਕਾ ਚੋਪੜਾ ਦੀ ਭੈਣ ਮੰਨਾਰਾ ਵੀ ਸ਼ੋਅ ਤੋਂ ਹਟ ਗਈ। ਇਸ ਤੋਂ ਬਾਅਦ ਅਭਿਸ਼ੇਕ ਕੁਮਾਰ ਅਤੇ ਮੁਨੱਵਰ ਵਿਚਕਾਰ ਸਖ਼ਤ ਮੁਕਾਬਲਾ ਹੋਇਆ, ਜਿਸ ਵਿੱਚ ਮੁਨੱਵਰ ਨੇ ਜਿੱਤ ਦਰਜ ਕੀਤੀ।

ਟਰਾਫੀ ਤੋਂ ਇਲਾਵਾ ਇਹ ਚੀਜ਼ਾਂ ਮਿਲੀਆਂ
ਸ਼ੋਅ ਦੇ ਜੇਤੂ ਦਾ ਐਲਾਨ ਸਲਮਾਨ ਖਾਨ ਨੇ ਕੀਤਾ। ਉਨ੍ਹਾਂ ਨੇ ਜੇਤੂ ਟਰਾਫੀ ਮੁਨੱਵਰ ਨੂੰ ਦਿੱਤੀ। ਟਰਾਫੀ ਤੋਂ ਇਲਾਵਾ ਮੁਨੱਵਰ ਨੂੰ 50 ਲੱਖ ਰੁਪਏ ਅਤੇ ਇਕ ਕਾਰ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਸ਼ੋਅ ਤੋਂ ਪਹਿਲਾਂ ਮੁਨੱਵਰ ਨੇ ਲਾਕਅੱਪ ਸ਼ੋਅ ਦੀ ਟਰਾਫੀ ਵੀ ਜਿੱਤੀ ਸੀ। ਹੁਣ ਇਹ ਉਸ ਦੀ ਦੂਜੀ ਵੱਡੀ ਜਿੱਤ ਹੈ।

ਕੌਣ ਹੈ ਮੁਨੱਵਰ?
ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਕੰਗਨਾ ਦੁਆਰਾ ਹੋਸਟ ਕੀਤੇ ਗਏ ਵਿਵਾਦਿਤ ਰਿਐਲਿਟੀ ਸ਼ੋਅ ਲਾਕਅੱਪ ਦੇ ਵਿਜੇਤਾ ਦੇ ਰੂਪ ਚ ਲਾਈਮਲਾਈਟ ਚ ਆਏ ਮੁਨੱਵਰ ਹਰ ਰੋਜ਼ ਕਿਸੇ ਨਾ ਕਿਸੇ ਵਿਵਾਦ ਦੇ ਕਾਰਨ ਸੁਰਖੀਆਂ ਚ ਰਹਿੰਦੇ ਹਨ। ਮੁਨੱਵਰ ਨੇ ਸਟੈਂਡ ਅੱਪ ਕਾਮੇਡੀਅਨ ਵਜੋਂ ਆਪਣੇ ਕਰੀਅਰ ਨੂੰ ਵੀ ਖੰਭ ਦਿੱਤੇ ਹਨ। ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਜ਼ਬਰਦਸਤ ਹੈ।

"

Live punjabi tv


Popular Posts
Just Now