PM ਮੋਦੀ ਨੇ ਉੱਤਰ ਪ੍ਰਦੇਸ਼ ‘ਚ ਸ਼੍ਰੀ ਕਲਕੀ ਧਾਮ ਮੰਦਿਰ ਦਾ ਰੱਖਿਆ ਨੀਂਹ ਪੱਥਰ
raghuvanshi /
ਨੈਸ਼ਨਲ ਡੈਸਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੌਰੇ ‘ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀ ਕਲਕੀ ਧਾਮ ਮੰਦਿਰ ਦਾ ਉਦਘਾਟਨ ਕੀਤਾ। ਇਸਦੇ ਨਾਲ ਹੀ ਪੀਐੱਮ ਮੋਦੀ ਅੱਜ ਲਖਨਊ ਵੱਖ-ਵੱਖ ਯੋਜਨਾਵਾਂ ਦਾ ਵੀ ਉਦਘਾਟਨ ਕਰਨਗੇ। ਪੀਐੱਮ ਮੋਦੀ ਦੇ ਦੌਰੇ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ ਕਲਕੀ ਧਾਮ ਦਾ ਨਿਰਮਾਣ ਸ਼੍ਰੀ ਕਲਕੀ ਧਾਮ ਨਿਰਮਾਣ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਜਿਸਦੇ ਪ੍ਰਧਾਨ ਆਚਾਰਿਆ ਪ੍ਰਮੋਦ ਕ੍ਰਿਸ਼ਨਮ ਹੈ। ਪ੍ਰੋਗਰਾਮ ਵਿੱਚ ਕਈ ਸੰਤ, ਧਾਰਮਿਕ ਨੇਤਾ ਤੇ ਹੋਰ ਕਈ ਲੋਕ ਸ਼ਾਮਿਲ ਹੋਏ।ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਰੇ ਚੰਗੇ ਕੰਮ ਮੇਰੇ ਲਈ ਹੀ ਬਚੇ ਰਹੇ ਹਨ। ਅੱਜ ਇੱਕ ਹੋਰ ਪਵਿੱਤਰ ਧਾਮ ਦੀ ਨੀਂਹ ਰੱਖੀ ਗਈ ਹੈ। ਉੱਤਰ ਪ੍ਰਦੇਸ਼ ਦੀ ਧਰਤੀ ਨਾਲ ਭਗਤੀ ਦੀ ਇੱਕ ਹੋਰ ਧਾਰਾ ਪ੍ਰਵਾਹਿਤ ਹੋਈ ਹੈ। ਅੱਜ ਜਿੰਨੀ ਖੁਸ਼ੀ ਮੈਨੂੰ ਹੈ ਉਨ੍ਹਾਂ ਹੀ ਆਨੰਦ ਆਚਾਰਿਆ ਪ੍ਰਮੋਦ ਕ੍ਰਿਸ਼ਨਮ ਨੂੰ ਹੋ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਸੰਤਾਂ ਦੀ ਭਗਤੀ ਤੇ ਜਨ-ਜਨ ਦੀ ਭਾਵਨਾ ਨਾਲ ਇੱਕ ਹੋਰ ਪਵਿੱਤਰ ਸਥਾਨ ਦਾ ਉਦਘਾਟਨ ਹੋ ਰਿਹਾ ਹੈ। ਮੈਨੂੰ ਆਚਾਰਿਆ ਤੇ ਸੰਤਾਂ ਦੀ ਮੌਜੂਦਗੀ ਵਿੱਚ ਕਲਕੀ ਧਾਮ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਕਲਕੀ ਧਾਮ ਭਾਰਤੀ ਆਸਥਾ ਦਾ ਇੱਕ ਹੋਰ ਵੱਡਾ ਕੇਂਦਰ ਬਣ ਕੇ ਉਭਰੇਗਾ।
Live punjabi tv