Retail inflation - ਮਾਰਚ ਦੇ ਮਹੀਨੇ ਪ੍ਰਚੂਨ ਮਹਿੰਗਾਈ ਦਰ 4.85 ਫ਼ੀਸਦੀ ਹੋਈ, 5 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪੁੱਜੀ
Admin / National
ਨੈਸ਼ਨਲ ਡੈਸਕ : ਮਾਰਚ ਮਹੀਨੇ ਦੌਰਾਨ ਪ੍ਰਚੂਨ ਮਹਿੰਗਾਈ ਦਰ ਘਟੀ ਹੈ। ਮਾਰਚ 'ਚ ਪ੍ਰਚੂਨ ਮਹਿੰਗਾਈ ਦਰ ਫਰਵਰੀ ਦੇ ਪਿਛਲੇ ਮਹੀਨੇ 5.09 ਫੀਸਦੀ ਤੋਂ ਘੱਟ ਕੇ 4.85 ਫੀਸਦੀ 'ਤੇ ਆ ਗਈ। ਇਹ 10 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਹੈ। ਖਪਤਕਾਰ ਮੁੱਲ ਸੂਚਕ ਅੰਕ (CPI) 'ਤੇ ਆਧਾਰਿਤ ਮਹਿੰਗਾਈ ਫਰਵਰੀ 'ਚ 5.09 ਫੀਸਦੀ ਸੀ ਜਦਕਿ ਮਾਰਚ 2023 'ਚ ਇਹ 5.66 ਫੀਸਦੀ 'ਤੇ ਰਹੀ। ਇਸ ਤੋਂ ਪਹਿਲਾਂ ਅਕਤੂਬਰ, 2023 'ਚ ਇਹ 4.87 ਫੀਸਦੀ ਸੀ।
ਨੈਸ਼ਨਲ ਸਟੈਟਿਸਟੀਕਲ ਆਫਿਸ (NSO) ਦੇ ਅੰਕੜਿਆਂ ਮੁਤਾਬਕ ਮਾਰਚ 'ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 8.52 ਫੀਸਦੀ ਸੀ ਜਦੋਂ ਕਿ ਇਕ ਮਹੀਨਾ ਪਹਿਲਾਂ ਫਰਵਰੀ 'ਚ ਇਹ 8.66 ਫੀਸਦੀ ਸੀ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਪ੍ਰਚੂਨ ਮਹਿੰਗਾਈ ਦਰ ਨੂੰ ਚਾਰ ਫੀਸਦੀ (ਪਲੱਸ ਜਾਂ ਮਾਈਨਸ ਦੋ ਫੀਸਦੀ) 'ਤੇ ਰੱਖਣ ਦੀ ਜ਼ਿੰਮੇਵਾਰੀ ਰਿਜ਼ਰਵ ਬੈਂਕ ਨੂੰ ਸੌਂਪੀ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੀਤੀਗਤ ਦਰਾਂ 'ਤੇ ਫੈਸਲਾ ਕਰਦੇ ਸਮੇਂ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਨੂੰ ਧਿਆਨ ਵਿੱਚ ਰੱਖਦੀ ਹੈ।
Etail Inflation Rate Was 4 85 Percent In The Month Of March