ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

Italy 'ਚ ਸਿਰੀ ਸਾਹਿਬ ਪਾਉਣ 'ਤੇ ਅੰਮ੍ਰਿਤਧਾਰੀ ਸਿੱਖ 'ਤੇ ਪਰਚਾ, ਵਿਅਕਤੀ ਦੇ ਹੱਕ 'ਚ ਨਿੱਤਰੀ ਯੂਨੀਅਨ ਸਿੱਖ ਇਟਲੀ

Italy 'ਚ ਸਿਰੀ ਸਾਹਿਬ ਪਾਉਣ 'ਤੇ ਅੰਮ੍ਰਿਤਧਾਰੀ ਸਿੱਖ 'ਤੇ ਪਰਚਾ, ਵਿਅਕ


Admin / International

ਮਿਲਾਨ ਇਟਲੀ, (ਸਾਬੀ ਚੀਨੀਆ) : ਇਟਲੀ  ਦਾ ਕਾਨੂੰਨ ਇੱਥੇ ਵੱਸਦੇ ਸਿੱਖਾਂ ਨੂੰ ਜਨਤਕ ਥਾਵਾਂ ਤੇ ਕ੍ਰਿਪਾਨ ਸਿਰੀ  ਸਾਹਿਬ ਪਾਉਣ ਦੀ ਇਜਾਜ਼ਤ ਨਹੀਂ ਦਿੰਦਾ, ਜਿਸ ਕਰ ਕੇ ਕਈ ਸਿੱਖਾਂ ਨੂੰ ਜਾਣੇ ਅਨਜਾਣੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸਦੇ ਚਲਦਿਆਂ ਇੱਥੋਂ ਦੀ ਪੁਲਿਸ ਦੁਆਰਾ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਪਿਛਲੇ ਦਿਨੀਂ ਇਟਲੀ ਦੇ ਸ਼ਹਿਰ ਮਿਲਾਨ ਵਿਖੇ ਸਾਹਮਣੇ ਆਇਆ ਸੀ, ਜਿੱਥੇ 3 ਕੁ ਮਹੀਨੇ ਪਹਿਲਾਂ ਸੀਜਨ ਵਾਲੇ ਪੇਪਰਾਂ 'ਤੇ ਆਏ ਅੰਮ੍ਰਿਤਧਾਰੀ ਗੁਰਬਚਨ ਸਿੰਘ ਖਾਲਸਾ (45) ਨੂੰ ਸਥਾਨਕ ਪੁਲਿਸ ਨੇ ਘੇਰ ਲਿਆ ਅਤੇ ਉਸ ਨੇ 6 ਸੈਂਟੀਮੀਟਰ ਤੋਂ ਵੱਡੀ ਸਿਰੀ ਜਨਤਕ ਪਹਿਨੀ ਹੋਈ ਸੀ। ਜਿਸ ਕਾਰਨ ਪੁਲਸ ਨੇ ਜਿੱਥੇ ਉਸ ਦੀ ਸ੍ਰੀ ਸਾਹਿਬ ਜ਼ਬਤ ਕਰ ਲਈ ਉੱਥੇ ਉਸ 'ਤੇ ਵੱਡੀ ਸਿਰੀ ਸਾਹਿਬ ਨੂੰ ਚਾਕੂ ਸਮਝ ਕੇਸ ਵੀ ਪਾ ਦਿੱਤਾ । ਇਸ ਦੇ ਨਾਲ ਹੀ ਹਫਤੇ ਦੱਸ ਦਿਨ ਦੇ ਅੰਦਰ ਵਕੀਲ ਕਰ ਆਪਣਾ ਪੱਖ ਰੱਖਣ ਪੇਸ਼ ਕਰਨ ਦੀ ਹਦਾਇਤ ਦਿੱਤੀ ਸੀ।ਜਿਸਦੇ ਚਲਦਿਆ ਅੰਮ੍ਰਿਤਧਾਰੀ ਗੁਰਬਚਨ ਸਿੰਘ ਖਾਲਸਾ ਨੇ ਸਿੱਖ ਸੰਸਥਾਵਾਂ ਨੂੰ ਮੱਦਦ ਦੀ ਗੁਹਾਰ ਲਗਾਈ ਸੀ। 

 ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜੱਦੋ-ਜਹਿਦ ਕਰ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਨੇ ਗੁਰਬਚਨ ਸਿੰਘ ਨੂੰ ਉਸ 'ਤੇ ਹੋਏ ਕੇਸ ਦੀ ਪੈਰਵਾਈ ਆਪਣੇ ਵਕੀਲਾਂ ਤੋਂ ਕਰਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਬੀਤੇ ਕੱਲ੍ਹ ਮਿਲਾਨ ਵਿਖੇ ਯੁਨੀਅਨ ਸਿੱਖ ਇਟਲੀ ਦੇ ਆਗੂਆ ਅਤੇ ਗੁਰਬਚਨ ਸਿੰਘ ਖਾਲਸਾ ਨੇ ਯੁਨੀਅਨ ਸਿੱਖ ਇਟਲੀ ਦੀ ਲੀਗਲ ਟੀਮ ਕ੍ਰਿਸਤੀਆਨਾ ਚੀਆਨੀਤੋ ਨੂੰ ਮਿਲ ਕੇ ਆਪਣਾ ਪੱਖ ਰੱਖ ਕੇ ਕਾਗਜ਼ੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਹੈ। ਲੀਗਲ ਟੀਮ ਨੂੰ ਮਿਲਣ ਉਪਰੰਤ ਭਾਈ ਗੁਰਬਚਨ ਸਿੰਘ ਖਾਲਸਾ ਨੇ ਗੱਲਬਾਤ  ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਟਲੀ ਦੇ ਕਾਨੂੰਨ ਬਾਰੇ ਜਾਣਕਾਰੀ ਨਹੀਂ ਸੀ। ਜਿਸ 'ਤੇ ਇਟਲੀ ਦੀ ਪੁਲਿਸ ਨੇ ਕਾਰਵਾਈ ਕੀਤੀ। ਪਰ ਯੂਨੀਅਨ ਸਿੱਖ ਇਟਲੀ ਦੇ ਆਗੂਆ ਨੇ ਉਸਦੀ ਬਾਂਹ ਫੜਦਿਆਂ ਉਸਨੂੰ ਹਰ ਸੰਭਵ ਮੱਦਦ ਦਿੱਤੀ ਹੈ । ਉਨ੍ਹਾਂ ਦੀ ਲੀਗਲ ਟੀਮ ਨੇ ਕਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਯੂਨੀਅਨ ਸਿੱਖ ਇਟਲੀ ਦੇ  ਮੁੱਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਬਾਜਵਾ ਅਤੇ ਭਾਈ ਇਕਬਾਲ ਸਿੰਘ ਸੋਢੀ ਅਤੇ  ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਹੜੇ ਉਸਦੀ ਮਦਦ ਕਰ ਰਹੇ ਹਨ ।   ਯੂਨੀਅਨ ਸਿੱਖ ਇਟਲੀ ਦੇ ਮੁੱਖ ਸੇਵਾਦਾਰ ਭਾਈ ਭਾਈ ਸਤਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੀ ਜੱਦੋ-ਜਹਿਦ ਕਰ ਰਹੇ ਹਨ, ਜਿਹੜੇ ਵੀ ਸਿੱਖ ਇਟਲੀ ਵਿੱਚ ਹਨ। ਉਹ ਜਨਤਕ ਥਾਵਾਂ ਤੇ 6 ਸੈਂਟੀਮੀਟਰ ਤੱਕ ਦੀ ਸਿਰੀ ਸਾਹਿਬ ਕੱਪੜਿਆ ਦੀ ਅੰਦਰ ਹੀ ਪਾ ਕੇ ਜਾਣ ਕਿਉਂਕਿ ਕਈ ਪੁਲਿਸ ਕਰਮੀਆ ਨੂੰ ਸਿੱਖ ਧਰਮ ਬਾਰੇ ਪੂਰੀ ਜਾਣਕਾਰੀ ਨਾ ਹੋਣ ਦੀ ਸੂਰਤ ਉਹ ਇਟਾਲੀਅਨ ਕਾਨੂੰਨ ਮੁਤਾਬਿਕ ਲਿਖਤੀ ਕਾਰਵਾਈ ਕਰਦੇ ਹਨ, ਜਿਸ ਦੇ ਫਲਸਰੂਪ ਮਾਮਲਾ ਅਦਾਲਤ ਵਿੱਚ ਚੱਲੇ ਜਾਂਦਾ ਹੈ । 
  ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਇੱਕ ਈਸਾਈ ਮੱਤ ਦੇਸ਼ ਹੈ ਅਤੇ ਇੱਥੋਂ ਦਾ ਕਾਨੂੰਨ ਕਾਫੀ ਜਿਆਦਾ ਸਖਤ ਵੀ ਹੈ। ਕੁੱਝ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਸਿੱਖ ਧਰਮ ਦੇ ਕਕਾਰਾਂ ਦੀ ਜਾਣਕਾਰੀ ਨਾ ਹੋਣ ਕਰ ਕੇ ਕਈ ਵਾਰ ਸਿੱਖ ਸੰਗਤਾਂ ਨੂੰ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਟਲੀ ਵਿੱਚ 2 ਸੰਸਥਾਂਵਾਂ ਸਿੱਖ ਧਰਮ ਨੂੰ ਰਜਿਸਟਰਡ ਕਰਾਉਣ ਦਾ ਕਾਰਜ ਕਰ ਰਹੀਆ ਹਨ।

Amritdhari Sikhs On Getting Siri Sahib In Italy


Popular Posts
Just Now