ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

ਵਾਸਤੂ ਨੁਕਸ ਦੂਰ ਕਰਨ ਦੇ ਨਾਂ 'ਤੇ ਔਰਤ ਨਾਲ ਕੀਤਾ ਕਈ ਵਾਰ ਜਬਰ ਜਨਾਹ, ਬੋਲਿਆ- ਅਜਿਹਾ ਨਾ ਕੀਤਾ ਮਰ ਜਾਵੇਗਾ ਤੇਰਾ ਪਤੀ

ਵਾਸਤੂ ਨੁਕਸ ਦੂਰ ਕਰਨ ਦੇ ਨਾਂ 'ਤੇ ਔਰਤ ਨਾਲ ਕੀਤਾ ਕਈ ਵਾਰ ਜਬਰ ਜਨਾਹ,


Admin / National

ਨੈਸ਼ਨਲ ਡੈਸਕ :  ਗੁਜਰਾਤ 'ਚ ਫੇਸਬੁੱਕ 'ਤੇ 42 ਸਾਲਾ ਔਰਤ ਦੇ ਦੋਸਤ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦੋਸ਼ੀ 'ਵਾਸਤੂ ਨੁਕਸ' ਦੂਰ ਕਰਨ ਦੇ ਨਾਂ 'ਤੇ ਔਰਤ ਨਾਲ ਵਾਰ-ਵਾਰ ਜਬਰ ਜਨਾਹ ਕਰਦਾ ਸੀ। ਉਸ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਵੀ ਆਪਣੇ ਫੋਨ 'ਤੇ ਕੈਪਚਰ ਕਰ ਲਈਆਂ, ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰਦਾ ਰਿਹਾ ਅਤੇ ਆਪਣੀ ਹਵਸ ਦੀ ਅੱਗ ਬੁਝਾਉਂਦਾ ਰਿਹਾ। ਪੁਲਿਸ ਨੇ 44 ਸਾਲਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਆਪਣੇ ਆਪ ਨੂੰ 'ਵਾਸਤੂ ਮਾਹਿਰ' ਦੱਸਿਆ। ਉਸ ਦੀ ਪਛਾਣ ਰਾਹੁਲ ਪੰਡਯਾ ਵਜੋਂ ਹੋਈ ਹੈ। ਇਹ ਸੂਰਤ ਦਾ ਮਾਮਲਾ ਹੈ।

ਇਸ ਤਰ੍ਹਾਂ ਦਿੱਤਾ ਘਟਨਾ ਨੂੰ ਅੰਜਾਮ
'ਟਾਈਮਜ਼ ਆਫ ਇੰਡੀਆ' ਦੀ ਰਿਪੋਰਟ ਮੁਤਾਬਕ ਪੀੜਤਾ ਅਤੇ ਦੋਸ਼ੀ ਵਿਚਾਲੇ ਫੇਸਬੁੱਕ 'ਤੇ ਸਾਲ 2021 'ਚ ਗੱਲਬਾਤ ਸ਼ੁਰੂ ਹੋਈ ਸੀ। ਹੌਲੀ-ਹੌਲੀ ਦੋਹਾਂ ਵਿਚਕਾਰ ਦੋਸਤੀ ਬਣ ਗਈ। ਇਕ ਦਿਨ ਔਰਤ ਨੇ ਦੋਸ਼ੀ ਰਾਹੁਲ ਪੰਡਯਾ ਨੂੰ ਆਪਣੀ ਆਰਥਿਕ ਸਮੱਸਿਆ ਬਾਰੇ ਦੱਸਿਆ। ਇਸ 'ਤੇ ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ 'ਵਾਸਤੂ ਸ਼ਾਸਤਰ' ਦਾ ਗਿਆਨ ਹੈ ਅਤੇ ਉਹ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ। ਔਰਤ ਨੇ ਉਸ 'ਤੇ ਭਰੋਸਾ ਕੀਤਾ ਅਤੇ ਉਸ ਨੂੰ ਆਪਣੇ ਘਰ ਬੁਲਾ ਲਿਆ। ਰਾਹੁਲ ਪੰਡਯਾ ਮਹਿਲਾ ਦੇ ਘਰ ਪਹੁੰਚਿਆ ਅਤੇ ਉਸ ਨੂੰ ਦੱਸਿਆ ਕਿ 'ਵਾਸਤੂ' ਦੇ ਅਨੁਸਾਰ ਬਾਥਰੂਮ ਅਤੇ ਬੈੱਡਰੂਮ ਸਹੀ ਜਗ੍ਹਾ 'ਤੇ ਨਹੀਂ ਹਨ। ਫਿਰ ਉਨ੍ਹਾਂ ਕਿਹਾ ਕਿ ‘ਵਾਸਤੂ ਨੁਕਸ’ ਨੂੰ ਦੂਰ ਕਰਨ ਲਈ ‘ਕਰਮਕਾਂਡ’ ਕਰਨੇ ਪੈਣਗੇ। ਉਸ ਨੇ ਔਰਤ ਨੂੰ ਬੈੱਡਰੂਮ ਦੇ ਦਰਵਾਜ਼ੇ ਕੋਲ ਖੜ੍ਹਨ ਲਈ ਕਿਹਾ ਅਤੇ 'ਨੁਕਸ' ਦੂਰ ਕਰਨ ਲਈ ਉਸ ਦੇ ਮੱਥੇ 'ਤੇ ਚੁੰਮਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਇਸ 'ਤੇ ਇਤਰਾਜ਼ ਜਤਾਇਆ।

 ਕਈ ਅਸ਼ਲੀਲ ਤਸਵੀਰਾਂ ਵੀ ਖਿੱਚੀਆਂ
ਜਦੋਂ ਔਰਤ ਨੇ ਇਤਰਾਜ਼ ਕੀਤਾ ਤਾਂ ਦੋਸ਼ੀ ਨੇ ਕਿਹਾ ਕਿ ਜੇਕਰ ਉਸਨੇ ਅਜਿਹਾ ਨਹੀਂ ਕੀਤਾ ਤਾਂ ਉਸਦੇ ਪਤੀ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋ ਜਾਵੇਗੀ। ਮੌਤ ਦੀ ਖਬਰ ਸੁਣ ਕੇ ਔਰਤ ਡਰ ਗਈ। ਉਹ ਉਸ ਦਰਿੰਦੇ ਦੀਆਂ ਗੱਲਾਂ ਮੰਨਣ ਲਈ ਮੰਨ ਗਈ। ਇਸ ਤੋਂ ਬਾਅਦ ਰਾਹੁਲ ਨੇ 'ਵਾਸਤੂ ਨੁਕਸ' ਦੂਰ ਕਰਨ ਦੇ ਨਾਂ 'ਤੇ ਔਰਤ ਨਾਲ ਜਬਰ ਜਨਾਹ ਕੀਤਾ। ਇਸ ਦੌਰਾਨ ਉਸ ਨੇ ਉਸ ਦੀਆਂ ਕਈ ਅਸ਼ਲੀਲ ਤਸਵੀਰਾਂ ਵੀ ਖਿੱਚੀਆਂ।

 ਤਸਵੀਰਾਂ ਵਾਇਰਲ ਕਰਨ ਦੀ ਧਮਕੀ
ਮੁਲਜ਼ਮਾਂ ਨੇ 42 ਸਾਲਾ ਔਰਤ ਦੀਆਂ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਵਾਰ-ਵਾਰ ਜਬਰ ਜਨਾਹਕੀਤਾ। ਔਰਤ ਨੇ ਦੱਸਿਆ ਕਿ ਦੋਸ਼ੀ ਨੇ ਸਾਲ 2022 'ਚ ਪਹਿਲੀ ਵਾਰ ਉਸ ਨਾਲ ਜਬਰ ਜਨਾਹ ਕੀਤਾ। ਉਸ ਨੇ ਜੂਨ 2023 ਤੱਕ ਕਈ ਵਾਰ ਉਸ ਨਾਲ ਜਬਰ ਜਨਾਹਕੀਤਾ। ਔਰਤ ਨੇ ਇਹ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਜਿਸ ਤੋਂ ਬਾਅਦ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ। ਬੁੱਧਵਾਰ ਨੂੰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

Raped The Woman Several Times In The Name Of Removing Vastu Defects


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now