Sachin Tendulkar ਦੇ ਬਾਡੀਗਾਰਡ ਨੇ ਅੱਧੀ ਰਾਤ ਨੂੰ ਸਿਰ 'ਚ ਮਾਰੀ ਗੋਲੀ, ਮੌਤ
Admin / National
ਨੈਸ਼ਨਲ ਡੈਸਕ : ਕ੍ਰਿਕਟ ਦਾ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਬਾਡੀਗਾਰਡ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਸਚਿਨ ਤੇਂਦੁਲਕਰ ਦੇ ਬਾਡੀਗਾਰਡ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। 37 ਸਾਲਾ ਬਾਡੀਗਾਰਡ ਨੇ ਸਿਰ 'ਚ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਜਾਮਨੇਰ ਸ਼ਹਿਰ ਦੇ ਜਲਗਾਓਂ ਰੋਡ 'ਤੇ ਗਣਪਤੀ ਨਗਰ 'ਚ ਰਹਿਣ ਵਾਲੇ ਬਾਡੀਗਾਰਡ ਦਾ ਨਾਂ ਪ੍ਰਕਾਸ਼ ਗੋਵਿੰਦਾ ਕਪੜੇ ਹੈ, ਜਿਸ ਨੇ ਅੱਧੀ ਰਾਤ ਨੂੰ ਆਪਣੇ ਘਰ 'ਚ ਸਿਰ 'ਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
37 ਸਾਲਾ ਪ੍ਰਕਾਸ਼ ਕਪੜੇ ਐਸਆਰਪੀਐਫ ਵਿੱਚ ਭਰਤੀ ਸਨ। ਆਪਣੀ ਤਾਇਨਾਤੀ ਤੋਂ ਬਾਅਦ, ਉਹ ਮੁੰਬਈ ਵਿੱਚ ਸਚਿਨ ਤੇਂਦੁਲਕਰ ਦੇ ਬਾਡੀਗਾਰਡ ਵਜੋਂ ਡਿਊਟੀ 'ਤੇ ਸਨ। ਪ੍ਰਕਾਸ਼ ਅੱਠ ਦਿਨਾਂ ਲਈ ਮੁੰਬਈ ਤੋਂ ਗਣਪਤੀ ਨਗਰ, ਜਾਮਨੇਰ ਸਥਿਤ ਆਪਣੇ ਘਰ ਆਇਆ ਸੀ। ਮੰਗਲਵਾਰ ਰਾਤ ਕਰੀਬ 1 ਵਜੇ ਪ੍ਰਕਾਸ਼ ਕਪੜੇ ਨੇ ਆਪਣੇ ਘਰ 'ਚ ਸਿਰ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਸਮੇਂ ਘਰ ਦੇ ਸਾਰੇ ਲੋਕ ਸੌਂ ਰਹੇ ਸਨ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਲੋਕ ਉਸ ਦੇ ਕਮਰੇ ਵੱਲ ਭੱਜੇ ਤਾਂ ਪ੍ਰਕਾਸ਼ ਖੂਨ ਨਾਲ ਲੱਥਪੱਥ ਪਿਆ ਸੀ।
ਘਟਨਾ ਦੀ ਸੂਚਨਾ ਮਿਲਣ 'ਤੇ ਜਾਮਨੇਰ ਥਾਣੇ ਦੀ ਪੁਲਸ ਇੰਸਪੈਕਟਰ ਕਿਰਨ ਸ਼ਿੰਦੇ ਅਤੇ ਉਨ੍ਹਾਂ ਦੇ ਸਾਥੀ ਮੌਕੇ 'ਤੇ ਪਹੁੰਚੇ। ਇਸ ਤੋਂ ਬਾਅਦ ਪ੍ਰਕਾਸ਼ ਕਪੜੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜਾਮਨੇਰ ਸ਼ਹਿਰ ਦੇ ਉਪਜ਼ਿਲਾ ਹਸਪਤਾਲ ਭੇਜ ਦਿੱਤਾ ਗਿਆ। ਹਾਲਾਂਕਿ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਕਾਰਨ ਸਪੱਸ਼ਟ ਹੋ ਸਕੇਗਾ। ਉਸਦੇ ਪਰਿਵਾਰ ਵਿੱਚ ਮਾਂ, ਪਿਤਾ, ਪਤਨੀ ਅਤੇ 2 ਬੱਚੇ ਹਨ। ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ।
Sachin Tendulkar s Bodyguard Shot In The Head At Midnight Death