ਨਸ਼ਾ ਵਿਰੋਧੀ ਕਾਰਕੁਨ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਭਾਜਪਾ ਦੀ ਸੂਬਾਈ ਕਾਰਜਕਾਰੀ ਕਮੇਟੀ ਨੇ ਸੰਗਰੂਰ ਵਿੱਚ ਸੰਗਠਨਾਤਮਕ ਅਤੇ ਭਵਿੱਖ ਦੀ ਰਣਨੀਤੀ ਬਣਾਈ ਸਾਬਕਾ ਮੰਤਰੀ ਸੰਜੀਵ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਨਿਯਮਿਤ ਜ਼ਮਾਨਤ ਯਾਚਿਕਾ ਖਾਰਜ ਕੀਤੀ ਗਿੱਲ ਰੋਡ ₹10 ਕਰੋੜੀ ਸੀਮੈਂਟ ਸੜਕ ਘੋਟਾਲੇ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਪੰਜਾਬ ਵਿੱਚ ਸਟੇਸ਼ਨ 'ਤੇ ਡਿਰੇਲ ਹੋਈ ਟਰੇਨ ਪਰਵਿੰਦਰ ਝੋਟਾ ਕਤਲ: ਅਮਿਤ ਸ਼ਾਹ ਦਾ ਮੁੱਖ ਮੰਤਰੀ ਭਗਵੰਤ ਮਾਨ 'ਤੇ ਹਮਲਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-10-2026 05:15 AM ਅਕਾਲ ਤਖ਼ਤ ਨੇ ਆਪ ਵਿਧਾਇਕ ਗਿਆਸਪੁਰਾ ਨੂੰ 'ਤਨਖਾਹੀਆ' ਐਲਾਨਿਆ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਿਓ-ਪੁੱਤ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਵਿਆਹ 'ਚ ਮਾਪੇ ਪਾਉਂਦੇ ਰਹੇ ਭੰਗੜਾ, ਆਪਣੇ ਨਾਲ ਲੈ ਕੇ ਗਈ ਧੀ ਨੂੰ ਕਾਰ 'ਚ ਭੁੱਲੇ ; ਦਮ ਘੁਟਣ ਕਾਰਨ ਤੋੜਿਆ ਦਮ

ਵਿਆਹ 'ਚ ਮਾਪੇ ਪਾਉਂਦੇ ਰਹੇ ਭੰਗੜਾ, ਆਪਣੇ ਨਾਲ ਲੈ ਕੇ ਗਈ ਧੀ ਨੂੰ ਕਾਰ


Admin / National

ਨੈਸ਼ਨਲ ਡੈਸਕ : ਰਾਜਸਥਾਨ ਦੇ ਕੋਟਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਵਿਆਹ ਦੇਖਣ ਗਏ ਮਾਪਿਆਂ ਨੇ ਆਪਣੀ ਧੀ ਨੂੰ ਗੱਡੀ ਵਿਚ ਹੀ ਛੱਡ ਦਿੱਤਾ ਜਿੱਥੇ ਉਸਦੀ ਸਾਹ ਘੁਟਣ ਨਾਲ ਮੌਤ ਹੋ ਗਈ । ਮ੍ਰਿਤਕ ਬੱਚੀ ਦੀ ਪਛਾਣ ਗੋਰਵਿਕਾ ਵਜੋਂ ਹੋਈ ਹੈ ਜੋ ਕਿ ਮਹਿਜ਼ 3 ਸਾਲ ਦੀ ਸੀ । ਮਿਲੀ ਜਾਣਕਾਰੀ ਅਨੁਸਾਰ ਮਾਪੇ ਤਿਆਰ ਹੋ ਕੇ ਆਪਣੀਆਂ 2 ਬੱਚੀਆਂ ਨਾਲ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਸਨ ਤੇ ਉਹ ਆਪਣੀ ਸਭ ਤੋਂ ਛੋਟੀ ਧੀ ਨੂੰ ਗੱਡੀ ਵਿਚ ਹੀ ਛੱਡ ਗਏ । ਦੇਰ ਤੱਕ ਮਾਪੇ ਵਿਆਹ ਸਮਾਗਮ ਵਿਚ ਵਿਆਹ ਦਾ ਆਨੰਦ ਮਾਣਦੇ ਰਹੇ ਪਰ ਉਹਨਾਂ ਨੂੰ ਇਹ ਖਿਆਲ ਨਹੀਂ ਆਇਆ ਕਿ ਸਾਡੀ ਛੋਟੀ ਧੀ ਸਾਡੇ ਨਾਲ ਨਹੀਂ ਹੈ । ਉਹ ਭੰਗੜਾ ਪਾ ਵਿਆਹ ਦਾ ਆਨੰਦ ਮਾਣਦੇ ਰਹੇ । ਇਸ ਦੌਰਾਨ ਕਿਸੇ ਨੇ ਉਨ੍ਹਾਂ ਨੂੰ ਬੁੱਚੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਸੁੱਧ ਆਈ ਕਿ ਸਾਡੀ ਬੱਚੀ ਸਾਡੇ ਨਾਲ ਨਹੀਂ ਹੈ ।

ਜਿਸ ਤੋਂ ਬਾਅਦ ਮਾਪੇ ਆਪਣੀ ਧੀ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਹਨ। ਉਹ ਪੂਰੇ ਪੈਲੇਸ ਵਿਚ ਉਸ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਹਨ ਪਰ ਉਹ ਕਿਤੇ ਵੀ ਨਹੀਂ ਮਿਲਦੀ। ਜਦੋਂ ਉਹ ਕਾਰ ਦੇ ਨੇੜੇ ਗਏ ਤਾਂ ਪਿਛਲੀ ਸੀਟ ‘ਤੇ ਕੁੜੀ ਬੇਹੋਸ਼ ਪਈ ਮਿਲੀ । ਜਿਸ ਤੋਂ ਬਾਅਦ ਤੁਰੰਤ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ । ਮਾਪਿਆਂ ਦੀ ਛੋਟੀ ਜਿਹੀ ਲਾਪ੍ਰਵਾਹੀ ਉਨ੍ਹਾਂ ਨੂੰ ਬਹੁਤ ਹੀ ਭਾਰੀ ਪੈ ਗਈ ਤੇ ਉਨ੍ਹਾਂ ਦੀ ਧੀ ਹਮੇਸ਼ਾ ਲਈ ਜਹਾਨੋਂ ਤੁਰ ਗਈ। ਗੱਡੀ ਵਿਚ ਬੰਦ ਧੀ ਵੱਲੋਂ ਕਾਫੀ ਚੀਕ-ਚਿਹਾੜਾ ਪਾਇਆ ਗਿਆ ਪਰ ਡੀਜੇ ਦੀ ਆਵਾਜ਼ ਕਾਰਨ ਉਸ ਨੂੰ ਕੋਈ ਸੁਣ ਨਹੀਂ ਸਕਿਆ ਤੇ ਦਮ ਘੁਟਣ ਨਾਲ ਉਸ ਦੀ ਮੌਤ ਹੋ ਗਈ।

 

Parents Forgot 3 Year Old Innocent Child In Car Girl Died Due To Suffocation


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now