Lok Sabha- ਚੋਣ ਨਤੀਜਿਆਂ 'ਤੇ ਚੀਨ ਦੀਆਂ ਵੀ ਨਜ਼ਰਾਂ, ਮੋਦੀ ਸਰਕਾਰ ਬਣੀ ਤਾਂ ਭਾਰਤ-ਚੀਨ ਸਬੰਧਾਂ 'ਚ ਹੋਵੇਗਾ ਸੁਧਾਰ
Admin / National
ਨੈਸ਼ਨਲ ਡੈਸਕ : ਲੋਕ ਸਭਾ ਚੋਣਾਂ ਦੇ ਨਤੀਜੇ ਆਉਣ 'ਚ ਕੁਝ ਹੀ ਘੰਟੇ ਬਾਕੀ ਹਨ। ਨਤੀਜਿਆਂ ਤੋਂ ਪਹਿਲਾਂ ਹੀ ਐਗਜ਼ਿਟ ਪੋਲ ਭਾਜਪਾ ਦੀ ਸਰਕਾਰ ਬਣਦੇ ਦਿਖਾ ਰਹੇ ਹਨ। ਕੁਝ ਐਗਜ਼ਿਟ ਪੋਲ ਐਨਡੀਏ ਨੂੰ 400 ਤੋਂ ਵੱਧ ਸੀਟਾਂ ਦੇ ਰਹੇ ਹਨ। ਇਸ ਦੌਰਾਨ ਚੋਣ ਨਤੀਜਿਆਂ 'ਤੇ ਚੀਨ ਦਾ ਬਿਆਨ ਵੀ ਸਾਹਮਣੇ ਆਇਆ ਹੈ।ਚੀਨੀ ਮੁੱਖ ਪੱਤਰ ਨੇ ਕਿਹਾ ਕਿ ਜੇਕਰ ਇਕ ਵਾਰ ਫਿਰ ਮੋਦੀ ਸਰਕਾਰ ਬਣੀ ਤਾਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਨਾ ਸਿਰਫ ਸੁਧਾਰ ਹੋਵੇਗਾ ਸਗੋਂ ਸਰਹੱਦਾਂ 'ਤੇ ਟਕਰਾਅ ਵੀ ਘੱਟ ਹੋਵੇਗਾ। ਗਲੋਬਲ ਟਾਈਮਜ਼ ਨੇ ਇਹ ਵੀ ਦੱਸਿਆ ਹੈ ਕਿ ਪੀਐਮ ਮੋਦੀ ਦੇ ਤੀਜੀ ਵਾਰ ਆਉਣ ਨਾਲ ਭਾਰਤ ਦੀ ਵਿਦੇਸ਼ ਨੀਤੀ ਵਿੱਚ ਹੋਰ ਸੁਧਾਰ ਹੋਵੇਗਾ ਅਤੇ ਇਸਦੀ ਭਰੋਸੇਯੋਗਤਾ ਹੋਰ ਵਧੇਗੀ।
ਲੋਕ ਸਭਾ ਚੋਣਾਂ ਵਿਚ ਬੀਜੇਪੀ ਦੀ ਬੰਪਰ ਜਿੱਤ ਦੀ ਭਵਿੱਖਬਾਣੀ ਤੋਂ ਚੀਨ ਵੀ ਖੁਸ਼ ਨਜ਼ਰ ਆ ਰਿਹਾ ਹੈ। ਚੀਨ ਦੇ ਮੁਖ ਪੱਤਰ ਗਲੋਬਲ ਟਾਈਮਜ਼ ਨੇ ਆਪਣੇ ਇਕ ਲੇਖ ਵਿਚ ਕਿਹਾ ਹੈ ਕਿ ਮੋਦੀ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ 'ਤੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਧਰ ਜਾਣਗੇ।
ਗਲੋਬਲ ਟਾਈਮਜ਼ ਦੇ ਲੇਖ ਵਿੱਚ ਪੀਐਮ ਮੋਦੀ ਵੱਲੋਂ ਅਮਰੀਕਾ ਵਿੱਚ ਦਿੱਤੇ ਇੰਟਰਵਿਊ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਪੀਐਮ ਨੇ ਕਿਹਾ ਸੀ ਕਿ ਭਾਰਤ ਦੇ ਚੀਨ ਨਾਲ ਚੰਗੇ ਸਬੰਧ ਹਨ, ਪਰ ਦੋਵਾਂ ਦੇਸ਼ਾਂ ਨੂੰ ਸਰਹੱਦਾਂ 'ਤੇ ਚੱਲ ਰਹੇ ਸੰਘਰਸ਼ ਨੂੰ ਤੁਰੰਤ ਹੱਲ ਕਰਨਾ ਹੋਵੇਗਾ।
Lok Sabha China s Eyes On The Election Results India China Relations Will Improve If Modi Government Is Formed