Mumbai Ice Cream Case- ਮੁੰਬਈ 'ਚ ਇਕ ਹੈਰਾਨੀਜਨਕ ਮਾਮਲਾ ਆਇਆ ਸਾਹਮਣੇ, ਆਨਲਾਈਨ ਆਰਡਰ 'ਤੇ ਆਈਸਕ੍ਰੀਮ 'ਚੋਂ ਨਿਕਲੀ ਇਨਸਾਨ ਦੀ ਉਂਗਲੀ, FIR ਦਰਜ
Admin / National
ਨੈਸ਼ਨਲ ਡੈਸਕ : ਮੁੰਬਈ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਲਾਡ ਵਿਚ ਇਕ ਔਰਤ ਨੇ ਬਟਰਸਕੌਚ ਆਈਸਕ੍ਰੀਮ ਆਨਲਾਈਨ ਆਰਡਰ ਕੀਤੀ ਸੀ। ਪਰ ਇਸ ਆਈਸਕ੍ਰੀਮ ਕੋਨ ਦੇ ਅੰਦਰ ਮਨੁੱਖੀ ਉਂਗਲੀ ਦਾ ਇੱਕ ਟੁਕੜਾ ਮਿਲਿਆ ਹੈ। ਇਸ ਤੋਂ ਬਾਅਦ ਔਰਤ ਨੇ ਇਸ ਦੀ ਸੂਚਨਾ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਦਿੱਤੀ। ਇਸ ਸਬੰਧੀ ਮਲਾਡ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮੁੰਬਈ ਦੇ ਮਲਾਡ ਇਲਾਕੇ 'ਚ ਇਕ ਔਰਤ ਨੂੰ ਆਨਲਾਈਨ ਆਰਡਰ ਕੀਤੀ ਆਈਸਕ੍ਰੀਮ ਕੋਨ ਦੇ ਅੰਦਰ ਮਨੁੱਖੀ ਉਂਗਲੀ ਦਾ ਟੁਕੜਾ ਮਿਲਿਆ, ਜਿਸ ਤੋਂ ਬਾਅਦ ਔਰਤ ਪੁਲਿਸ ਸਟੇਸ਼ਨ ਪਹੁੰਚੀ। ਪੁਲਿਸ ਨੇ ਯੂਮੋ ਆਈਸ ਕਰੀਮ ਕੰਪਨੀ ਖ਼ਿਲਾਫ਼ ਕੇਸ ਦਰਜ ਕਰਕੇ ਆਈਸ ਕਰੀਮ ਨੂੰ ਜਾਂਚ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਆਈਸਕ੍ਰੀਮ 'ਚ ਮਿਲੀ ਉਂਗਲੀ ਦੇ ਟੁਕੜੇ ਨੂੰ ਫੋਰੈਂਸਿਕ ਲਈ ਭੇਜ ਦਿੱਤਾ ਗਿਆ ਹੈ।
ਔਰਤ ਨੇ ਐਫਪੀਜੇ ਨੂੰ ਦੱਸਿਆ ਕਿ ਸਵੇਰੇ ਉਸਦੀ ਭੈਣ ਆਨਲਾਈਨ ਡਿਲੀਵਰੀ ਐਪ ਤੋਂ ਕਰਿਆਨੇ ਦਾ ਆਰਡਰ ਕਰ ਰਹੀ ਸੀ, ਉਸੇ ਸਮੇਂ ਮੈਂ ਤਿੰਨ ਬਟਰਸਕੌਚ ਕੋਨ ਆਈਸ ਕਰੀਮਾਂ ਜੋੜੀਆਂ। ਜਦੋਂ ਆਈਸਕ੍ਰੀਮ ਦੀ ਡਿਲੀਵਰੀ ਹੋਈ, ਮੈਂ ਇਸਨੂੰ ਖਾਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਆਈਸਕ੍ਰੀਮ 'ਚ ਉਂਗਲੀ ਦਾ ਟੁਕੜਾ ਮਿਲਿਆ।ਔਰਤ ਪੇਸ਼ੇ ਤੋਂ ਡਾਕਟਰ ਹੈ, ਇਸ ਲਈ ਉਸ ਨੂੰ ਇਸ ਟੁਕੜੇ ਦੀ ਪਛਾਣ ਕਰਨ ਵਿਚ ਕੋਈ ਦਿੱਕਤ ਨਹੀਂ ਆਈ। ਮਲਾਡ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਆਈਸਕ੍ਰੀਮ ਬਣਾਉਣ ਅਤੇ ਪੈਕ ਕਰਨ ਵਾਲੀ ਥਾਂ ਦੀ ਤਲਾਸ਼ੀ ਲਈ ਜਾਵੇਗੀ।
Mumbai Ice Cream Case A Surprising Case Came To Light In Mumbai A Human s Finger Came Out Of The Ice Cream On Online Order FIR Registered