Ghaziabad - ਸਿਰਫਿਰੇ ਆਸ਼ਿਕ ਨੇ 17 ਸਾਲਾ ਲੜਕੀ ਨੂੰ ਮਾਰੀ ਗੋਲੀ, Instagram 'ਤੇ ਹੋਈ ਸੀ ਦੋਸਤੀ, ਜਾਣੋ ਕੀ ਹੈ ਪੂਰਾ ਮਾਮਲਾ
Admin / National
ਨੈਸ਼ਨਲ ਡੈਸਕ : ਗਾਜ਼ੀਆਬਾਦ ਇਲਾਕੇ ਵਿਚ ਬੀਤੀ ਦੇਰ ਰਾਤ ਸਿਰਫਿਰੇ ਆਸ਼ਿਕ ਨੇ ਨਾਬਾਲਗ ਲੜਕੀ ਦੇ ਸਿਰ ਵਿਚ ਗੋਲੀ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ। ਲੜਕੀ ਨੂੰ ਗੰਭੀਰ ਹਾਲਤ ਵਿੱਚ ਦਿੱਲੀ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਦੋ ਬੱਚਿਆਂ ਦਾ ਪਿਤਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾ ਸਮੇਤ ਕਾਬੂ ਕਰ ਲਿਆ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ 24 ਸਾਲਾ ਮੁਲਜ਼ਮ ਦਾ ਪਿਛਲੇ 6 ਮਹੀਨਿਆਂ ਤੋਂ 17 ਸਾਲਾ ਨਾਬਾਲਗ ਲੜਕੀ ਨਾਲ ਅਫੇਅਰ ਚੱਲ ਰਿਹਾ ਸੀ।
ਪੁਲਿਸ ਮੁਤਾਬਕ ਮੁਲਜ਼ਮ ਰਵੀ ਨੇ ਗਾਜ਼ੀਆਬਾਦ ਦੇ ਪੁਲਿਸ ਸਟੇਸ਼ਨ ਕਰਾਸਿੰਗ ਰਿਪਬਲਿਕ ਖੇਤਰ ਦੇ ਡੁੰਡਾਹੇਰਾ ਇਲਾਕੇ ਵਿਚ ਦੇਰ ਰਾਤ ਇਕ ਨਾਬਾਲਗ ਲੜਕੀ ਦੇ ਘਰ ਜਾ ਕੇ ਉਸ ਨੂੰ ਗੋਲੀ ਮਾਰ ਦਿੱਤੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਗੋਲੀ ਲੱਗਣ ਨਾਲ ਜ਼ਖਮੀ ਲੜਕੀ ਨੂੰ ਦੇਖਿਆ। ਪੁਲਿਸ ਤੁਰੰਤ ਲੜਕੀ ਨੂੰ ਇਲਾਜ ਲਈ ਐਮਐਮਜੀ ਹਸਪਤਾਲ ਲੈ ਗਈ। ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਦਿੱਲੀ ਦੇ ਜੀਟੀਬੀ ਹਸਪਤਾਲ ਰੈਫਰ ਕਰ ਦਿੱਤਾ।
ਵਿਆਹ ਲਈ ਬਣਾ ਰਿਹਾ ਸੀ ਦਬਾਅ
ਡੀਸੀਪੀ ਵਿਵੇਕ ਚੰਦਰਾ ਨੇ ਦੱਸਿਆ ਕਿ ਦੋਵੇਂ ਕਰੀਬ 6 ਮਹੀਨੇ ਪਹਿਲਾਂ ਇੰਸਟਾਗ੍ਰਾਮ ਦੇ ਜ਼ਰੀਏ ਦੋਸਤ ਬਣੇ ਸਨ। ਇਸ ਤੋਂ ਬਾਅਦ ਰਵੀ ਲੜਕੀ 'ਤੇ ਵਿਆਹ ਲਈ ਲਗਾਤਾਰ ਦਬਾਅ ਬਣਾ ਰਿਹਾ ਸੀ। ਜਦੋਂ ਲੜਕੀ ਨੂੰ ਪਤਾ ਲੱਗਾ ਕਿ ਰਵੀ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ ਤਾਂ ਉਸ ਨੇ ਉਸ ਤੋਂ ਦੂਰੀ ਬਣਾ ਲਈ। ਇਸ ਤੋਂ ਬਾਅਦ ਰਵੀ ਨੇ ਗੁੱਸੇ 'ਚ ਆ ਕੇ ਬੀਤੀ ਰਾਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ਕਰ ਕੇ ਅਗਲੇਰੀ ਕਾਰਵਾਈ ਕਰ ਰਹੀ ਹੈ।
Ghaziabad Only Ashiq Shot A 17 year old Girl Was A Friend On Instagram The Accused Was Arrested With Weapons