Landslide in Nepal - ਨੇਪਾਲ 'ਚ ਜ਼ਮੀਨ ਖਿਸਕਣ ਤੋਂ ਬਾਅਦ ਦੋ ਬੱਸਾਂ ਦਰਿਆ 'ਚ ਡਿੱਗੀਆਂ, 7 ਭਾਰਤੀਆਂ ਦੀ ਮੌਤ, 50 ਤੋਂ ਜ਼ਿਆਦਾ ਯਾਤਰੀ ਲਾਪਤਾ
Admin / National
ਨੈਸ਼ਨਲ ਡੈਸਕ : ਨੇਪਾਲ ਵਿਚ ਜ਼ਮੀਨ ਖਿਸਕਣ ਤੋਂ ਬਾਅਦ ਸੈਲਾਨੀਆਂ ਦੀਆਂ 2 ਬੱਸਾਂ ਨਦੀ ਵਿਚ ਡਿੱਗ ਗਈਆਂ, ਜਿਸ ਕਾਰਨ 7 ਭਾਰਤੀਆਂ ਦੀ ਮੌਤ ਹੋ ਗਈ। ਮਾਈ ਰਿਪਬਲਿਕਾ ਨਿਊਜ਼ ਪੋਰਟਲ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਦੋ ਬੱਸਾਂ 65 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਸਨ, ਜੋ ਚਿਤਵਨ ਜ਼ਿਲ੍ਹੇ ਦੇ ਨਰਾਇਣਘਾਟ-ਮੁਗਲਿੰਗ ਰੋਡ 'ਤੇ ਸਿਮਲਤਾਲ ਖੇਤਰ ਵਿਚ ਜ਼ਮੀਨ ਖਿਸਕਣ ਤੋਂ ਬਾਅਦ ਤ੍ਰਿਸ਼ੂਲੀ ਨਦੀ ਵਿਚ ਲਾਪਤਾ ਹੋਣ ਦਾ ਖਦਸ਼ਾ ਹੈ।
ਦੱਸਣਯੋਗ ਹੈ ਕਿ ਕਾਠਮੰਡੂ ਜਾ ਰਹੀ ਏਂਜਲ ਬੱਸ ਅਤੇ ਗਣਪਤੀ ਡੀਲਕਸ ਨਾਲ ਜੁੜੀ ਇਹ ਘਟਨਾ ਇਲਾਕੇ ਵਿਚ ਭਾਰੀ ਬਾਰਿਸ਼ ਵਿਚਾਲੇ ਸਵੇਰੇ ਕਰੀਬ ਸਾਢੇ ਤਿੰਨ ਵਜੇ ਵਾਪਰੀ। ਚਿਤਵਨ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਇੰਦਰਦੇਵ ਯਾਦਵ ਨੇ ਦੱਸਿਆ ਕਿ ਬੱਸਾਂ ਹਾਈਵੇਅ 'ਤੇ ਸਫ਼ਰ ਕਰ ਰਹੀਆਂ ਸਨ ਜਦੋਂ ਜ਼ਮੀਨ ਖਿਸਕ ਗਈ, ਜਿਸ ਕਾਰਨ ਉਹ ਸੜਕ ਤੋਂ ਉਫਨਤੀ ਨਦੀ ਵਿੱਚ ਡਿੱਗ ਗਈਆਂ।
ਯਾਦਵ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਦੋਵਾਂ ਬੱਸਾਂ ਵਿਚ ਬੱਸ ਡਰਾਈਵਰਾਂ ਸਮੇਤ ਕੁੱਲ 63 ਲੋਕ ਸਵਾਰ ਸਨ। ਤੜਕੇ ਕਰੀਬ ਸਾਢੇ ਤਿੰਨ ਵਜੇ ਢਿੱਗਾਂ ਡਿੱਗਣ ਕਾਰਨ ਬੱਸਾਂ ਵਹਿ ਗਈਆਂ। ਅਸੀਂ ਘਟਨਾ ਵਾਲੀ ਥਾਂ 'ਤੇ ਹਾਂ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਲਗਾਤਾਰ ਮੀਂਹ ਕਾਰਨ ਅੜਿੱਕਾ ਪੈ ਰਿਹਾ ਹੈ। ਲਾਪਤਾ ਬੱਸਾਂ ਦੀ ਭਾਲ ਜਾਰੀ ਹੈ।
Landslide In Nepal Two Buses Fell Into The River 7 Indians Died