Leopard attack - ਤੇਂਦੁਏ ਦੇ ਹਮਲੇ 'ਚ 14 ਸਾਲਾ ਲੜਕੇ ਦੀ ਮੌਤ, ਜੰਗਲਾਤ ਵਿਭਾਗ ਨੇ ਸ਼ੁਰੂ ਕੀਤੀ ਨਿਗਰਾਨੀ
Admin / National
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਕਤਾਰਨੀਆਘਾਟ ਜੰਗਲੀ ਖੇਤਰ ਦੇ ਇਕ ਪਿੰਡ ਵਿਚ ਚੀਤੇ ਦੇ ਹਮਲੇ ਵਿਚ ਇਕ 14 ਸਾਲਾ ਨੌਜਵਾਨ ਦੀ ਮੌਤ ਹੋ ਗਈ। ਡਵੀਜ਼ਨਲ ਜੰਗਲਾਤ ਅਫ਼ਸਰ ਬੀ. ਸ਼ਿਵਸ਼ੰਕਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੋਤੀਪੁਰ ਜੰਗਲਾਤ ਰੇਂਜ ਅਧੀਨ ਪੈਂਦੇ ਪਿੰਡ ਸੋਮਈਗੌੜੀ ਮਾਜਰਾ ਮਨੋਹਰਪੁਰਵਾ ਦਾ ਰਹਿਣ ਵਾਲਾ ਅਰਵਿੰਦ ਕੁਮਾਰ (14) ਸ਼ੁੱਕਰਵਾਰ ਦੇਰ ਸ਼ਾਮ ਆਪਣੇ ਪਰਿਵਾਰ ਨਾਲ ਮੱਕੀ ਦੇ ਖੇਤ ਦੀ ਰਾਖੀ ਲਈ ਗਿਆ ਸੀ। ਉਸ ਨੇ ਦੱਸਿਆ ਕਿ ਸ਼ਾਮ ਕਰੀਬ 7 ਵਜੇ ਖੇਤਾਂ ਵਿਚ ਬੈਠੇ ਚੀਤੇ ਨੇ ਅਰਵਿੰਦ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਭਜਾ ਕੇ ਲੈ ਜਾਣ ਲੱਗਾ, ਇਸ 'ਤੇ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਮੌਜੂਦ ਪਿੰਡ ਵਾਸੀਆਂ ਨੇ ਰੌਲਾ ਪਾ ਕੇ ਚੀਤੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਲੜਕੇ ਨੂੰ ਛੱਡ ਕੇ ਉੱਥੋਂ ਭੱਜ ਗਿਆ।
ਉਸ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਜ਼ਖਮੀ ਨੌਜਵਾਨ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਲਿਜਾ ਰਹੇ ਸਨ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਡਵੀਜ਼ਨਲ ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਜਲਦੀ ਹੀ ਮ੍ਰਿਤਕ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਚੀਤੇ ਨੂੰ ਫੜਨ ਲਈ ਪਿੰਡ ਦੇ ਆਲੇ-ਦੁਆਲੇ ਤਿੰਨ ਪਿੰਜਰੇ ਲਗਾਏ ਹਨ। ਇਸ ਖੇਤਰ 'ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ।
Boy Died In A Leopard Attack The Forest Department Started Monitoring