Economic survey - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸੰਸਦ 'ਚ ਪੇਸ਼ ਕਰਨਗੇ ਆਰਥਿਕ ਸਰਵੇਖਣ ਰਿਪੋਰਟ, ਜਾਣੋ ਕੀ ਹੈ ਇਸ ਦਾ ਮਹੱਤਵ
Admin / National
ਨੈਸ਼ਨਲ ਡੈਸਕ : ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਕੱਲ ਯਾਨੀ ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਆਮ ਬਜਟ ਪੇਸ਼ ਕਰੇਗੀ। ਬਜਟ ਤੋਂ ਠੀਕ ਪਹਿਲਾਂ ਅੱਜ ਸਵੇਰੇ 11 ਵਜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਬੋਧਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਰਥਿਕ ਸਰਵੇਖਣ ਪੇਸ਼ ਕਰਨਗੇ। ਇਹ ਆਰਥਿਕ ਸਰਵੇਖਣ ਦੇਸ਼ ਦੀ ਆਰਥਿਕਤਾ ਦੀ ਸਿਹਤ ਦਾ ਲੇਖਾ-ਜੋਖਾ ਕਰੇਗਾ। ਦੱਸਣਯੋਗ ਹੈ ਕਿ ਹਰ ਸਾਲ ਦੇਸ਼ ਵਿਚ ਬਜਟ ਤੋਂ ਇੱਕ ਦਿਨ ਪਹਿਲਾਂ ਆਰਥਿਕ ਸਰਵੇਖਣ ਪੇਸ਼ ਕੀਤਾ ਜਾਂਦਾ ਹੈ। ਇਹ ਵਿਕਾਸ ਦੀ ਗਤੀ ਅਤੇ ਆਰਥਿਕਤਾ ਦੇ ਮੁੱਖ ਹਿੱਸਿਆਂ ਦੀਆਂ ਚਿੰਤਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਪੇਸ਼ ਕਰਦਾ ਹੈ।
ਆਰਥਿਕ ਸਰਵੇਖਣ ਦੇਸ਼ ਦੀ ਆਰਥਿਕ ਸਿਹਤ ਦਾ ਲੇਖਾ-ਜੋਖਾ ਹੈ। ਵਿੱਤ ਮੰਤਰੀ ਸੰਸਦ ਵਿਚ ਆਰਥਿਕ ਸਰਵੇਖਣ ਪੇਸ਼ ਕਰਦੇ ਹਨ। ਆਰਥਿਕ ਸਰਵੇਖਣ ਵਿੱਤ ਮੰਤਰਾਲੇ ਦਾ ਇੱਕ ਪ੍ਰਮੁੱਖ ਸਾਲਾਨਾ ਦਸਤਾਵੇਜ਼ ਹੈ। ਇਹ ਦੱਸਦਾ ਹੈ ਕਿ ਪਿਛਲੇ ਇੱਕ ਸਾਲ ਵਿਚ ਦੇਸ਼ ਦੀ ਅਰਥਵਿਵਸਥਾ ਕਿਸ ਤਰ੍ਹਾਂ ਦੀ ਰਹੀ ਹੈ। ਇਹ ਬਜਟ ਦਾ ਮੁੱਖ ਆਧਾਰ ਵੀ ਹੈ। ਸਰਕਾਰ ਇਸ ਦਸਤਾਵੇਜ਼ ਰਾਹੀਂ ਦੇਸ਼ ਦੀ ਆਰਥਿਕ ਸਥਿਤੀ ਬਾਰੇ ਦੱਸਦੀ ਹੈ।
ਆਰਥਿਕ ਸਰਵੇਖਣ ਵਿੱਚ ਵੱਖ-ਵੱਖ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਵਿਕਾਸ ਦੇ ਰੁਝਾਨਾਂ ਦੀ ਵਿਆਖਿਆ ਕੀਤੀ ਗਈ ਹੈ। ਕਿੱਥੇ ਅਤੇ ਕਿੰਨਾ ਨਿਵੇਸ਼ ਆਇਆ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਮੁੱਖ ਆਰਥਿਕ ਅੰਕੜਿਆਂ ਅਤੇ ਸੈਕਟਰ-ਵਾਰ ਆਰਥਿਕ ਰੁਝਾਨਾਂ ਦੇ ਵੇਰਵੇ ਸ਼ਾਮਲ ਹਨ। ਇਸ ਦੇ ਲਈ ਵੱਖ-ਵੱਖ ਸੈਕਟਰਾਂ, ਉਦਯੋਗ, ਖੇਤੀਬਾੜੀ, ਉਦਯੋਗਿਕ ਉਤਪਾਦਨ, ਰੁਜ਼ਗਾਰ, ਮਹਿੰਗਾਈ, ਬਰਾਮਦ ਵਰਗੇ ਅੰਕੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਸਰਲ ਭਾਸ਼ਾ ਵਿਚ ਸਮਝੀਏ ਤਾਂ ਇਹ ਸਰਕਾਰ ਦਾ ਰਿਪੋਰਟ ਕਾਰਡ ਹੈ। ਸਰਕਾਰ ਨੂੰ ਆਮਦਨ ਕਿੱਥੋਂ ਹੋਵੇਗੀ, ਕਿੱਥੇ ਖਰਚੇਗੀ, ਮਹਿੰਗਾਈ ਕਿੰਨੀ ਹੋਵੇਗੀ, ਕਿਹੜਾ ਸੈਕਟਰ ਪਾਸ ਅਤੇ ਕਿਹੜਾ ਫੇਲ ਹੋਇਆ, ਇਹ ਸਭ ਆਰਥਿਕ ਸਰਵੇਖਣ ਵਿੱਚ ਮੌਜੂਦ ਹੈ। ਇਕ ਤਰ੍ਹਾਂ ਨਾਲ ਅਗਲੇ ਦਿਨ ਆਉਣ ਵਾਲੇ ਆਮ ਬਜਟ ਦੀ ਬਾਹਰੀ ਤਸਵੀਰ ਆਰਥਿਕ ਸਰਵੇਖਣ ਤੋਂ ਸਾਹਮਣੇ ਆਉਂਦੀ ਹੈ। ਇਸ ਸਰਵੇਖਣ ਰਾਹੀਂ ਇਹ ਮੁਲਾਂਕਣ ਕੀਤਾ ਜਾਂਦਾ ਹੈ ਕਿ ਕਿੱਥੇ ਨੁਕਸਾਨ ਹੋਇਆ ਹੈ ਅਤੇ ਕਿੱਥੇ ਲਾਭ ਹੋਇਆ ਹੈ।
Finance Minister Nirmala Sitharaman Will Present The Economic Survey Report