Delhi IAS Coaching Incident - 3 ਵਿਦਿਆਰਥੀਆਂ ਦੀ ਮੌਤ 'ਤੇ ਹੰਗਾਮਾ, ਕਾਂਗਰਸ ਦੇ ਸੰਸਦ ਮੈਂਬਰ ਨੇ ਸੰਸਦ 'ਚ ਮਤਾ ਕੀਤਾ ਪੇਸ਼
Admin / National
ਨੈਸ਼ਨਲ ਡੈਸਕ : ਦਿੱਲੀ ਦੇ ਓਲਡ ਰਾਜਿੰਦਰ ਨੰਗਰ ਵਿਚ ਰਾਓ ਆਈਏਐੱਸ ਕੋਚਿੰਗ ਸੈਂਟਰ ਦੇ ਬੈਸਮੇਂਟ ਵਿਚ ਡੁੱਬਣ ਕਾਰਨ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਇਸ ਮਾਮਲੇ ਵਿਚ ਸਭ ਤੋਂ ਜ਼ਿਆਦਾ ਦਿੱਲੀ ਨਗਰ ਨਿਗਮ ਨੂੰ ਦੋਸ਼ ਠਹਿਰਾਇਆ ਜਾ ਰਿਹਾ ਹੈ। ਹੁਣ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਰਾਓ ਆਈਏਐੱਸ ਕੋਚਿੰਗ ਸੈਂਟਰ ਵਿਚ ਵਿਦਿਆਰਥੀਆਂ ਦੀ ਮੌਤ 'ਤੇ ਜਵਾਬਦੇਹੀ ਦੀ ਮੰਗ ਕਰਦੇ ਹੋਏ ਸੰਸਦ ਵਿਚ ਮੁਲਤਵੀ ਪ੍ਰਸਤਾਵ ਪੇਸ਼ ਕੀਤਾ ਹੈ।
ਦੱਸਣਯੋਗ ਹੈ ਕਿ ਕੋਚਿੰਗ ਸੈਂਟਰ ਦੇ ਬੇਸਮੈਂਟ ਵਿਚ ਬਣੀ ਲਾਈਬ੍ਰੇਰੀ ਵਿਚ ਸ਼ਨੀਵਾਰ ਦੇਰ ਰਾਤ ਕੁੱਝ ਪਲਾਂ ਵਿਚ ਭਰਿਆ ਨਾਲੇ ਅਤੇ ਭਾਰੀ ਮੀਂਹ ਪਾਣੀ ਨੇ 3 ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਜਿਸ ਕਾਰਨ ਪਰਿਵਾਰ ਸਦਮੇ ਵਿਚ ਹਨ। ਲਾਈਬ੍ਰੇਰੀ ਵਿਚ ਯੂਪੀਐੱਸਸੀ ਦੀ ਪ੍ਰੀਖਿਆ ਲਈ ਪੜ੍ਹਾਈ ਕਰ ਰਹੇ 3 ਵਿਦਿਆਰਥੀਆਂ ਨੇ ਇਸ ਹਾਦਸੇ ਦੌਰਾਨ ਆਪਣੀ ਜਾਨ ਗੁਆ ਦਿੱਤੀ।
ਇਸ ਹਾਦਸੇ ਵਿਚ ਮਰਨ ਵਾਲੀਆਂ 2 ਵਿਦਿਆਰਥਣਾਂ ਅਤੇ ਇਕ ਵਿਦਿਆਰਥੀ ਸੀ। ਵਿਦਿਆਰਥਣਾਂ ਸ਼੍ਰੇਆ ਯਾਦਵ (ਅੰਬੇਡਕਰ ਨਗਰ) ਅਤੇ ਤਾਨਿਆ ਸੋਨੀ (ਹੈਦਰਾਬਾਦ), ਜਦੋਂ ਕਿ ਵਿਦਿਆਰਥੀ ਨਿਵਿਨ ਦਾਲਵਿਨ ਕੇਰਲ ਦੇ ਰਹਿਣ ਵਾਲੇ ਸਨ। ਦਿੱਲੀ ਦੀ ਮੇਅਰ ਡਾ. ਸ਼ੈਲੀ ਓਬਰਾਏ ਦਾ ਕਹਿਣਾ ਹੈ ਕਿ ਰਾਜਿੰਦਰ ਨਗਰ ਦੀ ਦੁਖ਼ਦ ਘਟਨਾ ਤੋਂ ਬਾਅਦ ਦਿੱਲੀ ਨਗਰ ਨਿਗਮ ਵਲੋਂ ਨਿਯਮਾਂ ਦਾ ਉਲੰਘਣ ਕਰਨ ਵਾਲੇ ਕੋਚਿੰਗ ਸੈਂਟਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Delhi IAS Coaching Incident Uproar Over The Death Of 3 Students