Sugar Prices - ਆਮ ਆਦਮੀ ਨੂੰ ਲੱਗ ਸਕਦਾ ਹੈ ਮਹਿੰਗਾਈ ਦਾ ਇਕ ਹੋਰ ਝਟਕਾ, ਚਾਹ ਦਾ ਸੁਆਦ ਹੋਵੇਗਾ ਫਿੱਕਾ!
Admin / National
ਨੈਸ਼ਨਲ ਡੈਸਕ : ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗ ਸਕਦਾ ਹੈ। ਕੇਂਦਰ ਸਰਕਾਰ ਜਲਦ ਹੀ ਖੰਡ ਦੀਆਂ ਕੀਮਤਾਂ ਵਧਾ ਸਕਦੀ ਹੈ। ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਸਰਕਾਰ ਅਗਲੇ ਕੁਝ ਦਿਨਾਂ ਵਿਚ ਖੰਡ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਵਧਾਉਣ 'ਤੇ ਫੈਸਲਾ ਲੈ ਸਕਦੀ ਹੈ।
ਆਲ ਇੰਡੀਆ ਸ਼ੂਗਰ ਟਰੇਡ ਐਸੋਸੀਏਸ਼ਨ (ਏਆਈਐਸਟੀਏ) ਦੀ ਇੱਕ ਕਾਨਫਰੰਸ ਵਿਚ ਬੋਲਦਿਆਂ ਉਸਨੇ ਕਿਹਾ ਕਿ ਅਸੀਂ ਐਮਐਸਪੀ ਦੀ ਮੰਗ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਈ ਫੈਸਲਾ ਲਿਆ ਜਾਵੇਗਾ।' ਗੰਨਾ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਉਚਿਤ ਅਤੇ ਲਾਭਕਾਰੀ ਮੁੱਲ (ਐੱਫਆਰਪੀ) ਵਿਚ ਸਾਲਾਨਾ ਵਾਧੇ ਦੇ ਬਾਵਜੂਦ ਖੰਡ ਦਾ ਘੱਟੋ-ਘੱਟ ਸਮਰਥਨ ਮੁੱਲ ਬਰਕਰਾਰ ਹੈ। 2019 ਤੋਂ, ਇਹ 31 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬਣਿਆ ਹੋਇਆ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਮਠਿਆਈਆਂ ਤੋਂ ਲੈ ਕੇ ਮਿੱਠੇ ਪਕਵਾਨਾਂ ਤੱਕ ਸਭ ਕੁਝ ਮਹਿੰਗਾ ਹੋ ਸਕਦਾ ਹੈ।
Sugar Prices The Common Man May Feel Another Shock Of Inflation