Earthquake- 24 ਘੰਟਿਆਂ 'ਚ 2 ਵਾਰ ਹਿੱਲੀ ਧਰਤੀ, ਹਿਮਾਚਲ ਪ੍ਰਦੇਸ਼ ਦੇ ਲੋਕਾਂ 'ਚ ਦਹਿਸ਼ਤ
Admin / National
ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ ਸਪਿਤੀ ਵਿਚ 24 ਘੰਟਿਆਂ ਦੇ ਅੰਦਰ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.2 ਮਾਪੀ ਗਈ। ਇਸ ਦੀ ਜ਼ਮੀਨਦੋਜ਼ ਡੂੰਘਾਈ 5 ਕਿਲੋਮੀਟਰ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਵੀਰਵਾਰ ਨੂੰ ਸਵੇਰੇ 9:49 ਵਜੇ ਧਰਤੀ ਤਿੰਨ ਤੋਂ ਚਾਰ ਵਾਰ ਹਿੱਲੀ। ਲਾਹੌਲ ਸਪਿਤੀ 'ਚ ਬੁੱਧਵਾਰ ਰਾਤ ਨੂੰ ਵੀ 3.2 ਤੀਬਰਤਾ ਦਾ ਭੂਚਾਲ ਆਇਆ।
Earthquake The Earth Shook Twice In 24 Hours Terror Among The People