Haryana Fast Food - ਫਾਸਟ ਫੂਡ ਖਾਣ ਵਾਲੇ ਸਾਵਧਾਨ, ਸਪਰਿੰਗ ਰੋਲ 'ਚ ਨਿਕਲਿਆ ਜ਼ਿੰਦਾ ਕੀੜਾ! ਵੀਡੀਓ ਵਾਇਰਲ
Admin / National
ਨੈਸ਼ਨਲ ਡੈਸਕ : ਹਰਿਆਣਾ ਦੇ ਇਕ ਦੁਕਾਨ ਵਿਚੋਂ ਲੈ ਗਏ ਸਪਰਿੰਗ ਰੋਲ ਵਿਚ ਕੀੜਾ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਹਰਿਆਣਾ ਦੇ ਕਰਨਾਲ ਦੇ ਘਰੌਂਦਾ ਰੈਸਟੋਰੈਂਟ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 14 ਸੈਕਿੰਟ ਦੀ ਇਸ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਪਲੇਟ ਵਿਚ ਸਪ੍ਰਿੰਗ ਰੋਲ ਹਨ ਅਤੇ ਵਿਚਕਾਰ ਇਕ ਚਿੱਟਾ ਕੀੜਾ ਹੈ। ਇਸ ਤੋਂ ਬਾਅਦ ਦੁਕਾਨ ਵਿਚ ਕੈਮਰਾ ਘੁੰਮਾਇਆ ਜਾਂਦਾ ਹੈ। ਜਿਸ ਵਿਚ ਸਭ ਤੋਂ ਪਹਿਲਾਂ ਲਾਲ ਰੰਗ ਦੀ ਟੀ-ਸ਼ਰਟ ਪਾਈ ਇੱਕ ਲੜਕਾ ਨਜ਼ਰ ਆ ਰਿਹਾ ਹੈ ਅਤੇ ਬਾਕੀ ਲੋਕ ਵੀ ਬੈਠੇ ਹਨ।
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਜਦੋਂ ਦੁਕਾਨਦਾਰ ਮੰਗਰਾਮ ਮਿੱਠਣ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਮੰਨਿਆ ਕਿ ਇਹ ਵੀਡੀਓ ਉਸ ਦੀ ਦੁਕਾਨ ਦੀ ਹੈ। ਅਸੀਂ ਆਪਣੀ ਦੁਕਾਨ ਨੂੰ ਬਹੁਤ ਸਾਫ਼ ਰੱਖਦੇ ਹਾਂ, ਪਰ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਇਹ ਕੀੜਾ ਕਿੱਥੋਂ ਆਇਆ ਹੈ। ਮੰਗਰਾਮ ਮਿੱਠਣ ਨੇ ਦੱਸਿਆ ਕਿ 3 ਅਗਸਤ ਨੂੰ ਉਕਤ ਨੌਜਵਾਨ ਆਪਣੇ ਕੁਝ ਦੋਸਤਾਂ ਨਾਲ ਦੁਕਾਨ 'ਤੇ ਆਇਆ ਅਤੇ ਸਪਰਿੰਗ ਰੋਲ ਮੰਗਵਾਏ |
ਜਦੋਂ ਉਹ ਖਾ ਰਿਹਾ ਸੀ ਤਾਂ ਇੱਕ ਕੀੜਾ ਉਸਦੇ ਸਾਹਮਣੇ ਆ ਗਿਆ। ਅਸੀਂ ਆਪਣੀ ਗਲਤੀ ਲਈ ਮੁਆਫੀ ਵੀ ਮੰਗੀ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹਾ ਕਦੇ ਨਹੀਂ ਹੋਵੇਗਾ ਪਰ ਅਗਲੇ ਹੀ ਦਿਨ ਨੌਜਵਾਨ ਨੇ ਵੀਡੀਓ ਵਾਇਰਲ ਕਰ ਦਿੱਤੀ। ਹਾਲਾਂਕਿ ਮੁਆਫੀ ਮੰਗਣ ਦੇ ਬਾਵਜੂਦ ਨੌਜਵਾਨ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜਿਸ ਕਾਰਨ ਮਾਮਲਾ ਹੋਰ ਵੀ ਗਰਮਾ ਗਿਆ।
ਫੂਡ ਸੇਫਟੀ ਅਫਸਰ ਡਾਕਟਰ ਅਮਿਤ ਚੌਹਾਨ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਦਾ ਮਾਮਲਾ ਮੇਰੇ ਧਿਆਨ ਵਿਚ ਆਇਆ ਹੈ ਕਿ ਸਪਰਿੰਗ ਰੋਲ ਪਲੇਟਾਂ ਵਿਚ ਕੀੜੇ ਪਾਏ ਗਏ ਹਨ। ਤਲੇ ਹੋਏ ਭੋਜਨ ਵਿਚ ਜੀਵਤ ਕੀੜਿਆਂ ਦੀ ਮੌਜੂਦਗੀ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ। ਫਿਰ ਵੀ ਮੈਂ ਅੱਜ ਮੌਕੇ 'ਤੇ ਜਾ ਕੇ ਮਾਮਲੇ ਦੀ ਜਾਂਚ ਕਰਾਂਗਾ। ਪੂਰੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
A Live Worm Came Out In The Spring Roll Video Viral