ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

Manipur violence - ਮਨੀਪੁਰ 'ਚ ਬੰਬ ਨਾਲ ਹੋਏ ਹਮਲੇ ਤੇ ਅੰਨ੍ਹੇਵਾਹ ਫਾਈਰਿੰਗ, 2 ਜਣਿਆਂ ਦੀ ਮੌਤ, 9 ਜ਼ਖਮੀ

Manipur violence - ਮਨੀਪੁਰ 'ਚ ਬੰਬ ਨਾਲ ਹੋਏ ਹਮਲੇ ਤੇ ਅੰਨ੍ਹੇਵਾਹ ਫ


Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਮਣੀਪੁਰ ਵਿਚ ਪਿਛਲੇ ਸਾਲ ਭੜਕੀ ਹਿੰਸਾ ਦੀ ਅੱਗ ਅਜੇ ਠੰਢੀ ਵੀ ਨਹੀਂ ਹੋਈ ਸੀ ਕਿ ਇੱਕ ਵਾਰ ਫਿਰ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਵਿਚ ਐਤਵਾਰ ਨੂੰ ਸ਼ੱਕੀ ਅੱਤਵਾਦੀਆਂ ਦੇ ਹਮਲੇ ਵਿਚ ਇਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਔਰਤ ਦੀ 8 ਸਾਲਾ ਬੇਟੀ ਅਤੇ ਇਕ ਪੁਲਿਸ ਅਧਿਕਾਰੀ ਸਮੇਤ 9 ਲੋਕ ਜ਼ਖਮੀ ਹੋ ਗਏ।


ਕਈ ਘਰ ਹੋਏ ਤਬਾਹ 


ਪੁਲਿਸ ਮੁਤਾਬਕ ਅੱਤਵਾਦੀਆਂ ਨੇ ਪਹਾੜੀ ਦੇ ਉੱਪਰਲੇ ਹਿੱਸੇ ਤੋਂ ਘਾਟੀ ਦੇ ਹੇਠਲੇ ਇਲਾਕਿਆਂ ਕੋਤਰੁਕ ਅਤੇ ਗੁਆਂਢੀ ਕਦਾਂਗਬਾਂਡ ਵਿਚ ਅੰਨ੍ਹੇਵਾਹ ਗੋਲੀਬਾਰੀ ਅਤੇ ਬੰਬ ਨਾਲ ਹਮਲੇ ਕੀਤੇ। ਪੁਲਿਸ ਨੇ ਦੱਸਿਆ ਕਿ ਇਸ ਹਮਲੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਵੱਲੋਂ ਕੀਤੀ ਗੋਲਾਬਾਰੀ ਕਾਰਨ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਨੌਂ ਜ਼ਖ਼ਮੀਆਂ ਵਿਚੋਂ ਪੰਜ ਨੂੰ ਗੋਲੀਆਂ ਲੱਗੀਆਂ ਸਨ, ਜਦੋਂ ਕਿ ਬਾਕੀਆਂ ਨੂੰ ਗੋਲੀ ਲੱਗੀ ਸੀ।

ਪਿੰਡ 'ਤੇ ਅਚਾਨਕ ਹੋਏ ਹਮਲੇ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਿਸ ਕਾਰਨ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਸਮੇਤ ਕਈ ਲੋਕ ਸੁਰੱਖਿਅਤ ਥਾਵਾਂ 'ਤੇ ਭੱਜਣ ਲਈ ਮਜਬੂਰ ਹੋ ਗਏ।


ਦੂਜੇ ਮ੍ਰਿਤਕ ਦੀ ਅਜੇ ਨਹੀਂ ਪਛਾਣ 


ਮੀਡੀਆ ਰਿਪੋਰਟਾਂ ਮੁਤਾਬਕ 9 ਜ਼ਖਮੀਆਂ 'ਚੋਂ 5 ਨੂੰ ਗੋਲੀ ਲੱਗੀ ਸੀ, ਜਦਕਿ ਬਾਕੀਆਂ ਦੀ ਬੰਬ ਧਮਾਕੇ ਕਾਰਨ ਮੌਤ ਹੋਈ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਹਮਲੇ ਵਿੱਚ ਡਰੋਨ ਬੰਬਾਂ ਦੀ ਵਰਤੋਂ ਕੀਤੀ ਗਈ।


ਮ੍ਰਿਤਕ ਔਰਤ ਦੀ ਪਛਾਣ 31 ਸਾਲਾ ਨੰਗਬਾਮ ਸੁਰਬਾਲਾ ਦੇਵੀ ਵਜੋਂ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਰੀਜਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਰਿਮਸ) ਲਿਜਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੂਜੇ ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।


ਪੇਨਿਅਲ ਵਿੱਚ ਬੀਜੇਪੀ ਦੇ ਬੁਲਾਰੇ ਟੀ ਮਾਈਕਲ ਐਲ ਹਕੀਪ ਦੇ ਘਰ ਵਿਚ ਅੱਗ ਲਗਾ ਦਿੱਤੀ ਗਈ। ਐਕਸ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਹਕੀਪ ਨੇ ਦੋਸ਼ ਲਗਾਇਆ ਹੈ ਕਿ ਇਹ ਕੁੱਕੀ ਲੋਕਾਂ ਦਾ ਕੰਮ ਹੈ।



ਉਸ ਨੇ ਦੱਸਿਆ ਕਿ ਉਸ ਦੇ ਘਰ 'ਤੇ ਇਕ ਸਾਲ 'ਚ ਤੀਜੀ ਵਾਰ ਹਮਲਾ ਹੋਇਆ ਹੈ। ਪਿਛਲੇ ਹਫ਼ਤੇ ਵੀ 30 ਤੋਂ ਵੱਧ ਹਥਿਆਰਬੰਦ ਲੋਕਾਂ ਨੇ ਕਈ ਰਾਊਂਡ ਫਾਇਰ ਕੀਤੇ ਸੀ।

Bomb Attack And Indiscriminate Firing In Manipur 2 Dead 9 Injured


Popular Posts
Just Now