Kolkata Rape Murder Case - ਸੁਪਰੀਮ ਕੋਰਟ 'ਚ ਸਟੇਟਸ ਰਿਪੋਰਟ ਕੀਤੀ ਪੇਸ਼, ਮਮਤਾ ਸਰਕਾਰ ਨੇ ਕਿਹਾ- ਹੜਤਾਲ ਕਾਰਨ 23 ਦੀ ਹੋਈ ਮੌਤ, ਅਗਲੀ ਸੁਣਵਾਈ 17 ਨੂੰ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਕੋਲਕਾਤਾ ਵਿਚ ਇਕ ਡਾਕਟਰ ਦੇ ਜਬਰ ਜਨਾਹ ਅਤੇ ਕਤਲ ਨਾਲ ਸਬੰਧਤ ਪਟੀਸ਼ਨ ਉੱਤੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮਾਮਲੇ ਦੀ ਜਾਂਚ ਸਬੰਧੀ ਸਟੇਟਸ ਰਿਪੋਰਟ ਪੇਸ਼ ਕੀਤੀ। ਬੰਗਾਲ ਸਰਕਾਰ ਨੇ ਵੀ ਅਦਾਲਤ ਨੂੰ ਸਟੇਟਸ ਰਿਪੋਰਟ ਸੌਂਪੀ ਹੈ।
ਸੁਣਵਾਈ ਦੌਰਾਨ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਪੱਛਮੀ ਬੰਗਾਲ ਸਰਕਾਰ ਨੇ ਸਟੇਟਸ ਰਿਪੋਰਟ ਦਾਇਰ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ 23 ਲੋਕਾਂ ਦੀ ਮੌਤ ਉਦੋਂ ਹੋਈ ਜਦੋਂ ਡਾਕਟਰ ਕੰਮ ਨਹੀਂ ਕਰ ਰਹੇ ਸਨ।
ਸੁਣਵਾਈ ਤੋਂ ਬਾਅਦ ਅਦਾਲਤ ਨੇ ਸੀਬੀਆਈ ਤੋਂ ਨਵੀਂ ਸਟੇਟਸ ਰਿਪੋਰਟ ਮੰਗੀ ਹੈ। ਅਦਾਲਤ ਨੇ ਜਾਂਚ ਏਜੰਸੀ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ।
Kolkata Rape Murder Case Presenting The Status Report In Supreme Court