Counterfeit currency smuggling - ਜਾਅਲੀ ਨੋਟਾਂ ਦੀ ਤਸਕਰੀ ਦਾ ਪਰਦਾਫਾਸ਼, ਮਾਸਟਰ ਮਾਈਂਡ ਸਮੇਤ 10 ਗਿ੍ਫਤਾਰ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਯੂਪੀ ਦੇ ਕੁਸ਼ੀਨਗਰ ਵਿਚ ਨਕਲੀ ਨੋਟਾਂ ਦੇ ਇਕ ਵੱਡੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਸਮਾਜਵਾਦੀ ਪਾਰਟੀ ਦੀ ਲੋਹੀਆ ਵਾਹਿਨੀ ਦੇ ਰਾਸ਼ਟਰੀ ਸਕੱਤਰ ਮੁਹੰਮਦ ਰਫੀਕ ਖਾਨ ਉਰਫ ਬਬਲੂ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਦੋਸ਼ੀ ਰਫੀਕ ਖਾਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਹੱਥ ਮਿਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਰਫੀਕ ਖਾਨ ਨੂੰ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਮਾਸਟਰ ਮਾਈਂਡ ਦੱਸਿਆ ਜਾਂਦਾ ਹੈ।
ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸ ਨੇ ਨੇਪਾਲ, ਯੂਪੀ ਅਤੇ ਬਿਹਾਰ ਦੇ ਸਰਹੱਦੀ ਇਲਾਕਿਆਂ ਵਿੱਚ ਜਾਅਲੀ ਨੋਟਾਂ ਦਾ ਨੈੱਟਵਰਕ ਕਾਇਮ ਕੀਤਾ ਹੋਇਆ ਸੀ। ਗ੍ਰਿਫਤਾਰ ਕੀਤੇ ਗਏ ਹੋਰ ਦੋਸ਼ੀਆਂ 'ਚ ਨੌਸ਼ਾਦ ਖਾਨ ਸਮਾਜਵਾਦੀ ਪਾਰਟੀ ਦੇ ਸੱਭਿਆਚਾਰਕ ਸੈੱਲ ਦਾ ਉਪ ਪ੍ਰਧਾਨ ਦੱਸਿਆ ਜਾਂਦਾ ਹੈ। ਪੁਲਿਸ ਨੇ 5.62 ਲੱਖ ਰੁਪਏ ਦੇ ਨਕਲੀ ਨੋਟ, 1.10 ਲੱਖ ਰੁਪਏ ਦੇ ਅਸਲੀ ਨੋਟ, ਤਿੰਨ ਹਜ਼ਾਰ ਨੇਪਾਲੀ ਕਰੰਸੀ, 10 ਦੇਸੀ ਪਿਸਤੌਲ, 4 ਟਵਿਨ ਬੰਬ, 2 ਨੇਪਾਲੀ ਸਿਮ ਅਤੇ 26 ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਹਨ।
Counterfeit Notes Smuggling Busted 10 Arrested Including Mastermind