ਨਸ਼ਾ ਵਿਰੋਧੀ ਕਾਰਕੁਨ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਭਾਜਪਾ ਦੀ ਸੂਬਾਈ ਕਾਰਜਕਾਰੀ ਕਮੇਟੀ ਨੇ ਸੰਗਰੂਰ ਵਿੱਚ ਸੰਗਠਨਾਤਮਕ ਅਤੇ ਭਵਿੱਖ ਦੀ ਰਣਨੀਤੀ ਬਣਾਈ ਸਾਬਕਾ ਮੰਤਰੀ ਸੰਜੀਵ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਨਿਯਮਿਤ ਜ਼ਮਾਨਤ ਯਾਚਿਕਾ ਖਾਰਜ ਕੀਤੀ ਗਿੱਲ ਰੋਡ ₹10 ਕਰੋੜੀ ਸੀਮੈਂਟ ਸੜਕ ਘੋਟਾਲੇ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਪੰਜਾਬ ਵਿੱਚ ਸਟੇਸ਼ਨ 'ਤੇ ਡਿਰੇਲ ਹੋਈ ਟਰੇਨ ਪਰਵਿੰਦਰ ਝੋਟਾ ਕਤਲ: ਅਮਿਤ ਸ਼ਾਹ ਦਾ ਮੁੱਖ ਮੰਤਰੀ ਭਗਵੰਤ ਮਾਨ 'ਤੇ ਹਮਲਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-10-2026 05:15 AM ਅਕਾਲ ਤਖ਼ਤ ਨੇ ਆਪ ਵਿਧਾਇਕ ਗਿਆਸਪੁਰਾ ਨੂੰ 'ਤਨਖਾਹੀਆ' ਐਲਾਨਿਆ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਿਓ-ਪੁੱਤ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

Pune Helicopter Crash- ਪੁਣੇ 'ਚ ਵਾਪਰਿਆ ਵੱਡਾ ਹਾਦਸਾ, ਹੈਲੀਕਾਪਟਰ ਕਰੈਸ਼, 3 ਲੋਕਾਂ ਦੀ ਮੌਤ

Pune Helicopter Crash- ਪੁਣੇ 'ਚ ਵਾਪਰਿਆ ਵੱਡਾ ਹਾਦਸਾ, ਹੈਲੀਕਾਪਟਰ


Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਮਹਾਰਾਸ਼ਟਰ ਦੇ ਪੁਣੇ ਤੋਂ ਹੈਲੀਕਾਪਟਰ ਕਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬਾਵਧਨ ਨੇੜੇ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਪਾਇਲਟ ਅਤੇ ਇਕ ਇੰਜੀਨੀਅਰ ਸ਼ਾਮਲ ਹੈ।


 ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ। ਪਿੰਪਰੀ ਚਿੰਚਵਾੜ ਪੁਲਿਸ ਅਧਿਕਾਰੀ ਅਨੁਸਾਰ ਹੈਲੀਕਾਪਟਰ ਸਵੇਰੇ 6:30 ਤੋਂ 7 ਵਜੇ ਦੇ ਵਿਚਕਾਰ ਪਹਾੜੀ ਖੇਤਰ ਵਿੱਚ ਹਾਦਸਾਗ੍ਰਸਤ ਹੋਇਆ। ਹੈਲੀਕਾਪਟਰ ਵਿਚ ਤਿੰਨ ਲੋਕ ਸਵਾਰ ਸਨ। ਜਾਣਕਾਰੀ ਮੁਤਾਬਕ ਕਰੈਸ਼ ਹੋਣ ਤੋਂ ਬਾਅਦ ਹੈਲੀਕਾਪਟਰ 'ਚ ਅੱਗ ਲੱਗ ਗਈ। ਇਸ ਕਾਰਨ ਤਿੰਨੋਂ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹੈਲੀਕਾਪਟਰ ਸਰਕਾਰੀ ਸੀ ਜਾਂ ਨਿੱਜੀ। ਪਿੰਪਰੀ ਚਿੰਚਵਾੜ ਪੁਲਿਸ, ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮ ਮੌਕੇ 'ਤੇ ਪਹੁੰਚ ਗਈ ਹੈ।


 40 ਦਿਨਾਂ 'ਚ ਇਹ ਦੂਜੀ ਘਟਨਾ 


ਪੁਣੇ ਵਿੱਚ 40 ਦਿਨਾਂ ਵਿੱਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 24 ਅਗਸਤ ਨੂੰ ਪੁਣੇ ਦੇ ਪੋਡ ਇਲਾਕੇ 'ਚ ਇਕ ਹੈਲੀਕਾਪਟਰ ਕਰੈਸ਼ ਹੋ ਗਿਆ ਸੀ। ਇਹ ਹੈਲੀਕਾਪਟਰ ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਸੀ। ਇਸ ਵਿੱਚ ਇੱਕ ਪਾਇਲਟ ਅਤੇ ਤਿੰਨ ਯਾਤਰੀ ਸਵਾਰ ਸਨ। ਇਸ ਹਾਦਸੇ 'ਚ ਪਾਇਲਟ ਜ਼ਖਮੀ ਹੋ ਗਿਆ। ਬਾਕੀ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਏ।

Major Accident Happened In Pune Helicopter Crash 3 People Died


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now