ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

Medicine- ਹਿਮਾਚਲ 'ਚ ਬਣੀਆਂ 23 ਦਵਾਈਆਂ ਦੇ Samples failed, ਕੰਪਨੀਆਂ 'ਤੇ ਸਖਤ ਕਾਰਵਾਈ ਦੀ ਤਿਆਰੀ

-Samples-Of-23-Medicines-Manufac


Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ 'ਚ ਬਣੀਆਂ ਹਾਰਟ ਅਟੈਕ, ਬਲੱਡ ਸ਼ੂਗਰ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਸਮੇਤ ਕੁੱਲ 23 ਦਵਾਈਆਂ ਮਿਆਰਾਂ 'ਤੇ ਖਰਾ ਨਹੀਂ ਉਤਰਦੀਆਂ ਪਾਈਆਂ ਗਈਆਂ ਹਨ। ਜਦੋਂ ਕਿ ਦੇਸ਼ ਭਰ ਵਿਚ ਕੁੱਲ 67 ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ।


ਦਵਾਈਆਂ ਬਣਾਉਣ ਦੇ ਲਾਇਸੈਂਸ ਰੱਦ 


ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਅਤੇ ਸਟੇਟ ਡਰੱਗ ਕੰਟਰੋਲਰ ਵੱਲੋਂ ਦਵਾਈਆਂ ਦੇ ਸੈਂਪਲ ਲਏ ਗਏ ਸੀ। ਸੀਡੀਐੱਸਸੀਓ ਦੇ 49 ਸੈਂਪਲਾਂ ਵਿੱਚੋਂ 20 ਅਤੇ ਡਰੱਗ ਕੰਟਰੋਲਰ ਦੀਆਂ 18 ਦਵਾਈਆਂ ਵਿਚੋਂ 3 ਨਮੂਨੇ ਫੇਲ੍ਹ ਹੋਏ ਹਨ। 23 ਵਿਚੋਂ 12 ਸੋਲਨ, 10 ਸਿਰਮੌਰ ਅਤੇ ਇਕ ਦਵਾਈ ਕਾਂਗੜਾ ਜ਼ਿਲ੍ਹੇ ਦੇ ਉਦਯੋਗ ਵਿਚ ਬਣੀਆਂ ਹਨ। ਸਤੰਬਰ ਦੇ ਡਰੱਗ ਅਲਰਟ ਵਿਚ ਦਵਾਈਆਂ ਦੇ ਸੈਂਪਲ ਫੇਲ੍ਹ ਹੋਣ ਦਾ ਖੁਲਾਸਾ ਹੋਇਆ ਹੈ, ਸਟੇਟ ਡਰੱਗ ਕੰਟਰੋਲਰ ਮਨੀਸ਼ ਕਪੂਰ ਨੇ ਕਿਹਾ ਕਿ ਜਿਨ੍ਹਾਂ ਕੰਪਨੀਆਂ ਦੀਆਂ ਦਵਾਈਆਂ ਦੇ ਨਮੂਨੇ ਫੇਲ੍ਹ ਹੋਏ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਦਵਾਈਆਂ ਬਣਾਉਣ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਬਾਜ਼ਾਰ ਤੋਂ ਸਟਾਕ ਵਾਪਸ ਮੰਗਵਾਉਣ ਲਈ ਕਿਹਾ।


ਇਨ੍ਹਾਂ ਦਵਾਈਆਂ ਦੇ ਸੈਂਪਲ ਫੇਲ੍ਹ 


 ਕਾਲਾਅੰਬ ਸਥਿਤ ਪੁਸ਼ਕਰ ਫਾਰਮਾ ਕੰਪਨੀ ਵਿਚ ਜਣੇਪੇ ਦੇ ਇਲਾਜ ਵਿਚ ਵਰਤੀ ਜਾਂਦੀ ਆਕਸੀਟੌਸੀਨ ਤੇ ਬੱਦੀ ਦੇ ਮਲਕੂ ਮਾਜਰਾ ਦੀ ਮਾਰਟਿਨ ਐਂਡ ਬਰਾਊਨ ਕੰਪਨੀ ਵੱਲੋਂ ਤਿਆਰ ਹਾਰਟ ਅਟੈਕ ਲਈ ਕੈਲਸ਼ੀਅਮ ਗਲੂਕੋਨੇਟ ਦਵਾਈ ਮਿਆਰਾਂ ’ਤੇ ਖਰਾ ਨਹੀਂ ਉਤਰਦੀ ਪਾਈ ਗਈ ਹੈ। ਜੀ ਲੈਬਾਰਟਰੀ ਕੰਪਨੀ ਪਾਉਂਟਾ ਵਿਚ ਬਣੀ ਨਮੂਨੀਆ ਲਈ ਸੇਫਟਰੀਐਕਸੋਨ, ਇਨਫੈਕਸ਼ਨ ਲਈ ਜੈਂਟਾਮਾਈਸਿਨ, ਬਲੱਡ ਸ਼ੂਗਰ ਲਈ ਜੈਨਰੀਕਾਰਟ, ਝਾਰਮਾਜਰੀ ਦੀ ਇਨੋਵੋ ਕੈਪਟੇਪ ਕੰਪਨੀ ਦੀ ਦਰਦ ਨਿਵਾਰਕ ਦਵਾਈ ਨਿਮਸੁਲਾਇਡ, ਸੈਲੀਬ੍ਰਿਟੀ ਬਾਇਓਟੈਕ ਕੰਪਨੀ ਦੀ ਸਿਪ੍ਰੋਵਿਨ, ਏਰੀਸੋ ਫਾਰਮਾਸਿਊਟੀਕਲ ਦੀ ਮੋਟੋਸੇਪ ਦਵਾਈ, ਕਾਲਾਅੰਬ ਦੀ ਨਿਤਿਨ ਲਾਈਫ ਸਾਇੰਸ ਦੀ ਉਲਟੀ ਦੀ ਦਵਾਈ ਪ੍ਰੋਮੇਧਾਜਿਨ, ਕਾਂਗੜਾ ਦੇ ਨੂਰਪੁਰ ਸਥਿਤ ਕਵਾਲਿਟੀ ਫਾਰਮਾਸਿਊਟੀਕਲਜ਼ ਦੀ ਕੈਂਸਰ ਦਵਾਈ ਇਫੋਸਫੈਮਾਈਡ, ਕਾਲਾਅੰਬ ਦੀ ਡਿਜੀਟਲ ਵਿਜ਼ਨ ਕੰਪਨੀ ਦੀ ਸਿਗਰਟਨੋਸ਼ੀ ਦੀ ਲਤ ਨੂੰ ਠੀਕ ਕਰਨ ਲਈ ਦਵਾਈ ਬੁਪਰੋਨ ਐਸਆਰਕ, ਬੱਦੀ ਦੇ ਕਿਸ਼ਨਪੁਰਾ ਸਥਿਤ ਐਂਜ ਲਾਈਨ ਸਾਇੰਸ ਦੀ ਘ੍ਟ ਸੇਫੋਪੇਰਾਜੋਨ, ਸਾਈਸਰੋਜ ਰੈਮਡੀਜ ਕੰਪਨੀ ਦੀ ਵਿਟਾਮਿਨ ਬੀ ਦੀ ਨਿਊਰੋਪਾਈਨ, ਸੋਲਨ ਸਥਿਤ ਜੇਐਮ ਲੈਬ ਦੀ ਬਲੱਡ ਪ੍ਰੈਸ਼ਰ ਦੀ ਟੋਰਸੇਮੀ, ਬੱਦੀ ਸਥਿਤ ਕਲਾਸਟਾ ਫਾਰਮਾਸਿਊਟੀਕਲ ਕੰਪਨੀ ਦੀ ਨਿਊਰੋਕੇਮ, ਵੇਦਸਿਆ ਫਾਰਮਾਸਿਊਟੀਕਲ ਕੰਪਨੀ ਦੀ ਇੰਡਕਲੇਵ ਅਤੇ ਬੱਦੀ ਦੀ ਟ੍ਰੀਵਿਜ਼ਨ ਹੈਲਥ ਕੇਅਰ ਕੰਪਨੀ ਦੀ ਸਟੇ ਹੈਪੀ ਟ੍ਰਾਈਪਸਿਨ ਵੀ ਫੇਲ੍ਹ ਹੋ ਗਈ ਹੈ।

Samples Of 23 Medicines Manufactured In Himachal Failed


Popular Posts
Just Now