ਫਲੈਟ 'ਚ ਗਾਂਜਾ ਦੀ ਖੇਤੀ ਕਰ ਕੇ 100 ਦਿਨਾਂ 'ਚ ਕਮਾਏ 12 ਲੱਖ, ਵਿਦੇਸ਼ ਤੋਂ ਮੰਗਵਾਉਂਦਾ ਸੀ ਬੀਜ, ਜਾਣੋ ਕੀ ਹੈ ਪੂਰਾ ਮਾਮਲਾ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਦੇਸ਼ ਦੇ ਜ਼ਿਆਦਾਤਰ ਨੌਜਵਾਨ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਨੌਜਵਾਨ ਅਕਸਰ ਨੌਕਰੀਆਂ ਦੀ ਭਾਲ ਵਿਚ ਰੁੱਝੇ ਰਹਿੰਦੇ ਹਨ। ਦਿਨ ਰਾਤ ਮੋਬਾਈਲ ਦੀ ਵਰਤੋਂ ਕਰਦੇ ਰਹਿੰਦੇ ਹਨ। ਯੂਪੀ ਦੇ ਗ੍ਰੇਟਰ ਨੋਇਡਾ ਵਿਚ ਰਹਿਣ ਵਾਲਾ ਰਾਹੁਲ ਵੀ ਦਿਨ-ਰਾਤ ਵੈਬਸੀਰੀਜ਼ ਦੇਖਦਾ ਰਹਿੰਦਾ ਸੀ। ਅਜਿਹੇ 'ਚ ਉਸ ਦੇ ਮਨ 'ਚ ਆਪਣੇ ਫਲੈਟ 'ਚ ਗਾਂਜੇ ਦੀ ਖੇਤੀ ਕਰਨ ਦਾ ਖਿਆਲ ਆਇਆ। ਜਿਸ ਨੇ ਉਸ ਨੂੰ ਲੱਖਪਤੀ ਬਣਾ ਦਿੱਤਾ ਪਰ ਹੁਣ ਉਹ ਜੇਲ੍ਹ ਦੀ ਹਵਾ ਖਾਹ ਰਿਹਾ ਹੈ। ਜਿਸ ਸਬੰਧੀ ਪੁਲਿਸ ਨੇ ਖੁਲਾਸਾ ਕੀਤਾ ਹੈ।
ਘਰ 'ਚ ਕੀਤੀ ਗਾਂਜੇ ਦੀ ਖੇਤੀ
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਨੇ ਆਪਣੇ ਘਰ 'ਚ ਗਾਂਜੇ ਦੀ ਖੇਤੀ ਕੀਤੀ ਅਤੇ ਇਸ ਤੋਂ ਕਰੀਬ 50 ਲੱਖ ਰੁਪਏ ਕਮਾਏ। ਇੱਕ ਬੂਟੇ ਨੂੰ ਉਗਾਉਣ ਵਿਚ 100 ਦਿਨ ਲੱਗਦੇ ਸੀ, ਜਿਸਦੀ ਕੀਮਤ ਸਿਰਫ 6,000 ਰੁਪਏ ਸੀ ਅਤੇ ਫਿਰ ਇਸ ਨੂੰ 50,000 ਰੁਪਏ ਵਿਚ ਬਾਜ਼ਾਰਾਂ ਵਿਚ ਵੇਚ ਦਿੱਤਾ ਜਾਂਦਾ ਹੈ।
2 ਕਿਲੋ ਤੋਂ ਵੱਧ ਗਾਂਜਾ ਬਰਾਮਦ
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਉੱਤਰ ਪ੍ਰਦੇਸ਼ ਦੇ ਮੇਰਠ ਦੇ ਦਾਰੌਲਾ ਦਾ ਰਹਿਣ ਵਾਲਾ ਹੈ। ਰਾਹੁਲ ਪਿਛਲੇ ਚਾਰ ਮਹੀਨਿਆਂ ਤੋਂ ਇਸ ਦੀ ਖੇਤੀ ਕਰ ਰਿਹਾ ਸੀ। ਉਸਨੇ ਸਿਰਫ ਚਾਰ ਮਹੀਨਿਆਂ ਵਿਚ 50 ਤੋਂ ਵੱਧ ਬੂਟੇ ਉਗਾਏ। ਉਸ ਦੇ ਫਲੈਟ ਤੋਂ 2 ਕਿਲੋ ਤੋਂ ਵੱਧ ਗਾਂਜਾ ਅਤੇ 163.4 ਗ੍ਰਾਮ ਓਸ਼ੀਅਨ ਗਾਂਜਾ ਯਾਨੀ ਪ੍ਰੀਮੀਅਮ ਗਾਂਜਾ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ ਉਸ ਦੇ ਫਲੈਟ ਵਿੱਚੋਂ ਬੀਜ ਸਮੇਤ ਖੇਤੀ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸੂਰਜ ਦੀ ਰੌਸ਼ਨੀ ਲਈ ਲਾਈਟਾਂ ਵੀ ਆਨਲਾਈਨ ਮੰਗਵਾਈਆਂ ਗਈਆਂ ਸੀ।
ਕਰੀਬ 12 ਲੱਖ ਰੁਪਏ ਕਮਾ ਚੁੱਕਾ ਸੀ ਮੁਲਜ਼ਮ
ਦੱਸਣਯੋਗ ਹੈ ਕਿ ਹੁਣ ਤੱਕ ਮੁਲਜ਼ਮ ਇਸ ਧੰਦੇ ਤੋਂ ਕਰੀਬ 12 ਲੱਖ ਰੁਪਏ ਕਮਾ ਚੁੱਕ ਸੀ। ਉਸ ਨੇ 10 ਤੋਂ 20 ਬੂਟੇ ਵੇਚੇ ਸੀ। ਇਸ ਤੋਂ ਬਾਅਦ ਉਸ ਨੂੰ ਕਰੀਬ 80 ਬੂਟਿਆਂ ਦਾ ਆਰਡਰ ਮਿਲਿਆ, ਜਿਸ ਦੀ ਕੀਮਤ 48 ਲੱਖ ਰੁਪਏ ਹੁੰਦੀ। ਉਹ ਇਨ੍ਹਾਂ ਗਾਂਜਾ ਦੇ ਬੂਟਿਆਂ ਨੂੰ ਡਾਰਕ ਵੈੱਬ ਰਾਹੀਂ ਹੀ ਆਪਣੇ ਗਾਹਕਾਂ ਨੂੰ ਸਪਲਾਈ ਕਰਦਾ ਸੀ। ਉਸਨੇ ਇੱਕ ਵਿਦੇਸ਼ੀ ਆਨਲਾਈਨ ਵੈਬਸਾਈਟ ਤੋਂ ਗਾਂਜਾ ਦੇ ਬੀਜ ਦਾ ਆਰਡਰ ਕੀਤਾ ਸੀ।
60 ਤੋਂ 80 ਹਜ਼ਾਰ ਦਾ ਹੁੰਦਾ ਸੀ ਲਾਭ
ਜਦੋਂ ਪੁਲਿਸ ਨੇ ਫੜੇ ਗਏ ਦੋਸ਼ੀ ਰਾਹੁਲ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਇੱਕ ਗਾਂਜਾ ਦੀ ਕਾਸ਼ਤ ਕਰਨ 'ਤੇ ਲਗਭਗ 6-7 ਹਜ਼ਾਰ ਰੁਪਏ ਖਰਚ ਆਉਂਦੇ ਹਨ ਪਰ ਇਸ ਤੋਂ 30 ਤੋਂ 40 ਗ੍ਰਾਮ ਓਜੀ ਤਿਆਰ ਹੁੰਦੀ ਹੈ, ਜਿਸ ਦੀ ਬਾਜ਼ਾਰ ਵਿਚ ਕੀਮਤ 60 ਤੋਂ 80 ਹਜ਼ਾਰ ਰੁਪਏ ਤੱਕ ਹੁੰਦੀ ਹੈ। ਭਾਵ ਇਕ ਬੂਟਾ ਉਗਾਉਣ 'ਤੇ 7 ਹਜ਼ਾਰ ਰੁਪਏ ਦੀ ਲਾਗਤ ਆਉਂਦੀ ਹੈ। ਸਮੱਗਲਰ 60 ਤੋਂ 80 ਹਜ਼ਾਰ ਰੁਪਏ ਦਾ ਮੁਨਾਫਾ ਕਮਾਉਂਦਾ ਹੈ।
ਆਨਲਾਈਨ ਸਿੱਖੀ ਗਾਂਜੇ ਦੀ ਖੇਤੀ
ਮੁਲਜ਼ਮ ਰਾਹੁਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਗਾਂਜੇ ਦੀ ਖੇਤੀ ਆਨਲਾਈਨ ਸਿੱਖੀ ਸੀ। ਵੈੱਬ ਸੀਰੀਜ਼ ਦੇਖਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਫਲੈਟ ਨੂੰ ਨਰਸਰੀ 'ਚ ਬਦਲ ਲਿਆ। ਇਸ ਤੋਂ ਬਾਅਦ ਉਸ ਨੇ ਡਾਰਕ ਵੈੱਬ ਰਾਹੀਂ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਬੂਟੇ ਦੀ ਕਾਸ਼ਤ ’ਤੇ ਛੇ ਤੋਂ ਸੱਤ ਹਜ਼ਾਰ ਰੁਪਏ ਖਰਚ ਆਉਂਦੇ ਹਨ। ਪਰ ਮੰਡੀ ਵਿਚ ਵੇਚ ਕੇ 80 ਹਜ਼ਾਰ ਰੁਪਏ ਕਮਾ ਲੈਂਦੇ ਹਨ। ਹੁਣ ਤੱਕ ਉਹ ਵੀਹ ਬੂਟੇ ਵੇਚ ਕੇ ਬਾਰਾਂ ਲੱਖ ਕਮਾ ਚੁੱਕਾ ਸੀ।
He Earned 12 Lakhs In 100 Days By Cultivating Ganja In A Flat