Cyber fraud- ਰਿਟਾਇਰਡ ਇੰਜੀਨੀਅਰ ਨਾਲ 'ਡਿਜੀਟਲ ਗ੍ਰਿਫਤਾਰੀ' ਰਾਹੀਂ 10 ਕਰੋੜ ਦੀ ਠੱਗੀ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਦਿੱਲੀ ਦੇ ਰੋਹਿਣੀ ਇਲਾਕੇ ਵਿਚ ਇਕ ਸੇਵਾਮੁਕਤ ਇੰਜੀਨੀਅਰ ਨੂੰ ਅੱਠ ਘੰਟੇ ਤੱਕ 'ਡਿਜੀਟਲ ਗ੍ਰਿਫਤਾਰੀ' ਰਾਹੀਂ 10 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕੀਤੀ ਗਈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 'ਡਿਜੀਟਲ ਗ੍ਰਿਫਤਾਰੀ' (ਪੈਸੇ ਦੀ ਵਸੂਲੀ ਲਈ ਆਨਲਾਈਨ ਡਰਾਉਣ-ਧਮਕੀ ਦੇਣਾ) ਦਾ ਸ਼ਿਕਾਰ ਰੋਹਿਣੀ ਦੇ ਸੈਕਟਰ 10 ਵਿਚ ਆਪਣੀ ਪਤਨੀ ਨਾਲ ਰਹਿੰਦਾ ਹੈ। ਉਸ ਦੀ ਸ਼ਿਕਾਇਤ 'ਤੇ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਐੱਫ.ਆਈ.ਆਰ. ਦਰਜ ਕੀਤੀ ਹੈ।
ਪੁਲਿਸ ਨੂੰ 60 ਲੱਖ ਰੁਪਏ 'ਫ੍ਰੀਜ਼' ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਸ਼ੱਕ ਹੈ ਕਿ ਇਹ ਧੋਖਾਧੜੀ ਵਿਦੇਸ਼ਾਂ ਤੋਂ ਕਾਲ ਕਰਨ ਵਾਲਿਆਂ ਦੁਆਰਾ ਕੀਤੀ ਗਈ ਸੀ, ਪਰ ਭਾਰਤ ਵਿੱਚ ਉਨ੍ਹਾਂ ਦੇ ਸਾਥੀਆਂ ਨੇ ਟੀਚਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ।
Cyber fraud 10 Crore Fraud Through digital Arrest Of Retired Engineer