ਜੇਕਰ ਅਡਾਨੀ-ਮੋਦੀ ਇਕ ਹਨ ਤਾਂ ਸੁਰੱਖਿਅਤ ਹਨ - ਰਾਹੁਲ ਗਾਂਧੀ, ਗੌਤਮ ਅਡਾਨੀ 'ਤੇ ਅਮਰੀਕਾ 'ਚ ਲੱਗੇ ਦੋਸ਼ਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਾਰੋਬਾਰੀ ਗੌਤਮ ਅਡਾਨੀ 'ਤੇ ਅਮਰੀਕਾ 'ਚ ਲੱਗੇ ਦੋਸ਼ਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਗੌਤਮ ਅਡਾਨੀ ਦਾ ਮੁੱਦਾ ਸੰਸਦ 'ਚ ਵੀ ਉਠਾਵਾਂਗੇ।
ਇਸ ਵਾਰ ਅਸੀਂ ਦੋਸ਼ ਨਹੀਂ ਲਗਾਏ ਹਨ ਪਰ ਇਹ ਮੁੱਦਾ ਅਮਰੀਕਾ ਵਿਚ ਉਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਗੌਤਮ ਅਡਾਨੀ ਅਤੇ ਮੋਦੀ ਇੱਕ ਹਨ ਤਾਂ ਸੁਰੱਖਿਅਤ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਗੌਤਮ ਅਡਾਨੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ।
ਮੈਨੂੰ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ 'ਤੇ ਇਤਰਾਜ਼ ਹੈ। ਅਡਾਨੀ 'ਤੇ ਅਮਰੀਕਾ, ਆਸਟ੍ਰੇਲੀਆ, ਬੰਗਲਾਦੇਸ਼ ਅਤੇ ਕੀਨੀਆ ਸਮੇਤ ਕਈ ਦੇਸ਼ਾਂ 'ਚ ਅਜਿਹਾ ਕੰਮ ਕਰਨ ਦਾ ਦੋਸ਼ ਹੈ।
If Adani And Modi Are One Then They Are Safe Rahul Gandhi