Mumbai 'ਚ ਬੇਕਾਬੂ Bus ਦਾ ਕਹਿਰ, 40 ਵਾਹਨਾਂ ਨੂੰ ਮਾਰੀ ਟੱਕਰ, 7 ਦੀ ਮੌਤ, 25 ਜ਼ਖਮੀ, ਪਹਿਲੀ ਵਾਰ ਬੱਸ ਚਲਾ ਰਿਹਾ ਸੀ ਡਰਾਈਵਰ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਸੋਮਵਾਰ ਰਾਤ ਨੂੰ ਇਕ ਦਰਦਨਾਕ ਬੱਸ ਹਾਦਸਾ ਵਾਪਰ ਗਿਆ। ਮੁੰਬਈ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਕੁਰਲਾ 'ਚ ਇਕ ਸਰਕਾਰੀ ਬੱਸ ਤੇਜ਼ ਰਫਤਾਰ ਨਾਲ ਦਾਖਲ ਹੋ ਗਈ। ਇਸ ਦੌਰਾਨ ਤੇਜ਼ ਰਫਤਾਰ ਬੱਸ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਆਖਰਕਾਰ, ਬੱਸ ਇੱਕ ਇਮਾਰਤ ਨਾਲ ਟਕਰਾ ਕੇ ਰੁਕ ਗਈ। ਪਰ ਇਮਾਰਤ ਦੀ ਕੰਧ ਢਹਿ ਗਈ। ਇਸ ਦੌਰਾਨ ਬੱਸ ਨੇ 100 ਮੀਟਰ ਦੇ ਘੇਰੇ ਵਿਚ 40 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ 'ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 35 ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਡਰਾਈਵਰ ਸੰਜੇ ਮੋਰੇ ਸੋਮਵਾਰ ਨੂੰ ਪਹਿਲੀ ਵਾਰ ਬੱਸ ਚਲਾ ਰਿਹਾ ਸੀ। ਉਹ 1 ਦਸੰਬਰ ਨੂੰ ਹੀ ਬੈਸਟ ਵਿੱਚ ਕੰਟਰੈਕਟ ਡਰਾਈਵਰ ਵਜੋਂ ਭਰਤੀ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ ਨੂੰ ਦਬਾਇਆ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਸ ਹਾਦਸੇ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਹਾਦਸੇ ਤੋਂ ਬਾਅਦ ਇਲਾਕੇ 'ਚ ਭਗਦੜ ਮੱਚ ਗਈ। ਸਥਾਨਕ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਦੇਖੇ ਗਏ। ਇਹ ਘਟਨਾ ਸੋਮਵਾਰ ਰਾਤ 9:50 ਵਜੇ ਵਾਪਰੀ। ਇਹ ਬੈਸਟ ਦੀ ਇਲੈਕਟ੍ਰਿਕ ਬੱਸ ਸੀ ਜੋ ਕੁਰਲਾ ਸਟੇਸ਼ਨ ਤੋਂ ਅੰਧੇਰੀ ਵੱਲ ਜਾ ਰਹੀ ਸੀ। ਬੱਸ ਭੀੜ ਵਾਲੇ ਇਲਾਕੇ ਵਿਚ 100 ਮੀਟਰ ਤੱਕ ਲੋਕਾਂ ਅਤੇ ਹੋਰ ਵਾਹਨਾਂ ਨੂੰ ਟੱਕਰ ਮਾਰਦੀ ਰਹੀ। ਇਸ ਕਾਰਨ ਕਈ ਲੋਕ ਜ਼ਖਮੀ ਹੋ ਕੇ ਸੜਕ 'ਤੇ ਡਿੱਗ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਪੁਲਿਸ ਮੁਤਾਬਕ ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। 25 ਤੋਂ ਵੱਧ ਲੋਕ ਜ਼ਖਮੀ ਹਨ। ਜ਼ਖਮੀਆਂ ਨੂੰ ਨਿੱਜੀ ਵਾਹਨਾਂ ਦੇ ਨਾਲ-ਨਾਲ 108 ਐਂਬੂਲੈਂਸ ਰਾਹੀਂ ਨੇੜਲੇ ਕੁਰਲਾ ਭਾਭਾ ਹਸਪਤਾਲ ਭੇਜਿਆ ਗਿਆ।
ਜਾਣਕਾਰੀ ਦਿੰਦਿਆਂ ਡੀਸੀਪੀ ਜ਼ੋਨ 5 ਗਣੇਸ਼ ਗਾਵੜੇ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਬੱਸ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ ਹੈ। ਇਸ ਸਬੰਧੀ ਕੇਸ ਦਰਜ ਕਰਨ ਦੀ ਕਾਰਵਾਈ ਜਾਰੀ ਹੈ। ਬੱਸ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਡੀਸੀਪੀ ਗਾਵੜੇ ਨੇ ਡਰਾਈਵਰ ਦੇ ਸ਼ਰਾਬੀ ਹੋਣ ਬਾਰੇ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਘਟਨਾ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਜਾਂਚ ਜਾਰੀ ਹੈ।
Out Of Control Bus Rampages In Mumbai Hits 40 Vehicles 7 Dead 25 Injured