Ayodhya Mahakumbh 2025 - ਮਹਾਕੁੰਭ 2025 'ਚ ਰਾਮ ਦੀ ਨਗਰੀ ਅਯੁੱਧਿਆ 'ਚ ਆਉਣਗੇ 3 ਕਰੋੜ ਸ਼ਰਧਾਲੂ, ਕਰਨਗੇ ਰਾਮਲਲਾ ਦੇ ਦਰਸ਼ਨ, ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਅਗਲੇ ਸਾਲ ਜਨਵਰੀ ਅਤੇ ਫਰਵਰੀ (2025) ਵਿਚ ਰਾਮ ਦੀ ਨਗਰੀ ਅਯੁੱਧਿਆ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਣਗੇ। ਇਸ ਦੀਆਂ ਤਿਆਰੀਆਂ ਅਯੁੱਧਿਆ ਵਿਚ ਸ਼ੁਰੂ ਹੋ ਗਈਆਂ ਹਨ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪ੍ਰਯਾਗਰਾਜ ਮਹਾਕੁੰਭ 2025 'ਚ ਆਉਣ ਵਾਲੇ ਬਹੁਤ ਸਾਰੇ ਲੋਕ ਰਾਮ ਲਲਾ ਦਾ ਆਸ਼ੀਰਵਾਦ ਲੈਣ ਅਤੇ ਦਰਸ਼ਨ ਕਰਨ ਲਈ ਆਉਣਗੇ। ਅਯੁੱਧਿਆ ਨਗਰ ਨਿਗਮ ਮੁਤਾਬਕ 13 ਜਨਵਰੀ ਤੋਂ 12 ਫਰਵਰੀ ਤੱਕ ਕਰੀਬ 2.5 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਰਿਪੋਰਟ ਮੁਤਾਬਕ ਪ੍ਰਯਾਗਰਾਜ ਮਹਾਕੁੰਭ 'ਚ ਆਉਣ ਵਾਲੇ ਸ਼ਰਧਾਲੂਆਂ ਦੇ ਕਰੀਬ 10 ਫੀਸਦੀ ਭਗਤ ਭਗਵਾਨ ਰਾਮ ਦੇ ਦਰਸ਼ਨਾਂ ਲਈ ਅਯੁੱਧਿਆ ਆਉਣਗੇ।
ਲਗਭਗ ਦੋ ਲੱਖ ਲੋਕ ਹਰ ਰੋਜ਼ ਆ ਰਹੇ ਹਨ ਅਯੁੱਧਿਆ
ਮੇਅਰ ਗਿਰੀਸ਼ਪਤੀ ਤ੍ਰਿਪਾਠੀ ਨੇ ਅਯੁੱਧਿਆ ਆਉਣ ਵਾਲੇ ਸ਼ਰਧਾਲੂਆਂ ਲਈ ਚੱਲ ਰਹੀਆਂ ਤਿਆਰੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਯਾਗਰਾਜ ਮਹਾਕੁੰਭ 'ਚ 25 ਕਰੋੜ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ 'ਚੋਂ ਕਰੀਬ 2.5 ਕਰੋੜ ਤੋਂ 3 ਕਰੋੜ ਸ਼ਰਧਾਲੂ ਭਗਵਾਨ ਰਾਮ ਲਲਾ ਦੇ ਦਰਸ਼ਨਾਂ ਲਈ ਅਯੁੱਧਿਆ ਆ ਸਕਦੇ ਹਨ। ਤ੍ਰਿਪਾਠੀ ਨੇ ਕਿਹਾ ਕਿ ਮੌਜੂਦਾ ਸਮੇਂ 'ਚ 1.5 ਤੋਂ 2 ਲੱਖ ਲੋਕ ਹਰ ਰੋਜ਼ ਅਯੁੱਧਿਆ ਆ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਨਵੇਂ ਸਾਲ ਵਾਲੇ ਦਿਨ ਭਾਵ 1 ਜਨਵਰੀ 2025 ਨੂੰ ਤਿੰਨ ਤੋਂ ਪੰਜ ਲੱਖ ਲੋਕ ਭਗਵਾਨ ਰਾਮ ਦੇ ਦਰਸ਼ਨਾਂ ਲਈ ਆ ਸਕਦੇ ਹਨ। ਅਯੁੱਧਿਆ ਸਮੇਤ ਪੂਰੇ ਉੱਤਰੀ ਭਾਰਤ ਵਿਚ ਠੰਢ ਦਾ ਮੌਸਮ ਹੈ।
ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਮੇਅਰ
ਪ੍ਰਬੰਧਾਂ ਬਾਰੇ ਪੁੱਛੇ ਜਾਣ 'ਤੇ ਤ੍ਰਿਪਾਠੀ ਨੇ ਕਿਹਾ ਕਿ ਅਯੁੱਧਿਆ 'ਚ 5 ਹਜ਼ਾਰ ਲੋਕਾਂ ਦੇ ਬੈਠਣ ਵਾਲੇ ਟੈਂਟ ਲਗਾਉਣ ਦਾ ਪ੍ਰਸਤਾਵ ਸੈਰ-ਸਪਾਟਾ ਵਿਭਾਗ ਨੂੰ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਰੇਨ ਸ਼ੈਲਟਰ ਬਣਾਏ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਠੰਡ ਅਤੇ ਮੌਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਾਂਗੇ ਅਤੇ ਇੱਥੇ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮਹਾਕੁੰਭ 2025 ਦਾ ਆਯੋਜਨ 13 ਜਨਵਰੀ ਤੋਂ ਪ੍ਰਯਾਗਰਾਜ ਵਿੱਚ ਕੀਤਾ ਜਾ ਰਿਹਾ ਹੈ ਅਤੇ 26 ਫਰਵਰੀ ਤੱਕ ਜਾਰੀ ਰਹੇਗਾ।
Ayodhya 3 Crore Devotees Will Come To Ayodhya The City Of Ram In Mahakumbh 2025 To Have Darshan Of Ramlala Preparations For The Program Have Begun